ਪੰਨਾ:Khapatvaad ate Vatavaran Da Nuksan.pdf/22

ਇਹ ਸਫ਼ਾ ਪ੍ਰਮਾਣਿਤ ਹੈ

ਵਾਤਾਵਰਨ ਵਿੱਚ 2.7 ਕਿਲੋਗ੍ਰਾਮ ਕਾਰਬਨਡਾਇਔਕਸਾਈਡ ਛੱਡਦਾ ਹੈ।[1] ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਿਰਫ ਮੋਬਾਈਲ ਫੋਨਾਂ ਦੀ ਵਰਤੋਂ ਨਾਲ ਹੀ ਹਿੰਦੁਸਤਾਨ ਵਿੱਚ ਇਕ ਸਾਲ ਵਿੱਚ ਕਿੰਨੀ ਕਾਰਬਨਡਾਇਔਕਸਾਈਡ ਵਾਤਾਵਰਨ ਵਿੱਚ ਛੱਡੀ ਜਾਂਦੀ ਹੈ।

ਖਪਤਵਾਦ ਕਾਰਨ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਦੇ ਸੰਬੰਧ ਵਿੱਚ ਨੋਟ ਕਰਨ ਵਾਲੀ ਅਗਲੀ ਗੱਲ ਇਹ ਹੈ ਕਿ ਖਪਤਵਾਦੀ (ਕੰਜ਼ਿਊਮਰ) ਵਸਤਾਂ ਦੇ ਉਤਪਾਦਨ, ਵਿਕਰੀ ਅਤੇ ਖਪਤ ਦੌਰਾਨ ਬਹੁਤ ਸਾਰਾ ਕੂੜਾ ਕਰਕਟ ਪੈਦਾ ਹੁੰਦਾ ਹੈ। ਕਈ ਵਿਦਵਾਨਾਂ ਅਨੁਸਾਰ ਕੂੜਾ-ਕਰਕਟ ਅਤੇ ਤਬਾਹੀ ਖਪਤਵਾਦੀ ਸਮਾਜ (ਕੰਜ਼ਿਊਮਰ ਸੁਸਾਇਟੀ) ਦੇ ਜ਼ਰੂਰੀ ਹਿੱਸੇ ਹਨ। ਸ਼ਾਇਦ ਇਸ ਹੀ ਕਰਕੇ ਪਿਛਲੇ 30 ਸਾਲਾਂ ਦੌਰਾਨ ਅਮਰੀਕਾ ਵਿੱਚ ਕੂੜੇ ਦਾ ਉਤਪਾਦਨ ਦੁੱਗਣਾ ਹੋ ਗਿਆ ਹੈ ਅਤੇ ਅਮਰੀਕਾ ਵਿੱਚ 80 ਫੀਸਦੀ ਵਸਤਾਂ ਸਿਰਫ ਇਕ ਵਾਰ ਹੀ ਵਰਤੀਆਂ ਜਾਂਦੀਆਂ ਹਨ।[2] ਇਸ ਨੁਕਤੇ ਨੂੰ ਹੋਰ ਸਪਸ਼ਟ ਕਰਨ ਲਈ ਅਸੀਂ ਪਲਾਸਟਿਕ ਦੀਆਂ ਵਸਤਾਂ ਬਾਰੇ ਥੋੜ੍ਹੇ ਵਿਸਥਾਰ ਨਾਲ ਗੱਲ ਕਰਾਂਗੇ। 5-6 ਦਹਾਕਿਆਂ ਦੌਰਾਨ ਪਲਾਸਟਿਕ ਦੀ ਵਰਤੋਂ ਵਿੱਚ ਅਥਾਹ ਵਾਧਾ ਹੋਇਆ ਹੈ। ਨਿਊਯੌਰਕ ਟਾਇਮਜ਼ ਵਿੱਚ 20 ਮਈ 2011 ਨੂੰ ਛਪੇ ਇਕ ਆਰਟੀਕਲ ਅਨੁਸਾਰ, 1950ਵਿਆਂ ਵਿੱਚ ਦੁਨੀਆ ਵਿੱਚ ਪਲਾਸਟਿਕ ਦਾ ਸਾਲਾਨਾ ਉਤਪਾਦਨ 15 ਲੱਖ (1.5 ਮਿਲੀਅਨ) ਟਨ ਹੁੰਦਾ ਸੀ ਅਤੇ ਹੁਣ ਇਹ 25 ਕ੍ਰੋੜ (250 ਮਿਲੀਅਨ) ਟਨ ਤੱਕ ਪਹੁੰਚ ਗਿਆ ਹੈ। ਪਲਾਸਟਿਕ ਤੋਂ ਤਿਆਰ ਕੀਤੀਆਂ ਵਸਤਾਂ ਵਿੱਚੋਂ ਅੱਧੀਆਂ ਸਿਰਫ ਇਕ ਵਾਰੀ ਹੀ ਵਰਤੀਆਂ ਜਾਂਦੀਆਂ ਹਨ ਜਿਵੇਂ ਕਿ ਸੈਂਪੂ ਦੀਆਂ ਬੋਤਲਾਂ, ਇਕ ਵਾਰ ਵਰਤ ਕੇ ਸੁੱਟ ਦੇਣ ਵਾਲੇ ਰੇਂਜ਼ਰ ਬਲੇਡ, ਪਲਾਸਟਿਕ ਦੇ ਚਮਚੇ ਅਤੇ ਕਾਂਟੇ, ਕਈ ਤਰ੍ਹਾਂ ਦੇ ਖਾਣਿਆਂ ਵਾਲੀਆਂ ਡੱਬੀਆਂ ਆਦਿ। ਉੱਤਰੀ ਅਮਰੀਕਾ ਅਤੇ ਪੱਛਮੀ ਯੂਰਪ ਵਿੱਚ ਇਕ ਵਿਅਕਤੀ ਸਾਲ ਵਿੱਚ 100 ਕਿਲੋਗ੍ਰਾਮ ਦੇ ਬਰਾਬਰ ਪਲਾਸਟਿਕ ਵਰਤਦਾ ਹੈ ਅਤੇ 2015 ਤੱਕ ਇਸ ਦਰ ਦੇ 140 ਕਿਲੋਗ੍ਰਾਮ ਤੱਕ ਪਹੁੰਚ ਜਾਣ ਦੇ ਆਸਾਰ ਹਨ। ਤੇਜ਼ੀ ਨਾਲ ਵਿਕਾਸ ਕਰ ਰਹੇ ਏਸ਼ੀਅਨ ਮੁਲਕਾਂ ਵਿੱਚ ਇਸ ਸਮੇਂ ਇਹ

22

  1. Australian Government. Reducing greenhouse gas emissions. Downloaded May 29, 2011 from: http://www.environment.gov.au/settlements/transport/fuelguide/envi ronment.html
  2. Rogers, Heather (2007). Garbage capitalism's green commerce. In Leo Panitch and Colin Leys (Eds.) Coming To Terms With Nature. (pp. 231-253). New York, The Monthly Review Press.