ਇਹ ਸਫ਼ਾ ਪ੍ਰਮਾਣਿਤ ਹੈ

(੨੬)

ਜੌਹਰ ਖਾਲਸਾ

ਛੋਟੇ ਸਾਹਿਬਜ਼ਾਦੇ ਛੋਟੀ ਉਮਰ ਜਿਨ੍ਹਾਂ ਫੜੇ ਗਏ ਸਰਹੰਦ ਪਛਾਨ ਬੱਚਾ
ਪਾਇ ਉਨ੍ਹਾਂ ਨੂੰ ਲੋਭ ਤੇ ਦੁਖ ਦਿਤੇ ਭੁਖੇ ਕਿੰਨੇ ਹੀ ਦਿਨ ਰਖਾਨ ਬੱਚਾ
ਪਰ ਵੇਖ ਓਹਨਾਂ ਧਰਮ ਛਡਿਆ ਨ ਵਿਚ ਨੀਹਾਂ ਦੇ ਪਾਪੀ ਚਿਣਾਨ ਬੱਚਾ
ਤੇਰੇ ਸਾਹਮਣੇ ਸੈਂਕੜੇ ਸਿੰਘ ਆਏ ਦੁਖ ਓਹਨਾਂ ਦੇ ਬਾਹਰ ਬਿਆਨ ਬੱਚਾ
ਮਨੀ ਸਿੰਘ, ਤਾਰੂ ਸਿੰਘ ਜਹੇ ਵੇਖੇ ਹਠੀ ਸੂਰਮੇ ਭਗਤ ਭਗਵਾਨ ਬੱਚਾ
ਕਿਸੇ ਇਕ ਨਾ ਛਡਿਆ ਧਰਮ ਨਾਹੀਂ ਤੂੰ ਭੀ ਵੇਖਦਾ ਹੋਇਓਂ ਜਵਾਨ ਬੱਚਾ
ਤੇਰੇ ਪਾਸੋਂ ਕੋਈ ਗੱਲ ਨਹੀਂ ਗੁੱਝੀ ਤੂੰ ਸਿੰਘ ਦੀ ਹੈਂ ਸੰਤਾਨ ਬੱਚਾ
ਬਣੀ ਸ਼ੇਰ ਤੇ ਹੱਸ ਕੇ ਜਾਨ ਦੇਵੀਂ ਜੱਗ ਜਾਨ ਫਨਾਹ ਮਕਾਨ ਬੱਚਾ
ਸਿਖੀ ਸਿਦਕ ਨੂੰ ਦਾਗ ਨ ਮੂਲ ਲਾਵੀਂ ਦਸਵੇਂ ਪਾਤਸ਼ਾਹ ਦੀ ਰੱਖੀਂ ਆਨ ਬੱਚਾ
ਏਸ ਦੇਹ ਤਾਂ ਫੇਰ ਭੀ ਨਹੀਂ ਰਹਿਣਾ ਧਰਮ ਚੀਜ਼ ਵਡੀ ਬੁਧੀਮਾਨ ਬੱਚਾ
ਹੋ ਜਾਈਂ ਕੁਰਬਾਨ ਕਰਤਾਰ ਸਿੰਘਾ 'ਹਾਇ' 'ਸੀ' ਨ ਕਹੀਂ ਜ਼ਬਾਨ ਬੱਚਾ

