ਪੰਨਾ:Khapatvaad ate Vatavaran Da Nuksan.pdf/29

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੰਪਨੀਆਂ ਵਲੋਂ ਬੱਚਿਆਂ ਵਿੱਚ ਵਸਤਾਂ ਦੀ ਮਾਰੀਕਟ ਬਣਾਉਣ ਲਈ ਖਰਚੀ ਜਾਂਦੀ ਰਕਮ ਵਿੱਚ170 ਗੁਣਾਂ ਵਾਧਾ ਹੋਇਆ ਹੈ। ਸੂਜ਼ਨ ਲਿਨ ਦਾ ਦਾਅਵਾ ਹੈ ਕਿ ਬੇਸ਼ੱਕ ਬੱਚਿਆਂ ਵਿੱਚ ਵਸਤਾਂ ਦੀ ਮਾਰਕੀਟ ਬਣਾਉਣ ਦਾ ਇਹ ਰੁਝਾਣ ਅਮਰੀਕਾ ਤੋਂ ਸ਼ੁਰੂ ਹੋਇਆ ਹੈ ਪਰ ਬਹੁਕੌਮੀ ਕੰਪਨੀਆਂ ਵਲੋਂ ਇਸ ਰੁਝਾਨ ਨੂੰ ਦੁਨੀਆਂ ਦੇ ਦੂਜੇ ਦੇਸ਼ਾਂ, ਹਿੰਦੁਸਤਾਨ ਅਤੇ ਚੀਨ ਸਮੇਤ, ਵਿੱਚ ਕਾਫੀ ਬੜਾਵਾ ਦਿੱਤਾ ਜਾ ਰਿਹਾ ਹੈ। ਇਕੱਲੀਆਂ ਖਾਣ ਵਾਲੀਆਂ ਵਸਤਾਂ ਬਣਾਉਣ ਵਾਲੀਆਂ ਕੰਪਨੀਆਂ ਹੀ ਬੱਚਿਆਂ ਵਿੱਚ ਆਪਣੀਆਂ ਵਸਤਾਂ ਦੀ ਮਾਰਕੀਟ ਬਣਾਉਣ ਲਈ ਦੁਨੀਆ ਭਰ ਵਿੱਚ 1.9 ਅਰਬ (ਬਿਲੀਅਨ) ਡਾਲਰ ਖਰਚ ਰਹੀਆਂ ਹਨ। ਬੱਚਿਆਂ ਤੱਕ ਆਪਣੇ ਇਸ਼ਤਿਹਾਰ ਪਹੁੰਚਾਉਣ ਲਈ ਕੰਪਨੀਆਂ ਹਰ ਉਸ ਥਾਂ ਨੂੰ ਵਰਤਣ ਦੀ ਕੋਸ਼ਿਸ਼ ਕਰਦੀਆਂ ਹਨ ਜਿੱਥੇ ਬੱਚੇ ਮੌਜੂਦ ਹੋਣ। ਉਦਾਹਰਨ ਲਈ ਅਮਰੀਕਾ ਵਿੱਚ ਕਈ ਥਾਂਵਾਂ ’ਤੇ ਬੱਚਿਆਂ ਨੂੰ ਸਕੂਲ ਲਿਜਾਣ ਵਾਲੀਆਂ ਬੱਸਾਂ ਵਿੱਚ ਬੱਚਿਆਂ ਲਈ ਰੇਡੀਓ-ਇਸ਼ਤਿਹਾਰ ਵਜਾਏ ਜਾਂਦੇ ਹਨ। ਵਾਲਟ ਡਿਜ਼ਨੀ ਕੰਪਨੀ ਨੇ ਸਕੂਲ ਜਾਣ ਦੀ ਉਮਰ ਤੋਂ ਛੋਟੇ ਬੱਚਿਆਂ ਲਈ ਬਣਾਈ ਆਪਣੀ ਡੀ ਵੀ ਡੀ ਲਿਟਲ ਆਇਨਸਟਾਈਨਜ਼' ਦੀ ਇਸ਼ਤਿਹਾਰਬਾਜ਼ੀ ਕਰਨ ਲਈ ਬੱਚਿਆਂ ਦੇ ਡਾਕਟਰਾਂ ਨੂੰ ਮੁਆਇਨਾ ਕਰਨ ਵਾਲੇ ਅਜਿਹੇ ਚਾਰਟ ਦਿੱਤੇ ਸਨ ਜਿਹਨਾਂ ਉੱਪਰ ਇਸ ਡੀ ਵੀ ਡੀ ਦੇ ਇਸ਼ਤਿਹਾਰ ਸਨ। " ਇਸ਼ਤਿਹਾਰਬਾਜ਼ੀ ਭਰਪੂਰ ਇਸ 66 ਤਰ੍ਹਾਂ ਦੇ ਮਾਹੌਲ ਦਾ ਹੀ ਨਤੀਜਾ ਹੈ ਕਿ ਸਕੂਲ ਜਾਣ ਤੋਂ ਘੱਟ ਉਮਰ ਦੇ ਬਹੁਤੇ ਬੱਚਿਆਂ ਨੇ ਭਾਵੇਂ ਅਜੇ ਅੰਗਰੇਜ਼ੀ ਦਾ ਅੱਖਰ ਐੱਮ ਸਿੱਖਿਆ ਹੋਵੇ ਜਾਂ ਨਾ, ਉਹ ਮਕਡੌਨਲਡ ਦੀ ਐੱਮ ਜ਼ਰੂਰ ਪਛਾਣ ਲੈਂਦੇ ਹਨ। ਸੂਜ਼ਨ ਲਿਨ ਦਾ ਕਹਿਣਾ ਹੈ ਕਿ ਬੱਚਿਆਂ ਵਿੱਚ ਕੀਤੀ ਜਾਂਦੀ ਇਸ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਉਹਨਾਂ ਨੂੰ ਛੋਟੀ ਉਮਰ ਵਿੱਚ ਹੀ ਇਹ ਸਿਖਾ ਦਿੰਦੀ ਹੈ ਕਿ ਵਸਤਾਂ ਖ੍ਰੀਦਣ ਨਾਲ ਲੋਕ ਖੁਸ਼ੀ ਹਾਸਲ ਕਰ ਸਕਦੇ ਹਨ। 67

