ਪੰਨਾ:Khapatvaad ate Vatavaran Da Nuksan.pdf/32

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਵੀਂਆਂ ਕਾਰਾਂ ਖ੍ਰੀਦਣ ਦੀ ਚਾਹਤ ਪੈਦਾ ਕਰਨਾ ਜ਼ਰੂਰੀ ਹੈ। ਜਨਰਲ ਮੋਟਰਜ਼ ਦੇ ਡਿਜ਼ਾਇਨ ਚੀਫ ਹਾਰਲੇ ਅਰਲ ਵਲੋਂ 1955 ਵਿੱਚ ਕਹੇ ਅੱਗੇ ਦਿੱਤੇ ਸ਼ਬਦ ਇਸ ਗੱਲ ਦੀ ਹਾਮੀ ਭਰਦੇ ਹਨ। ਹਰ ਸਾਲ ਲੱਖਾਂ ਹੀ ਕਾਰ ਖ੍ਰੀਦਣ ਵਾਲਿਆਂ ਵਿੱਚ ਪਿਛਲੇ ਸਾਲ ਦਾ ਮਾਡਲ ਬਦਲ ਕੇ ਨਵੇਂ ਸਾਲ ਦਾ ਮਾਡਲ ਖ੍ਰੀਦਣ ਦੀ ਚਾਹਤ ਪੈਦਾ ਕਰਨਾ ਕਾਰ ਸਨਅਤ ਲਈ ਬਹੁਤ ਜ਼ਰੂਰੀ ਹੈ।"71

ਕਈ ਵਸਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਹਨਾਂ ਦੇ ਸਟਾਈਲ ਜਾਂ ਡਿਜ਼ਾਇਨ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਕੀਤੀ ਜਾ ਸਕਦੀ ਅਤੇ ਬਿਨਾਂ ਕਿਸੇ ਔਖਿਆਈ ਦੇ ਵਾਰ ਵਾਰ ਵਰਤੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਦੀਆਂ ਵਸਤਾਂ ਨੂੰ ਲੋਕਾਂ ਦੀ ਸੋਚ ਵਿਚ ਪੁਰਾਣੀਆਂ ਬਣਾ ਕੇ ਉਹਨਾਂ ਨੂੰ ਵਾਰ ਵਾਰ ਖ੍ਰੀਦਣ ਦੀ ਮੰਗ ਪੈਦਾ ਕਰਨ ਲਈ ਕਈ ਵਾਰੀ ਉਤਪਾਦਕਾਂ ਵੱਲੋਂ ਬਹੁਤ ਦਿਲਚਸਪ ਤਰੀਕੇ ਵਰਤੇ ਜਾਂਦੇ ਹਨ। ਇਸ ਬਾਰੇ ਤਾਸ ਦੇ ਪੱਤਿਆਂ ਦੀ ਕਹਾਣੀ ਪੇਸ਼ ਹੈ। 1960ਵਿਆਂ ਵਿੱਚ ਅਮਰੀਕਾ ਵਿੱਚ ਤਾਸ਼ ਬਣਾਉਣ ਵਾਲਿਆਂ ਦੀ ਐਸੋਸੀਏਸ਼ਨ ਨੇ ਲੋਕਾਂ ਨੂੰ ਵਾਰ ਵਾਰ ਨਵੀਂ ਤਾਸ ਖ੍ਰੀਦਣ ਲਈ ਪ੍ਰੇਰਿਤ ਕਰਨ ਲਈ ਇਸ਼ਤਿਹਾਰਬਾਜ਼ੀ ਕਰਨ ਦਾ ਕੰਮ ਜੇ. ਵਾਲਟਰ ਥਾਂਪਸਨ ਨਾਂ ਦੀ ਇਸ਼ਤਿਹਾਰਬਾਜ਼ੀ ਕਰਨ ਵਾਲੀ ਏਜੰਸੀ ਨੂੰ ਸੌਂਪਿਆ। ਇਸ ਏਜੰਸੀ ਨੇ ਇਸ ਕੰਮ ਲਈ ਜਿਹੜੀ ਇਸ਼ਤਿਹਾਰਬਾਜ਼ੀ ਤਿਆਰ ਕੀਤੀ ਉਸ ਦਾ ਸੁਨੇਹਾ ਕੁਝ ਇਸ ਪ੍ਰਕਾਰ ਸੀ। ਜੇ ਤੁਹਾਡੇ ਘਰ ਕੋਈ ਪਰਾਹੁਣਾ ਆਉਂਦਾ ਹੈ ਤਾਂ ਤੁਸੀਂ ਉਸ ਲਈ ਗੁਸਲਖਾਨੇ ਵਿੱਚ ਮੈਲੇ ਅਤੇ ਅਣਧੋਤੇ ਹੋਏ ਤੌਲੀਏ ਨਹੀਂ ਰੱਖਦੇ ਸਗੋਂ ਧੋਤੇ ਹੋਏ ਤੌਲੀਏ ਰੱਖਦੇ ਹੋ। ਫਿਰ ਜਦੋਂ ਕੋਈ ਦੋਸਤ ਮਿੱਤਰ ਤੁਹਾਡੇ ਕੋਲ ਤਾਸ਼ ਖੇਡਣ ਆਉਂਦੇ ਹਨ ਤਾਂ ਤੁਸੀਂ ਉਹਨਾਂ ਨਾਲ ਪੁਰਾਣੀ ਅਤੇ ਮੈਲੀ ਹੋਈ ਤਾਸ ਨਾਲ ਕਿਉਂ ਖੇਡਦੇ ਹੋ? ਉਹਨਾਂ ਨਾਲ ਤਾਸ਼ ਖੇਡਣ ਲਈ ਤੁਹਾਨੂੰ ਹਰ ਵਾਰੀ ਨਵੀਂ ਤਾਸ ਵਰਤਣੀ ਚਾਹੀਦੀ ਹੈ। ਇਸ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਨਾਲ ਉਹਨਾਂ ਨੇ ਲੋਕਾਂ ਵਿੱਚ ਇਕ-ਦੋ ਜਾਂ ਕੁਝ ਵਾਰੀ ਵਰਤੀ ਗਈ ਤਾਸ਼ ਨੂੰ ਨਕਾਰਾ ਕਰਕੇ ਨਵੀਂ ਤਾਸ ਵਰਤਣ ਦਾ ਆਦਤ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਤਾਸ਼ ਦੇ ਪੱਤਿਆਂ ਦੀ ਮੰਗ ਬਣੀ ਰਹੇ। 72

