ਪੰਨਾ:Khapatvaad ate Vatavaran Da Nuksan.pdf/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਸਤਾਂ ਦੇ ਨਵੇਂ ਸਟਾਈਲ/ਮਾਡਲ ਬਾਜ਼ਾਰ ਵਿੱਚ ਲਿਆਉਂਦੇ ਰਹਿੰਦੇ ਹਨ। ਹਰ ਸਾਲ ਜਾਂ ਛੇਆਂ ਮਹੀਨਿਆਂ ਬਾਅਦ ਕੱਪੜਿਆਂ ਦੇ ਬਦਲਦੇ ਫੈਸ਼ਨ ਇਸ ਰੁਝਾਣ ਦੀ ਸਪਸ਼ਟ ਉਦਾਹਰਨ ਹਨ। ਪਿਛਲੇ ਸਾਲ ਖ੍ਰੀਦੇ ਕੱਪੜੇ ਬੇਸ਼ੱਕ ਪੂਰੀ ਤਰ੍ਹਾਂ ਠੀਕ ਠਾਕ ਹੋਣ ਪਰ ਨਵੇਂ ਫੈਸ਼ਨ ਦੇ ਆਉਣ ਕਾਰਨ ਲੋਕਾਂ ਦੇ ਮਨਾਂ ਵਿਚ ਵਿਚਾਰ ਪੈਦਾ ਹੋ ਜਾਂਦੇ ਹਨ ਕਿ ਉਹ ਹੁਣ ਪਹਿਨਣਯੋਗ ਨਹੀਂ ਰਹੇ ਜਾਂ ਪੁਰਾਣੇ ਹੋ ਗਏ ਹਨ ਅਤੇ ਉਹ ਨਵੇਂ ਕੱਪੜੇ ਖ੍ਰੀਦਣ ਬਾਰੇ ਸੋਚਦੇ ਹਨ। ਨਤੀਜੇ ਵਜੋਂ ਪਿਛਲੇ ਸਾਲਾਂ ਦੇ ਪੂਰੀ ਤਰ੍ਹਾਂ ਪਹਿਨਣਯੋਗ ਕੱਪੜੇ ਅਲਮਾਰੀਆਂ/ਦਰਾਜਾਂ ਵਿੱਚ ਪਏ ਸੁੱਟੇ ਜਾਣ ਦੀ ਉਡੀਕ ਕਰਨ ਲੱਗਦੇ ਹਨ। ਇਸ ਵਰਤਾਰੇ ਨਾਲ ਲੋਕਾਂ ਨੂੰ ਕੋਈ ਫਾਇਦਾ ਹੋਵੇ ਜਾਂ ਨਾ ਪਰ ਕੱਪੜਿਆਂ ਦੇ ਉਤਪਾਦਕਾਂ ਵਲੋਂ ਮੁਨਾਫਾ ਕਮਾਉਣ ਦੇ ਰਾਹ ਖੁਲ੍ਹੇ ਰਹਿੰਦੇ ਹਨ ਅਤੇ ਇਸ ਗੱਲ ਦਾ ਉਹਨਾਂ ਨੂੰ ਪੂਰਾ ਪੂਰਾ ਗਿਆਨ ਹੈ। ਇਸ ਲਈ ਵਰਤੋਯੋਗ ਕੱਪੜਿਆਂ ਨੂੰ ਅਪ੍ਰਚੱਲਤ ਕਰਨ ਦਾ ਕਾਰਜ ਉਹਨਾਂ ਦੀ ਕੱਪੜੇ ਵੇਚਣ ਦੀ ਵਪਾਰਕ ਜੁਗਤਾਂ ਦਾ ਇਕ ਅਨਿਖੜਵਾਂ ਹਿੱਸਾ ਹੈ। ਇਸ ਗੱਲ ਦਾ ਸਬੂਤ ਅਮਰੀਕਾ ਵਿਚਲੀ ਅਲਾਈਡ ਸਟੋਰਜ਼ ਕਾਰਪੋਰੇਸ਼ਨ ਦੇ ਚੇਅਰਮੇਨ ਬੀ ਅਰਲ ਪਕਟ ਦੇ ਇਸ ਬਿਆਨ ਤੋਂ ਮਿਲਦਾ ਹੈ ਜਿਹੜਾ ਉਸ ਨੇ 1950 ਵਿੱਚ ਫੈਸ਼ਨ ਇੰਡਸਟਰੀ ਦੇ ਲੀਡਰਾਂ ਸਾਹਮਣੇ ਦਿੱਤਾ ਸੀ। ਉਸ ਨੇ ਕਿਹਾ ਸੀ, "ਮੁਢਲੀ ਉਪਯੋਗਤਾ ਕੱਪੜਿਆਂ ਦੀ ਖੁਸ਼ਹਾਲ ਸਨਅਤ ਦੀ ਬੁਨਿਆਦ ਨਹੀਂ ਹੋ ਸਕਦੀ। ਸਾਡੇ ਲਈ (ਕੱਪੜਿਆਂ ਦੇ) ਅਪ੍ਰਚੱਲਣ (ਆਬਸੋਲੇਂਸ) ਵਿੱਚ ਤੇਜ਼ੀ ਲਿਆਉਣਾ ਜ਼ਰੂਰੀ ਹੈ।" 70

