ਪੰਨਾ:Jhagda Suchaji Te Kuchaji Naar Da.pdf/6

ਇਹ ਸਫ਼ਾ ਪ੍ਰਮਾਣਿਤ ਹੈ

(੬)

ਜੇਹੜੀਆਂ ਨੇ ਲਟੀਆਂ। ਮੰਗੀਆਂ ਨੂੰ ਟੁਕ ਕੋਈ ਨਹੀਓਂ ਪਾਂਵਦਾ। ਜੇਹੜਾ ਤੇਰਾ ਯਾਰ ਓਹ ਭੀ ਨਾ ਬੁਲਾਂਵਦਾ। ਜਵਾਨੀ ਵੇਲੇ ਤੇਰਾ ਸਭ ਕੋਈ ਯਾਰ ਸੀ। ਬੜੇ ਬੜੇ ਸਹਿਰਾਂ ਦੀ ਕਰੀ ਬਹਾਰਸੀ। ਕਰਨ ਸਵਾਰੀ ਜੋ ਨੀ ਬੰਬੂਕਾਟ ਦੀ। ਪੈਰੀ ਗੁਰਗਾਬੀ ਤੇ ਸੁਥਨ ਕਾਟ ਦੀ। ਜੀ ਆਇਆਂ ਤਾਈਂ ਸਭ ਕੋਈ ਬੋਲਦਾ। ਘੋੜਾ ਦੇਣ ਹੇਠ ਨੂੰ ਹਜ਼ਾਰ ਮੋਲ ਦਾ। ਬੁਢੇ ਵਾਰੇ ਓਂਭੀ ਨ ਕਦੀ ਪਛਾਨਦੇ। ਇਨਾਂ ਗਲਾਂ ਤਾਂਈ ਸਭ ਲੋਕ ਜਾਣਦੇ। ਓਂਦੋਂ ਪਛੋਤਾਉਨ ਜਦੋਂ ਪਵੇ ਦੁਖ ਨੀ। ਸਭ ਭੁਲਜਾਣ ਜੇਹੜੇ ਲਏ ਸੁਖ ਨੀ। ਕਹਿਣਾ ਸਾਡਾ ਇਹੋ ਅਗੇ ਤੇਰੀ ਮਰਜ਼ੀ। ਕਰੂ ਇਨਸਾਫ਼ ਇੰਦਰਸਿੰਘ ਹਰ ਜੀ॥ ਕਬਿਤ॥ ਬੋਲਦੀ ਕੁਚੱਜੀ ਆਪ ਸੁਣੀਂ ਤੂੰ ਸੁਚੱਜੀਏ ਨੀ ਤੇਰੇ ਤਾਈੰ ਨਹੀ ਕੋਈ ਅਕਲ ਸ਼ਹੂਰ ਨੀ। ਸੁੰਦਰ ਸਰੀਰਦੀ ਤੂੰ ਰਖਦੀ ਮਟਕ ਵਡੀ ਤੈਨੂੰ ਜੇ ਬੁਲਾਵੇ ਕੋਈ ਰਹੇ ਮਗਰੂਰ ਨੀ। ਵੇਖਕੇ ਤਮਾਮਜੋ ਜਹਾਨ ਜੋ ਸਭ ਡੋਲਦਾ ਹੈ ਆਸ਼ਕ ਤੜਫ ਰਹੇ ਖੜੇ ਤੈਥੋ ਦੂਰ ਨੀ। ਠਗ ਤੂੰ ਜਹਾਨ ਨੂੰ ਮੈਂ ਆਖਦੀ ਸੁਚੱਜੀਏ ਨੀ ਮਥੇ ਤੇ ਦਮਕ ਰਿਹਾ ਤੇਰੇ ਸੋਹਣਾ ਨੂਰ ਨੀ॥ ਕਬਿਤ॥ ਬੋਲਦੀ ਸੁਚੱਜੀ ਆਪ ਸੁਣ ਤੂੰ ਕੁਚੱਜੀਏ ਨੀ ਕਰਦੀ ਤੂੰ ਗਲਾਂ ਹੈ ਕੁਚੱਜ ਦੀਆਂ ਨਿਤ ਨੀ। ਤੇਰੇ ਵਲ ਦੇਖਦਾ ਨਾ ਕੋਈ ਭੀ ਕੁਚੱਜੀਏ ਨੀ ਲੋਚਦੀ ਦਲੀਲ ਤੇਰੀ ਰਖਾਂ ਸੋਹਣੇ ਮਿਤ ਨੀ। ਆਪ ਜਹੇ ਭਾਲ ਤੂੰ ਕੁਚੱਜੀਏ ਕਚੱਜੇਯਾਰ ਇਨਾਂ ਨਾਲ