ਕਈ ਵਾਰੀ ਉਤਪਾਦਕ ਵਸਤਾਂ ਦੇ ਪੈਕਟਾਂ ਅਤੇ ਭਾਂਡਿਆਂ ਦਾ ਡਿਜ਼ਾਇਨ ਇਸ ਤਰ੍ਹਾਂ ਬਣਾਉਂਦੇ ਹਨ ਕਿ ਉਸ ਨਾਲ ਵਸਤ ਦੀ ਖਪਤ ਵੱਧ ਹੋਵੇ। ਇਸ ਬਾਰੇ ਸੈਂਪੂ ਬਣਾਉਣ ਵਾਲੀ ਕੰਪਨੀ ਜੌਹਨਸਨ ਐਂਡ ਜੌਹਨਸਨ ਨਾਲ ਸੰਬੰਧਤ ਇਕ ਦਿਲਚਸਪ ਕਹਾਣੀ ਪੇਸ਼ ਹੈ। ਉਹਨਾਂ ਨੂੰ ਇਸ ਗੱਲ ਦਾ ਗਿਆਨ ਸੀ ਕਿ ਜੇ ਬੇਬੀ ਸ਼ੈਂਪੂ ਇਕ ਅਜਿਹੀ ਬੋਤਲ ਵਿੱਚ ਪਾਇਆ ਹੋਵੇ ਜਿਸ ਨੂੰ ਘੁੱਟਣ ਨਾਲ ਬੋਤਲ 'ਤੇ ਲੱਗੇ ਡੱਟ ਵਿਚਲੀ ਮੋਰੀ ਰਾਹੀਂ ਲੋੜ ਜਿੰਨਾ ਹੀ ਸ਼ੈਂਪੂ ਨਿਕਲੇ ਤਾਂ ਇਸ ਨਾਲ ਸੈਂਪੂ ਦੀ ਵਰਤੋਂ ਬੜੀ ਸੰਜਮ


71 Bloyd-Peshkin, Sharon (2009). 72 Dawson, Michael (2003). The Consumer Trap: Big Business

Marketing in Americal Life. Chicago: University of Illinois Press

32