ਪੰਨਾ:Khapatvaad ate Vatavaran Da Nuksan.pdf/23

ਇਹ ਸਫ਼ਾ ਪ੍ਰਮਾਣਿਤ ਹੈ

ਦਰ 20 ਕਿਲੋਗ੍ਰਾਮ ਸਾਲਾਨਾ ਹੈ ਪਰ ਅਨੁਮਾਨ ਹੈ ਕਿ 2015 ਤੱਕ ਇਹਨਾਂ ਮੁਲਕਾਂ ਵਿੱਚ ਇਹ ਦਰ 36 ਕਿਲੋਗ੍ਰਾਮ ਸਾਲਾਨਾ ਹੋ ਜਾਏਗੀ।[1]

ਪਲਾਸਟਿਕ ਦੀਆਂ ਬਹੁਤੀਆਂ ਵਸਤਾਂ ਵਰਤੋਂ ਬਾਅਦ ਕੂੜੇ ਦੇ ਢੇਰਾਂ ’ਤੇ ਚਲੀਆ ਜਾਂਦੀਆਂ ਹਨ। ਅਮਰੀਕਾ ਦੀ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਅਨੁਸਾਰ ਸੰਨ 2009 ਵਿੱਚ ਅਮਰੀਕਾ ਵਿੱਚ ਸਿਰਫ 7 ਫੀਸਦੀ ਪਲਾਸਟਿਕ ਹੀ ਰੀਸਾਈਕਲ ਕੀਤੀ ਗਈ ਸੀ।[2] ਜੇ ਇਕੱਲੇ ਪਲਾਸਟਿਕ ਬੈਗਾਂ ਦੀ ਸਥਿਤੀ ਦੇਖੀ ਜਾਵੇ ਤਾਂ ਹਾਲਾਤ ਇਸ ਤੋਂ ਵੀ ਭੈੜੇ ਨਜ਼ਰ ਆਉਂਦੇ ਹਨ। ਦੁਨੀਆ ਵਿੱਚ ਸਿਰਫ 1 ਫੀਸਦੀ ਪਲਾਸਟਿਕ ਬੈਗ ਰੀਸਾਈਕਲ ਕੀਤੇ ਜਾਂਦੇ ਹਨ ਅਤੇ ਅਮਰੀਕਾ ਵਿੱਚ ਇਹ ਦਰ 2 ਫੀਸਦੀ ਹੈ। ਹਰ ਸਾਲ ਅਮਰੀਕਾ ਦੇ ਲੋਕ 100 ਅਰਬ (ਬਿਲੀਅਨ) ਪਲਾਸਟਿਕ ਬੈਗ ਕੂੜੇ ਦੇ ਢੇਰ ਉੱਤੇ ਸੁੱਟਦੇ ਹਨ। ਕਿਉਂਕਿ ਉਹ ਪੈਟਰੌਲ ਜਾਂ ਨੈਚੁਰਲ ਗੈਸ ਤੋਂ ਬਣਾਏ ਜਾਂਦੇ ਹਨ ਇਸ ਲਈ 100 ਅਰਬ ਪਲਾਸਟਕਿ ਬੈਗ ਕੂੜੇ 'ਤੇ ਸੁੱਟਣ ਦਾ ਅਰਥ ਹੈ ਤੇਲ ਦੀਆਂ 1 ਕ੍ਰੋੜ 20 ਲੱਖ ਬੈਰਲਾਂ ਕੂੜੇ ਦੇ ਢੇਰ ’ਤੇ ਸੁੱਟਣੀਆਂ।[3]

ਕਈ ਮਾਹਰਾਂ ਦਾ ਅਨੁਮਾਨ ਹੈ ਕਿ ਕੂੜਾ ਬਣੀ ਪਲਾਸਟਿਕ ਦਾ ਕਾਫੀ ਵੱਡਾ ਹਿੱਸਾ ਦਰਿਆਵਾਂ, ਨਾਲਿਆਂ ਆਦਿ ਵਿੱਚ ਦੀ ਰੁੜ ਕੇ ਜਾਂ ਲੋਕਾਂ ਵਲੋਂ ਬੀਚਾਂ 'ਤੇ ਸੁੱਟੇ ਜਾਣ ਬਾਅਦ ਜਾਂ ਸਮੁੰਦਰੀ ਜਹਾਜ਼ਾਂ ਵਿੱਚੋਂ ਸੁੱਟੇ ਜਾਣ ਬਾਅਦ ਸਮੁੰਦਰਾਂ ਤੱਕ ਪਹੁੰਚ ਜਾਂਦਾ ਹੈ। ਲੰਡਨ ਸਥਿਤ ਸੰਸਥਾ ਪਲਾਸਟਿਕ ਓਸ਼ੀਅਨਜ਼ ਅਨੁਸਾਰ ਹਰ ਸਾਲ 47 ਲੱਖ (4.7 ਮਿਲੀਅਨ) ਟਨ ਪਲਾਸਟਿਕ ਸਮੁੰਦਰਾਂ ਤੱਕ ਪਹੁੰਚ ਜਾਂਦੀ ਹੈ।[4] ਯੂਨਾਈਟਡ ਨੇਸ਼ਨਜ਼ ਇਨਵਾਇਰਮੈਂਟ ਪ੍ਰੋਗਰਾਮ ਅਨੁਸਾਰ ਸਮੁੰਦਰ ਦੇ ਹਰ ਇਕ ਵਰਗ ਮੀਲ ਵਿੱਚ ਤਕਰੀਬਨ ਤਕਰੀਬਨ 46,000 ਪਲਾਸਟਿਕ ਦੇ ਟੁੱਕੜੇ ਤਰਦੇ ਮਿਲਦੇ ਹਨ। ਅਮਰੀਕਾ ਦੇ ਸੂਬੇ ਕੈਲੇਫੋਰਨੀਆ ਦੇ ਸਮੁੰਦਰੀ ਤਟ ਤੋਂ 1000 ਮੀਲ ਦੂਰ ਉੱਤਰੀ ਸ਼ਾਂਤ ਮਹਾਂਸਾਗਰ ਦੀ ਘੁੰਮਣਘੇਰੀ (ਨੌਰਦਰਨ ਪੈਸੇਫਿਕ ਜਾਇਰ) ਵਿੱਚ ਅਮਰੀਕਾ ਦੇ

23

  1. Wassener, Bettina (22 May 2011). The Peril of Plastic. The New York Times. Downloaded May 27, 2011 from: http://www.nytimes.com/2011/05/23/business/energyenvironment/23 green.html?r=1&ref=bettinawassener
  2. Wassener, Bettina (22 May 2011).
  3. Mieszkowski, Katharine (10 August 2007). Plastic bags are killing us. Salon. Downloaded May 27, 2011 from: http://www.salon.com/news/feature/2007/08/10/plastic bags
  4. Wassener, Bettina (22 May 2011).