ਪੰਨਾ:Khapatvaad ate Vatavaran Da Nuksan.pdf/28

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤਿਹਾਰਬਾਜ਼ੀ ਕਰਨ ਲਈ ਕਾਰਪੋਰੇਸ਼ਨਾਂ ਵੱਲੋਂ ਵੱਡੇ ਬੱਜਟ ਰੱਖੇ ਜਾਂਦੇ ਹਨ। ਉਦਾਹਰਨ ਲਈ ਸੰਨ 2008 ਵਿੱਚ ਸੰਸਾਰ ਪੱਧਰ 'ਤੇ ਇਸਤਿਹਾਰਬਾਜ਼ੀ ਦਾ ਕੁੱਲ ਬਜਟ 6 ਖਰਬ 43 ਅਰਬ (643 ਬਿਲੀਅਨ) ਡਾਲਰ ਸੀ। 62 ਏਨੀ ਰਕਮ ਖਰਚ ਕੇ ਇਕ ਆਮ ਆਦਮੀ ਨੂੰ ਵੱਧ ਤੋਂ ਵੱਧ ਵਸਤਾਂ ਖ੍ਰੀਦਣ ਲਈ ਕਾਇਲ ਕਰਨ ਲਈ ਪੂਰਾ ਜ਼ੋਰ ਲਾਇਆ ਜਾਂਦਾ ਹੈ। ਰੋਜ਼ਾਨਾ ਜ਼ਿੰਦਗੀ ਵਿੱਚ ਇਕ ਆਮ ਵਿਅਕਤੀ ਦੀ ਨਿਗ੍ਹਾਂ ਜਿਸ ਪਾਸੇ ਵੀ ਜਾਂਦੀ ਹੈ, ਉਸ ਪਾਸੇ ਹੀ ਉਸ ਦਾ ਇਸ਼ਤਿਹਰਾਂ ਨਾਲ ਸਾਹਮਣਾ ਹੁੰਦਾ ਹੈ। ਬਿੱਲਬੋਰਡਾਂ, ਕੰਧਾਂ ਉੱਤੇ ਵਾਹੇ ਚਿੱਤਰਾਂ, ਬੱਸਾਂ-ਗੱਡੀਆਂ, ਖਾਣੇ ਦੇ ਡੱਬਿਆਂ, ਪੁਲਾਂ, ਟੋਲ-ਬੂਥਾਂ, ਖੇਡ ਦੇ ਮੈਦਾਨਾਂ, ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦੇ ਸਥਾਨਾਂ, ਖਿਡਾਰੀਆਂ ਦੀਆਂ ਵਰਦੀਆਂ, ਵੱਖ ਵੱਖ ਮੀਡੀਏ (ਟੈਲੀਵਿਜ਼ਨ, ਰੇਡੀਓ, ਅਖਬਾਰਾਂ, ਮੈਗਜ਼ੀਨਾਂ, ਫਿਲਮਾਂ, ਇੰਟਰਨੈੱਟ) ਜਾਨੀਕਿ ਹਰ ਇਕ ਥਾਂ ਉੱਤੇ ਇਸ਼ਤਿਹਾਰ ਦੇ ਕੇ ਲੋਕਾਂ ਉੱਤੇ ਲਗਾਤਾਰ ਇਸਤਿਹਾਰਾਂ ਦਾ ਮੀਂਹ ਵਰ੍ਹਾਇਆ ਜਾਂਦਾ ਹੈ। ਨਤੀਜੇ ਵਜੋਂ ਹਰ ਰੋਜ਼ ਇਕ ਵਿਅਕਤੀ ਹਜ਼ਾਰਾਂ ਨਹੀਂ ਤਾਂ ਸੈਂਕੜੇ ਇਸ਼ਤਿਹਾਰ ਜ਼ਰੂਰ ਦੇਖਦਾ ਹੈ। ਅਮਰੀਕਾ ਬਾਰੇ ਕੀਤੇ ਇਕ ਸਰਵੇਖਣ ਅਨੁਸਾਰ, ਅਮਰੀਕਾ ਦੇ ਸ਼ਹਿਰ ਵਿੱਚ ਰਹਿੰਦੇ ਇਕ ਵਿਅਕਤੀ ਦਾ ਹਰ ਰੋਜ਼ 5000 ਤੱਕ ਇਸਤਿਹਾਰਾਂ ਨਾਲ ਵਾਹ ਪੈਂਦਾ ਹੈ। ਇਹਨਾਂ ਇਸ਼ਤਿਹਾਰਾਂ ਵਿੱਚ ਲੋਕਾਂ ਨੂੰ ਵਾਰ ਵਾਰ ਹੋਰ ਵਸਤਾਂ ਖ੍ਰੀਦਣ ਦਾ ਸੁਨੇਹਾ ਦਿੱਤਾ ਹੁੰਦਾ ਹੈ। ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਜੇ ਉਹ ਖੁਸ਼ ਹਨ, ਤਾਂ ਉਹ ਖੁਸ਼ੀ ਦਾ ਜਸ਼ਨ ਮਨਾਉਣ ਲਈ ਖ੍ਰੀਦਣ ਅਤੇ ਜੇ ਉਹ ਉਦਾਸ ਹਨ ਤਾਂ ਉਦਾਸੀ ਵਿੱਚੋਂ ਬਾਹਰ ਨਿਕਲਣ ਲਈ ਖ੍ਰੀਦਣ।

ਇਨਸਾਨ ਨੂੰ ਇਕ ਖਪਤਵਾਦੀ (ਕਨਜ਼ਿਊਮਰ) ਵਿੱਚ ਤਬਦੀਲ ਕਰਨ ਲਈ ਉਸ ਬਚਪਨ ਤੋਂ ਹੀ ਇਸ਼ਤਿਹਾਰਬਾਜ਼ੀ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ। ਹਾਰਵਰਡ ਮੈਡੀਕਲ ਸਕੂਲ ਨਾਲ ਸੰਬੰਧਤ ਸੂਜ਼ਨ ਲਿਨ ਅਨੁਸਾਰ ਅਮਰੀਕਾ ਵਿੱਚ ਇਸ ਸਮੇਂ ਕੰਪਨੀਆਂ ਬੱਚਿਆਂ ਵਿੱਚ ਵਸਤਾਂ ਦੀ ਮਾਰਕੀਟ ਪੈਦਾ ਕਰਨ ਲਈ 17 ਅਰਬ (ਬਿਲੀਅਨ) ਡਾਲਰ ਖਰਚ ਰਹੀਆਂ ਹਨ। ਸੰਨ 1983 ਵਿੱਚ ਇਹ ਰਕਮ 10 ਕ੍ਰੋੜ (100 ਮਿਲੀਅਨ) ਡਾਲਰ ਦੇ ਨੇੜੇ ਸੀ। 64 ਭਾਵ ਕਿ ਪਿਛਲੇ 3 ਦਹਾਕਿਆਂ ਦੌਰਾਨ


62

63 Assadourian, Erik (2010). (p.11) Story, Louise (15 January 2007). Anywhere the Eye can See, It's Likely to See and Ad. New York Times Downloaded May 28, 2011 from: http://www.nytimes.com/2007/01/15/business/media/1 Severywhere. html?pagewanted-all 64 Linn, Susan (2010). Commercialism in Children's Lives. In The

Wordwatch Institue. 2010 State of The World: Transforming

28