ਪੰਨਾ:Khapatvaad ate Vatavaran Da Nuksan.pdf/12

ਇਹ ਸਫ਼ਾ ਪ੍ਰਮਾਣਿਤ ਹੈ

ਦੀ ਸਮਰਥਾ ਤੋਂ ਵੱਧ ਵਰਤੋਂ ਹੋ ਰਹੀ ਹੈ।[1] ਪੀਟਰ ਡਾਵਰਿਨ (2008) ਇਸ ਸੰਬੰਧ ਵਿੱਚ ਕੁਝ ਹੋਰ ਅੰਕੜੇ ਪੇਸ਼ ਕਰਦਾ ਹੈ:

* 1970 ਤੋਂ ਲੈ ਕੇ ਹੁਣ ਤੱਕ ਐਟਲਾਂਟਿਕ ਬਲੂਫਿਨ ਟਿਊਨਾ ਮੱਛੀ ਦੀ ਗਿਣਤੀ 80 ਫੀਸਦੀ ਘੱਟ ਗਈ ਹੈ।

* ਪਿਛਲੇ ਚਾਰ ਦਹਾਕਿਆਂ ਦੌਰਾਨ ਕੈਨੇਡਾ ਦੇ ਪੂਰਬੀ ਤੱਟ ਤੋਂ ਮਿਲਣ ਵਾਲੀ ਕੌਡ ਮੱਛੀ ਦੀ ਗਿਣਤੀ 99 ਫੀਸਦੀ ਘੱਟ ਗਈ ਹੈ ਅਤੇ ਇਹ ਮੱਛੀ ਹੁਣ ਖਤਮ ਹੋਣ ਦੇ ਖਤਰੇ ਹੇਠ (ਇਨਡੇਂਜਰਡ) ਮੰਨੀ ਜਾਂਦੀ ਹੈ।

* ਤਪਤ-ਖੰਡ ਵਿੱਚ ਹਰ ਸਾਲ 3 ਕ੍ਰੋੜ 20 ਲੱਖ ਏਕੜ ਜੰਗਲਾਂ (ਟਰੌਪੀਕਲ ਰੇਨਫੌਰੈਸਟਸ) ਦਾ ਖਾਤਮਾ ਹੋ ਰਿਹਾ ਹੈ। ਇਕੱਲੇ ਬਰਾਜ਼ੀਲ ਵਿੱਚ ਹੀ ਹਰ ਸਾਲ 70 ਲੱਖ ਏਕੜ ਜੰਗਲ ਅਤੇ ਇੰਡੋਨੇਸ਼ੀਆ ਵਿੱਚ 50 ਲੱਖ ਏਕੜ ਜੰਗਲ ਖਤਮ ਹੋ ਰਹੇ ਹਨ।

* ਕਦੇ ਅਰਲ ਸਮੁੰਦਰ ਦੁਨੀਆ ਦੀਆਂ ਸਭ ਤੋਂ ਵੱਡੀਆਂ ਝੀਲਾਂ ਵਿੱਚੋਂ ਚੌਥੇ ਨੰਬਰ ’ਤੇ ਆਉਂਦਾ ਸੀ, ਪਰ ਇਸ ਦੇ ਪਾਣੀ ਦੀ ਬਿਜਲੀ ਉਤਪਾਦਨ ਅਤੇ ਖੇਤੀਬਾੜੀ ਲਈ ਕੀਤੀ ਜਾਂਦੀ ਵਰਤੋਂ ਕਾਰਨ ਇਹ ਪਿਛਲੇ ਤਿੰਨ ਦਹਾਕਿਆਂ ਵਿੱਚ ਸੁੱਕ ਕੇ ਅੱਧਾ ਰਹਿ ਗਿਆ ਹੈ।[2]


ਤਪਤ-ਖੰਡ ਵਿੱਚ ਜੰਗਲਾਂ ਦੇ ਖਾਤਮੇ ਕਾਰਨ ਦੁਨੀਆਂ ਦੇ ਜਾਨਵਰਾਂ ਅਤੇ ਪੌਦਿਆਂ ਦੀਆਂ ਜਾਤੀਆਂ ਦਾ ਵੱਡੀ ਪੱਧਰ 'ਤੇ ਖਾਤਮਾ ਹੋ ਰਿਹਾ ਹੈ ਕਿਉਂਕਿ ਜਾਨਵਰਾਂ ਅਤੇ ਪੌਦਿਆਂ ਦੀਆਂ ਅੱਧੀਆਂ ਤੋਂ ਵੱਧ ਜਾਤੀਆਂ ਤਪਤ-ਖੰਡ ਦੇ ਜੰਗਲਾਂ ਵਿੱਚ ਮਿਲਦੀਆਂ ਹਨ।[3] ਵਸੀਲਿਆਂ ਦੀ ਖਪਤ ਦੇ ਸੰਬੰਧ ਵਿੱਚ ਕਈ ਹੋਰ ਮਾਹਰਾਂ ਦਾ ਅਨੁਮਾਨ ਹੈ ਕਿ ਜੇ ਦੁਨੀਆ ਦੇ ਸਾਰੇ ਲੋਕ ਇਕ ਔਸਤ ਅਮਰੀਕਨ ਦੇ ਬਰਾਬਰ ਵਸਤਾਂ ਅਤੇ ਸੇਵਾਵਾਂ ਦਾ ਇਸਤੇਮਾਲ ਕਰਨ ਲੱਗ ਪੈਣ ਤਾਂ ਇਸ ਨਾਲ ਪੈਦਾ ਹੋਣ ਵਾਲੀ ਵਸਤਾਂ ਅਤੇ ਸੇਵਾਵਾਂ ਦੀ ਮੰਗ ਨੂੰ ਪੂਰਾ ਕਰਨ ਲਈ ਚਾਰ ਹੋਰ ਧਰਤੀਆਂ ਦੀ ਲੋੜ ਪਵੇਗੀ।[4]


12

  1. Assadourian, Erik (2010). (p.4)
  2. Dauvergne, Peter (2008). (pp. 19-20).
  3. Wikipedia. Tropical rainforests. Downloaded May 17, 2011 from: http://en.wikipedia.org/wiki/Tropical rainforest
  4. Taylor Betsy and, Tiford Dave (2000). Why Consumption Matters. In Juliet B. Schor and Douglas B. Holt (Eds.) The Consumer Society Reader. (pp. 463-487). New York, The New Press.