ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੪)

ਜੌਹਰ ਖਾਲਸਾ

ਕੀਤੀ ਵਧ ਕੇ ਓਸ ਦਰਿੰਦਿਆਂ ਤੋਂ ਹੱਥੀ ਯਾਰ ਦੇ ਤਾਈਂ ਕੁਹਾਇਆ ਜੀ
ਕੌਣ ਸੂਬੇ ਤੋਂ ਜ਼ਾਲਮ ਹੋਰ ਵਧਕੇ ਉਤੇ ਦੋਸਤ ਜ਼ੁਲਮ ਕਮਾਇਆ ਜੀ
ਖਬਰ ਸ਼ਹਿਰ ਅੰਦਰ ਹੋਈ ਜਿਸ ਵੇਲੇ ਦਿਲ ਹਿੰਦੂਆਂ ਦਾ ਘਬਰਾਇਆ ਜੀ
ਸਾਡਾ ਮਾਰਿਆ ਚੱਲਿਆ ਹੈ ਰਾਖਾ ਹੇ ਰਾਮ ਤੈਨੂੰ ਇਹ ਕੀ ਭਾਇਆ ਜੀ
ਸਾਡੀ ਕੌਣ ਰਾਖੀ ਕਰੂ ਜ਼ਾਲਮਾਂ ਤੋਂ ਸਾਰੇ ਸ਼ਹਿਰ ਨੇ ਦੁਖ ਮਨਾਇਆ ਜੀ
ਰਲ ਚੌਧਰੀ ਸੂਬੇ ਦੇ ਪਾਸ ਗਏ ਜੋੜੇ ਹੱਥ ਤੇ ਬਹੁਤ ਸਮਝਾਇਆ ਜੀ
ਮੰਨੀ ਓਸਨ ਇਕ ਕਰਤਾਰ ਸਿੰਘਾ ਹੁਕਮ ਕਤਲ ਦਾ ਸਖਤ ਚੜ੍ਹਾਇਆ ਜੀ

ਵਾਕ ਕਵੀ


ਕਤਲਗਾਹ ਦੇ ਵਿਚ ਜੱਲਾਦ ਲੈ ਗਏ ਕੀਤੇ ਖੜੇ ਹਥੌੜੀਆਂ ਮਾਰ ਦੋਵੇਂ
ਲਾਲੀ ਚੜ੍ਹੀ ਆ ਸਿੰਘਾਂ ਦੇ ਚੇਹਰਿਆਂ ਤੇ ਮਥੇ ਦੇਣ ਲਗੇ ਚਮਕਾਰ ਦੋਵੇਂ
ਇਮਤਿਹਾਨ ਕਰੜੇ ਵਿਚੋਂ ਪਾਸ ਹੋਏ ਮੂੰਹੋ ਸ਼ੁਕਰ ਕਰਦੇ ਕਰਤਾਰ ਦੋਵੇਂ
ਸਿਖੀ ਸਿਦਕ ਸਦਾ ਬੇੜਾ ਪਾਰ ਲੱਗਾ ਨਫਾ ਖਟ ਚੱਲੇ ਸ਼ਾਹੂਕਾਰ ਦੋਵੇਂ
ਪੂਰੀ ਘਾਲ ਹੋਈ ਸਿਖਾਂ ਸਾਦਕਾਂ ਦੀ ਹੋਇ ਔਕੜਾਂ ਤੋਂ ਲੰਘ ਪਾਰ ਦੋਵੇਂ
ਆਸ਼ਕ ਇਸ਼ਕ ਦੀ ਤੱਕੜੀ ਤੁਲ ਗਏ ਪੂਰੇ ਉੱਤਰੇ ਹਰ ਪ੍ਰਕਾਰ ਦੋਵੇਂ
ਫਤਹ ਪਾ ਲਈ ਅਪਣੇ ਵੈਰੀਆਂ ਤੇ ਭਰੇ ਖੁਸ਼ੀ ਦੇ ਖੜੇ ਸਰਦਾਰ ਦੋਵੇਂ
ਕਾਲਖ ਕੋਠੜੀ ਤੋਂ ਸਾਫ ਲੰਘ ਗਏ ਖੜੇ ਮੋਹ ਸਮੁੰਦਰੋਂ ਪਾਰ ਦੋਵੇਂ
ਵੇਖ ਪਿੰਜਰਾ ਟੁੱਟਦਾ ਖੁਸ਼ ਹੋਇ ਚਲੇ ਹੋ ਕੇ ਹੰਸ ਉਡਾਰ ਦੋਵੇਂ
ਸੀਸ ਤਲੀ ਧਰ ਯਾਰ ਦੀ ਗਲੀ ਅੰਦਰ ਚਲੇ ਖੁਸ਼ ਹੋ ਕਰਨ ਦੀਦਾਰ ਦੋਵੇਂ
ਪੰਛੀ ਆਤਮਾ ਦੇਸ ਨੂੰ ਉੱਡ ਚਲੇ ਨਾਸਵੰਤ ਇਹ ਤਾਲ ਵਿਸਾਰ ਦੋਵੇਂ
ਸੱਚ ਖੰਡ ਦੇ ਬੂਹੇ ਤੇ ਖੜੇ ਜਾ ਕੇ ਸੁਰਤ ਸ਼ਬਦ ਤੇ ਹੋ ਅਸਵਾਰ ਦੋਵੇਂ
ਕਰਜ਼ ਲਾਹ ਕੇ ਆਪਣੇ ਸਿਰੋਂ ਚੱਲੇ ਡਾਢੇ ਖੁਸ਼ ਦਿੱਸਣ ਜ਼ਿਮੀਂਦਾਰ ਦੋਵੇਂ
ਕਰਦੇ ਬਾਣੀ ਦਾ ਜਾਪ ਕਰਤਾਰ ਸਿੰਘਾ ਡੋਲੇ ਰਤੀ ਨ ਰਹੇ ਖਬਰਦਾਰ ਦੋਵੇਂ

ਜਲਾਦ ਨੇ ਕਤਲ ਕਰ ਦੇਣਾ


ਉਤੇ ਰੋਹਬ ਜੱਲਾਦ ਦੇ ਛਾਇ ਗਿਆ ਬਦਨ ਕੰਬਿਆ ਮਸਾਂ ਸੰਭਾਰ ਕਰਦਾ
ਨਜ਼ਰ ਭਰਕੇ ਵੇਖ ਸ਼ਾਹਬਾਜ਼ ਸਿੰਘ ਨੂੰ ਰੁਦਨ ਅੱਖੀਆਂ ਤੋਂ ਜ਼ਾਰੋ ਜ਼ਾਰ ਕਰਦਾ
ਪਰ ਚੰਦਰੇ ਪੇਟ ਦਾ ਡਰ ਮਾਰੇ ਪੱਥਰ ਦਿਲ ਕਰਕੇ ਕੱਠਾ</ref>*ਸੰਮਤ ਅਠਾਰਾਂ ਸੌ ਤਿੰਨ ੧੮੦੩।</ref>ਵਾਰ ਕਰਦਾ
ਭੰਨ ਠੀਕਰੇ ਸੂਬੇ ਦੇ ਸਿਰ ਦਿਤੇ ਮੂੰਹੋਂ ਪੇਟ ਤਾਈਂ ਧਿਰਕਾਰ ਕਰਦਾ