ਪੰਨਾ:Khapatvaad ate Vatavaran Da Nuksan.pdf/21

ਇਹ ਸਫ਼ਾ ਪ੍ਰਮਾਣਿਤ ਹੈ

ਵਸਤਾਂ ਦੇ ਇਸਤੇਮਾਲ ਦੌਰਾਨ ਵਰਤੇ ਜਾਂਦੇ ਵਸੀਲਿਆਂ ਅਤੇ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਦੇ ਸੰਬੰਧ ਵਿੱਚ ਅਸੀਂ ਮੋਬਾਈਲ ਜਾਂ ਸੈੱਲ ਫੋਨਾਂ ਦੇ ਸੰਬੰਧ ਵਿੱਚ ਕੁਝ ਤੱਥ ਹਿੰਦੁਸਤਾਨ ਬਾਰੇ ਪੇਸ਼ ਕਰਾਂਗੇ। ਪਿਛਲੇ ਕੁਝ ਸਮੇਂ ਵਿੱਚ ਹਿੰਦੁਸਤਾਨ ਵਿੱਚ ਮੋਬਾਈਲ ਫੋਨਾਂ ਦੀ ਵਰਤੋਂ ਦਾ ਵੱਡੀ ਪੱਧਰ 'ਤੇ ਪਸਾਰ ਹੋਇਆ ਹੈ। ਮਾਰਚ 2011 ਤੱਕ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਮੋਬਾਈਲ ਫੋਨ ਰੱਖਣ ਵਾਲਿਆਂ (ਸਬਸਕਰਾਈਬਰਜ਼) ਦੀ ਗਿਣਤੀ 81 ਕੋੜ 16 ਲੱਖ (811.59 ਮਿਲੀਅਨ) ਸੀ ਅਤੇ ਸੰਨ 2013 ਤੱਕ ਇਸ ਗਿਣਤੀ ਦੇ 1.159 ਅਰਬ (ਬਿਲੀਅਨ) ਤੱਕ ਪਹੁੰਚ ਜਾਣ ਦਾ ਅਨੁਮਾਨ ਹੈ।[1] ਮੋਬਾਈਲ ਫੋਨਾਂ ਦੇ ਇਹਨਾਂ ਸਾਰੇ ਗਾਹਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਸਰਵਿਸ ਮੁਹੱਈਆ ਕਰਨ ਲਈ ਸਰਵਿਸ ਦੇਣ ਵਾਲੀਆਂ ਕੰਪਨੀਆਂ ਨੂੰ ਬਹੁਤ ਵੱਡੀ ਮਾਤਰਾ ਵਿੱਚ ਬਿਜਲੀ ਦੀ ਲੋੜ ਪੈਂਦੀ ਹੈ ਜੋ ਕਿ ਵਾਤਾਵਰਨ ਵਿੱਚ ਗਰੀਨ ਹਾਊਸ ਗੈਸਾਂ ਫੈਲਾਉਣ ਦਾ ਕਾਰਨ ਬਣਦੀ ਹੈ। ਮਈ 2011 ਨੂੰ ਗਰੀਨ ਪੀਸ ਵਲੋਂ ਪੇਸ਼ ਕੀਤੀ ਇਕ ਰਿਪੋਰਟ ਅਨੁਸਾਰ ਇਸ ਸਮੇਂ ਹਿੰਦੁਸਤਾਨ ਦੇ ਟੈਲੀਕੋਮ ਸੈਕਟਰ ਨੂੰ ਆਪਣੇ