ਤਥਾ


ਏਸ ਦੇਹ ਨੇ ਅੰਤ ਨੂੰ ਨਾਸ ਹੋਣਾ ਵਲੀ ਪੀਰ ਫਕੀਰ ਅਵਤਾਰ ਮਰ ਗਏ
ਸਦਾ ਰਿਹਾ ਨ ਕੋਈ ਜਹਾਨ ਅੰਦਰ ਧਨਵਾਨ ਕੰਗਾਲ ਸ਼ਾਹੂਕਾਰ ਮਰ ਗਏ
ਜਿਨ੍ਹਾਂ ਪਾਲਿਆ ਆਪਣੇ ਧਰਮ ਤਾਈਂ ਜਿਸਮ ਓਨ੍ਹਾਂ ਦੇ ਭਾਵੇਂ ਵਿਚਾਰ ਮਰ ਗਏ
ਪਰ ਉਹ ਜਿਊਂਦੇ ਹੈਨ ਜਹਾਨ ਅੰਦ੍ਰ ਨੇਕੀ ਖੱਟ ਜੇਹੜੇ ਨੇਕੋ ਕਾਰ ਮਰ ਗਏ
ਨਾਮ ਉਨ੍ਹਾਂ ਦੇ ਰਹਿਣਗੇ ਜੱਗ ਅੰਦ੍ਰ ਜਿਹੜੇ ਕਰ ਭਲਿਆਈ ਦੀ ਕਾਰ ਮਰ ਗਏ
ਰੌਸ਼ਨ ਰਹਿਣਗੇ ਉਨਾਂ ਦੇ ਨਾਮ ਬੱਚਾ ਜਿਹੜੇ ਕਰਕੇ ਪਰਉਪਕਾਰ ਮਰ ਗਏ
ਦੀਨ ਵੇਚਿਆ ਜਿਨ੍ਹਾਂ ਨੇ ਦੁਨੀ ਪਿਛੇ ਜਿਊਂਦੇ ਰਹੇ ਨਾਹੀਂ ਆਖਰਕਾਰ ਮਰ ਗਏ
ਖੱਟੀ ਲਾਹਨਤ ਜੀਊਂਦਿਆਂ ਪਾਪੀਆਂ ਨੇ ਅੰਤ ਜੱਗ ਦੀ ਲੈ ਫਿਟਕਾਰ ਮਰ ਗਏ
ਵਾਂਗ ਗਧਿਆਂ ਕੱਟ ਗਏ ਜ਼ਿੰਦਗੀ ਉਹ ਢੋਂਦੇ ਗ੍ਰਿਸਤ ਘੁਮਿਆਰ ਦਾ ਭਾਰ ਮਰ ਗਏ
ਕੌਣ ਨਾਮ ਲੈਂਦਾ ਓਨ੍ਹਾਂ ਪਾਮਰਾਂ ਦਾ ਜਿਹੜੇ ਕਰਦੇ ਵਿਸ਼ੇ ਵਿਕਾਰ ਮਰ ਗਏ
ਦਾਤੇ ਸੂਰਮੇ ਦਾ ਜਸ ਜਗ ਗਾਵੇ ਦੇਸ ਕੌਮ ਤੇ ਜੋ ਆਪਾ ਵਾਰ ਮਰ ਗਏ
ਮਿਟ ਗਏ ਨਿਸ਼ਾਨ ਕਰਤਰ ਸਿੰਘਾ ਜ਼ਾਲਮ ਜ਼ੁਲਮ ਕਰ ਕਰ ਬੇਸ਼ੁਮਾਰ ਮਰ ਗਏ

ਤਥਾ


ਬੱਧਾ ਜ਼ਾਲਮਾਂ ਨੇ ਲੋਕ ਜ਼ੁਲਮ ਉਤੇ ਤੇਜ਼ ਸ਼ਰਾ ਦੀ ਸਖਤ ਤਲਵਾਰ ਕਰਕੇ
ਸਿੰਘਾਂ ਨਾਲ ਵਧਾਇਆ ਹੈ ਵੈਰ ਇਨ੍ਹਾਂ ਵਿਚ ਦਿਲਾਂ ਦੇ ਮਜ਼੍ਹਬੀ ਖਾਰ ਕਰਕੇ
ਅਗੇ ਅੱਖਾਂ ਦੇ ਰੜਕਦੇ ਅਸੀਂ ਹੈਸਾਂ ਕਾਬੂ ਆਏ ਹਾਂ ਦੇਖ ਵਿਚਾਰ ਕਰਕੇ