ਪੰਨਾ:Khapatvaad ate Vatavaran Da Nuksan.pdf/3

ਇਹ ਸਫ਼ਾ ਪ੍ਰਮਾਣਿਤ ਹੈ

ਸਮਾਜਕ ਰੁਤਬੇ ਅਤੇ ਕੌਮੀ ਕਾਮਯਾਬੀ ਦਾ ਯਕੀਨੀ ਰਸਤਾ ਮੰਨਿਆ ਜਾਂਦਾ ਹੈ।”[1] ਐਸਾਡੋਰੀਅਨ ਅਨੁਸਾਰ ਜੇ ਸੌਖੇ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ, “ਖਪਤਵਾਦ ਇਕ ਅਜਿਹਾ ਸਭਿਆਚਾਰਕ ਵਰਤਾਰਾ ਹੈ ਜਿਸ ਅਨੁਸਾਰ ਲੋਕ ਚੀਜ਼ਾਂ ਅਤੇ ਸੇਵਾਵਾਂ ਦੀ ਖਪਤ ਕਰਕੇ (ਜ਼ਿੰਦਗੀ ਵਿੱਚ) ਮਤਲਬ, ਸੰਤੁਸ਼ਟੀ ਅਤੇ ਪ੍ਰਵਾਨਗੀ ਭਾਲਦੇ ਹਨ।...ਹਰ ਥਾਂ ਲੋਕ ਵੱਧ ਤੋਂ ਵੱਧ ਖਪਤ ਨੂੰ ਭਲਾਈ ਅਤੇ ਕਾਮਯਾਬੀ ਨਾਲ ਜੋੜ ਕੇ ਦੇਖਦੇ ਹਨ।”[2]

ਸੁਚੇਤ ਜਾਂ ਅਚੇਤ ਰੂਪ ਵਿੱਚ ਖਪਤਵਾਦ ਸਭਿਆਚਾਰ ਦੀਆਂ ਕਦਰਾਂ ਕੀਮਤਾਂ ਅਪਣਾਅ ਕੇ ਜ਼ਿੰਦਗੀ ਜੀਅ ਰਹੇ ਲੋਕਾਂ ਦੇ ਸਮੂਹ ਨੂੰ ਸਮਾਜ ਵਿਗਿਆਨੀਆਂ ਨੇ “ਖਪਤਵਾਦੀ ਸਮਾਜ (ਕੰਜ਼ਿਊਮਰ ਸੁਸਾਇਟੀ)” ਜਾਂ “ਖਪਤਵਾਦੀ ਜਮਾਤ (ਕੰਜ਼ਿਊਮਰ ਕਲਾਸ)” ਦਾ ਨਾਂ ਦਿੱਤਾ ਹੈ। ਸੰਨ 2004 ਵਿੱਚ ਪ੍ਰਕਾਸ਼ਿਤ ਹੋਈ ਇਕ ਰਿਪੋਰਟ ਅਨੁਸਾਰ 2004 ਤੱਕ ਦੁਨੀਆਂ ਭਰ ਦੇ 27 ਫੀਸਦੀ ਜਾਂ 1.7 ਅਰਬ (ਬਿਲੀਅਨ) ਲੋਕ ਖਪਤਵਾਦੀ ਜਮਾਤ (ਕੰਜ਼ਿਊਮਰ ਸੁਸਾਇਟੀ) ਦਾ ਹਿੱਸਾ ਬਣ ਚੁੱਕੇ ਸਨ। ਇਹਨਾਂ ਵਿੱਚੋਂ 27 ਕ੍ਰੋੜ ਅਮਰੀਕਾ ਅਤੇ ਕੈਨੇਡਾ ਵਿੱਚੋਂ ਸਨ, 35 ਕ੍ਰੋੜ ਪੱਛਮੀ ਯੂਰਪ ਵਿੱਚੋਂ, 24 ਕ੍ਰੋੜ ਚੀਨ ਵਿੱਚੋਂ ਅਤੇ 12-12 ਕ੍ਰੋੜ ਜਾਪਾਨ ਅਤੇ ਭਾਰਤ ਵਿੱਚੋਂ ਸਨ। ਇਹਨਾਂ ਲੋਕਾਂ ਦੀ ਆਮਦਨ 7000 ਡਾਲਰ ਸਾਲਾਨਾ ਦੀ ਖ੍ਰੀਦਸਕਤੀ ਦੇ ਬਰਾਬਰ ਜਾਂ ਉਸ ਤੋਂ ਵੱਧ ਸੀ।”[3]

ਅਜੋਕੇ ਖਪਤਵਾਦੀ ਸਭਿਆਚਾਰ ਦਾ ਫੈਲਾਅ ਕਿੰਨਾ ਕੁ ਵੱਡਾ ਹੈ, ਇਸ ਦਾ ਅੰਦਾਜ਼ਾ ਅਸੀਂ ਅੱਗੇ ਦਿੱਤੇ ਅੰਕੜਿਆਂ ਤੋਂ ਲਾ ਸਕਦੇ ਹਾਂ। ਸੰਨ 2006 ਵਿੱਚ ਦੁਨੀਆ ਭਰ ਵਿੱਚ ਲੋਕਾਂ ਨੇ ਵਸਤਾਂ ਅਤੇ ਸੇਵਾਵਾਂ ਦੀ ਖ੍ਰੀਦੋਫਰੋਖਤ ’ਤੇ 305 ਖਰਬ ਜਾਂ 30.5 ਟ੍ਰਿਲੀਅਨ ਡਾਲਰ (2008 ਦੀ ਦਰ ਮੁਤਾਬਕ) ਖਰਚ ਕੀਤੇ ਸਨ। ਇਸ ਰਕਮ ਵਿੱਚ ਲੋਕਾਂ ਵਲੋਂ ਖਾਣੇ ਅਤੇ ਰਿਹਾਇਸ ਵਰਗੀਆਂ ਮੁਢਲੀਆਂ ਲੋੜਾਂ ਦੇ ਨਾਲ ਨਾਲ ਕਾਰਾਂ, ਕੰਪਿਊਟਰਾਂ, ਟੈਲੀਵਿਯਨਾਂ, ਹਵਾਈ ਸਫਰਾਂ, ਵੱਡੇ ਵੱਡੇ ਘਰਾਂ ਆਦਿ ’ਤੇ ਕੀਤੇ ਖਰਚੇ ਸ਼ਾਮਲ ਹਨ। ਸੰਨ 2008 ਵਿੱਚ ਦੁਨੀਆ ਭਰ ਵਿੱਚ 6.8 ਕ੍ਰੋੜ ਗੱਡੀਆਂ, 8.5 ਕ੍ਰੋੜ


3

  1. Assadourian, Erik (2010). The Rise and Fall of Consumer Cultures. In The Wordwatch Institue. 2010 State of The World: Transforming Cultures from Consumerism to Sustainablity. (p.8) New York, W. W. Norton and Company.
  2. Assadourian, Erik (2010). (p.8)
  3. Gardner Gary, Assdourian Erik and Sarin Radhika (2004). The State of Consumption Today. In The World Watch Institute. State of The World 2004: Special Focus on The Consumer Society. (pp. 3-21). New York, W. W. Norton and Company.