ਬੁਨਿਆਦੀ ਢਾਂਚੇ ਦੇ ਨੈੱਟਵਰਕ (ਨੈੱਟਵਰਕ ਇਨਫਰਾਸਟਰਕਚਰ) ਲਈ ਸਾਲਾਨਾ ਬਿਜਲੀ ਦੀਆਂ 14 ਅਰਬ (ਬਿਲੀਅਨ) ਯੂਨਿਟਾਂ ਦੀ ਲੋੜ ਹੈ ਅਤੇ 2012 ਤੱਕ ਇਹ ਲੋੜ 26 ਅਰਬ (ਬਿਲੀਅਨ) ਯੂਨਿਟਾਂ ਤੱਕ ਪਹੁੰਚ ਜਾਏਗੀ। ਇਸ ਸੈਕਟਰ ਦੇ ਬੁਨਿਆਦੀ ਢਾਂਚੇ ਵਿੱਚ ਸ਼ਾਮਲ 4 ਲੱਖ ਮੋਬਾਈਲ ਟਾਵਰਾਂ ਦਾ ਇਕ ਹਿੱਸਾ ਅਜਿਹੀਆਂ ਥਾਂਵਾਂ 'ਤੇ ਸਥਿੱਤ ਹੈ ਜਿੱਥੇ ਉਹਨਾਂ ਦੇ ਗਰਿੱਡ ਤੋਂ ਮਿਲਣ ਵਾਲੀ ਬਿਜਲੀ ਨਾਲ ਕੁਨੈਕਸ਼ਨ ਨਹੀਂ ਹਨ, ਇਸ ਕਰਕੇ ਉਹ ਆਪਣੀਆਂ ਬਿਜਲੀ ਲੋੜਾਂ ਲਈ ਡੀਜ਼ਲ ਜਨਰੇਟਰਾਂ ’ਤੇ ਨਿਰਭਰ ਹਨ। ਇਹਨਾਂ ਟਾਵਰਾਂ ਵਿੱਚ ਇਕ ਹਿੱਸਾ ਟਾਵਰ ਉਹ ਹਨ ਜਿਨ੍ਹਾਂ ਦੇ ਗਰਿੱਡ ਤੋਂ ਮਿਲਣ ਵਾਲੀ ਬਿਜਲੀ ਨਾਲ ਕੁਨੈਕਸ਼ਨ ਤਾਂ ਹਨ ਪਰ ਉਹਨਾਂ ਨੂੰ ਗਰਿੱਡ ਤੋਂ ਮਿਲਣ ਵਾਲੀ ਬਿਜਲੀ ਹਮੇਸ਼ਾਂ ਪ੍ਰਾਪਤ ਨਹੀਂ ਹੁੰਦੀ। ਨਤੀਜੇ ਵਜੋਂ ਉਹਨਾਂ ਵੀ ਆਪਣੀਆਂ ਬਿਜਲੀ ਲੋੜਾਂ ਦੇ ਕੁਝ ਹਿੱਸੇ ਲਈ ਡੀਜ਼ਲ ਜਨਰੇਟਰਾਂ 'ਤੇ ਨਿਰਭਰ ਹੋਣਾ ਪੈਂਦਾ ਹੈ। ਗਰੀਨਪੀਸ ਦੀ ਰਿਪੋਰਟ ਮੁਤਾਬਕ ਹਿੰਦੁਸਤਾਨ ਦਾ ਟੈਲੀਕੌਮ ਸੈਕਟਰ ਆਪਣੀਆਂ ਬਿਜਲੀ ਲੋੜਾਂ ਦੀ ਪੂਰਤੀ ਲਈ ਸਾਲਾਨਾ 3 ਅਰਬ (ਬਿਲੀਅਨ) ਲੀਟਰ ਡੀਜ਼ਲ ਦੀ ਵਰਤੋਂ ਕਰਦਾ ਹੈ।[2]ਜਦੋਂ ਡੀਜ਼ਲ ਦਾ 1 ਲੀਟਰ ਬਲਦਾ ਹੈ ਤਾਂ ਇਹ

21

  1. Wikipedia. Communication in India. Downloaded May 27, 2011 from: http://en.wikipedia.org/wiki/Communications in India
  2. Greenpeace India (2011). Dirty Talking? Case for telecom to shift from diesel to renewable. Downloaded May 29, 2011, from: http://www.greenpeace.org/india/en/publications/