ਕਾਰਾਂ ਦੀਆਂ ਕੰਪਨੀਆਂ ਵਲੋਂ ਹਰ ਸਾਲ ਬਾਜ਼ਾਰ ਵਿੱਚ ਨਵੇਂ ਮਾਡਲ ਲਿਆਉਣਾ ਵੀ ਇਸ ਰੁਝਾਣ ਦੀ ਹੀ ਇਕ ਹੋਰ ਉਦਾਹਰਨ ਹੈ। ਬਹੁਤੀ ਵਾਰ ਕਾਰਾਂ ਦੇ ਨਵੇਂ ਮਾਡਲਾਂ ਵਿੱਚ ਤਕਨੀਕੀ ਤੌਰ 'ਤੇ ਕੋਈ ਏਡਾ ਵੱਡਾ ਸੁਧਾਰ ਨਹੀਂ ਹੋਇਆ ਹੁੰਦਾ ਬੱਸ ਉਹਨਾਂ ਦੀ ਸ਼ਕਲ ਵਗੈਰਾ ’ਚ ਥੋੜ੍ਹੀ ਬਹੁਤੀ ਤਬਦੀਲੀ ਕਰਕੇ ਹੀ ਨਵੇਂ ਸਾਲ ਦੇ ਮਾਡਲ ਨੂੰ ਪਿਛਲੇ ਸਾਲ ਦੇ ਮਾਡਲ ਨਾਲੋਂ ਵੱਖਰਾ ਬਣਾਇਆ ਗਿਆ ਹੁੰਦਾ ਹੈ। ਆਮ ਤੌਰ 'ਤੇ ਇਕ ਨਵੀਂ ਕਾਰ ਦੀ ਉਮਰ 10 ਕੁ ਸਾਲ ਹੁੰਦੀ ਹੈ। ਜੇ ਕਾਰ ਖ੍ਰੀਦਣ ਵਾਲਾ ਇਕ ਕਾਰ ਲੈ ਕੇ ਏਨੇ ਸਾਲ ਨਵੀਂ ਕਾਰ ਨਾ ਖ੍ਰੀਦੇ ਤਾਂ ਨਵੀਂਆਂ ਕਾਰਾਂ ਦੀ ਮੰਗ ਵਿੱਚ ਕਮੀ ਆ ਸਕਦੀ ਹੈ ਜੋ ਕਿ ਕਾਰ ਉਤਪਾਦਕਾਂ ਦੇ ਮੁਨਾਫੇ ’ਤੇ ਸੱਟ ਮਾਰ ਸਕਦੀ ਹੈ। ਇਸ ਲਈ ਹਰ ਸਾਲ ਕਾਰਾਂ ਦੇ ਨਵੇਂ ਮਾਡਲ/ਸਟਾਈਲ ਬਾਜ਼ਾਰ ਵਿੱਚ ਲਿਆ ਕੇ ਲੋਕਾਂ ਵਿੱਚ


70 Bloyd-Peshkin, Sharon (2009). Our Lives Are Filled With Worthless Crap That's Destroying the Earth. Alter Net Downloaded May 28, 2011 from: http://www.alternet.org/story/144204/our lives are filled with wo rthless crap that%27s destroying the earth%3A here%27s what

you can do?page=entire

31