ਲੋਕਾਂ ਨੂੰ ਵਸਤਾਂ ਖ੍ਰੀਦਣ ਲਈ ਮਜ਼ਬੂਰ ਕਰਨ ਲਈ ਉਤਪਾਦਕ ਵਸਤਾਂ ਨੂੰ ਤਿਆਰ ਹੀ ਇਸ ਤਰ੍ਹਾਂ ਕਰਦੇ ਹਨ ਕਿ ਇੱਕ ਮਿੱਥੇ ਸਮੇਂ ਬਾਅਦ ਉਹ ਵਸਤਾਂ ਕੰਮ ਕਰਨ ਯੋਗ ਨਹੀਂ ਰਹਿੰਦੀਆਂ ਜਾਂ ਇਕ ਮਿੱਥੇ ਸਮੇਂ ਬਾਅਦ ਲੋਕਾਂ ਨੂੰ ਇਸ ਤਰ੍ਹਾਂ ਲੱਗਣ ਲੱਗ ਪੈਂਦਾ ਹੈ ਕਿ ਉਹ ਵਸਤਾਂ ਪੁਰਾਣੀਆਂ (ਆਊਟ ਆਫ ਡੇਟ) ਹੋ ਗਈਆਂ ਹਨ ਬੇਸ਼ੱਕ ਉਹ ਕੰਮ ਕਰਦੀਆਂ ਵੀ ਹੋਣ। ਉਤਪਾਦਕਾਂ ਵਲੋਂ ਵਰਤੀ ਜਾਂਦੀ ਇਸ ਜੁਗਤ ਨੂੰ ਮਾਹਰਾਂ ਨੇ "ਪਲੈਨਡ ਆਬਸੋਲੇਸੈਂਸ" ਦਾ ਨਾਂ ਦਿੱਤਾ ਹੈ। "ਪਲੈਨਡ ਆਬਸੋਲੇਸੈਂਸ ਇਕ ਅਜਿਹੀ ਵਪਾਰਕ ਜੁਗਤ ਹੈ ਜਿਸ ਅਧੀਨ ਕਿਸੇ ਵਸਤ ਨੂੰ ਤਿਆਰ ਕਰਨ ਸਮੇਂ


Cultures from Consumerism to Sustainablity. (p.63) New York, W. W. Norton and Company. 65 66 67 Linn, Susan (2010). (p. 63). Story, Louise (15 January 2007).

Linn, Susan (2010). (p. 63).

29