ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੧)

ਕਿਸੇ ਨੇ ਅੱਗ ਦੇ ਅੰਗਾਰ ਰਖ ਦਿਤੇ ਹੋਣ, ਪਰ ਉਸਨੇ ਆਪਣਾ ਧੀਰਜ ਨਹੀਂ ਛਡਿਆ। ਥੋੜੇ ਚਿਰ ਪਿਛੋਂ ਜਦ ਲੋਕਾਂ ਨੇ ਸੁਭਾਗੀ ਨੂੰ ਵੇਖਿਆ ਤਾਂ ਉਹ ਝੌਂਪੜੀ ਫਿਰ ਬਣਾ ਰਹੀ ਸੀ। ਦੂਜੇ ਦਿਨ ਭੱਠੀ ਭੀ ਤਿਆਰ ਹੋ ਗਈ। ਅਜ ਸੁਭਾਗੀ ਫੁੱਲੀ ਨਹੀਂ ਸਮਾਉਂਦੀ ਸੀ। ਉਸਦੇ ਪੈਰ ਧਰਤੀ ਪੁਰ ਨਹੀਂ ਟਿਕਦੇ ਸਨ। ਇਤਨੀ ਖੁਸ਼ੀ ਹੋਵੇ ਵੀ ਕਿਉਂ ਨਾਂ? ਅਜ ਉਸਨੇ ਆਪਣਾ ਉਜੜਿਆ ਹੋਇਆ ਘਰ ਮੁੜ ਵਸਾ ਲਿਆ ਸੀ, ਜਿਥੇ ਉਸਦਾ ਪਤੀ ਚਾਲੀ ਸਾਲ ਹੋਏ ਉਸਨੂੰ ਵਿਆਹਕੇ ਲਿਆਇਆ ਸੀ। ਭੱਠੀ ਬਣ ਗਈ, ਪਰ ਤਪਾਉਣਾ ਉਸਦੇ ਲੇਖਾਂ ਵਿਚ ਨਹੀਂ ਸੀ ਲਿਖਿਆ। ਸੁਭਾਗੀ ਬੁਖਾਰ ਨਾਲ ਮੰਜੇ ਪੁਰ ਪੈ ਗਈ। ਇਸ ਪੁਰ ਜ਼ਮੀਨ ਦੇ ਲਾਲਚ ਪਿਛੇ ਸੇਠ ਜਾਨਕੀ ਦਾਸ ਭੀ ਆ ਗਿਆ, ਅਰ ਉਪਰਲੇ ਦਿਲੋਂ ਸੇਵਾ ਕਰਨ ਲਗ ਪਿਆ - ਉਸਨੇ ਸੁਭਾਗੀ ਨੂੰ ਆਪਣੇ ਘਰ ਲਿਜਾਣ ਵਾਸਤੇ ਜ਼ੋਰ ਲਾਇਆ ਤੇ ਕਿਹਾ: ਉਥੇ ਹਛੀਤਰ੍ਹਾਂ ਸੇਵਾ ਹੋਵੇਗੀ। ਸੁਭਾਗੀ ਦੇ ਦਿਲ ਵਿਚ ਪਹਿਲੇ ਤਾਂ ਖਿਆਲ ਆਇਆ ਕਿ ਬੁੱਢੀ ਉਮਰ ਹੈ ਇਨ੍ਹਾਂ ਦੇ ਘਰ ਦੋ ਦਿਨ ਸੁਖ ਨਾਲ ਕਟੇ ਜਾਣਗੇ, ਪਰ ਫਿਰ ਝੁੱਗੀ ਦੇ ਮੋਹ ਨੇ ਇਰਾਦਾ ਬਦਲ ਦਿਤਾ, ਨਾਲ ਹੀ ਪਤੀ ਦੇ ਅੰਤਮ ਸ਼ਬਦ ਦੀ ਯਾਦ ਆਏ, ਠੰਡਾ ਸਾਹ ਭਰਕੇ ਬੋਲੀ-"ਇਸ ਝੌਂਪੜੀ ਵਿਚੋਂ ਮੈਂ ਨਹੀਂ ਨਿਕਲਾਂਗੀ, ਮੇਰੀ ਅਰਥੀ ਹੀ ਨਿਕਲੇਗੀ।" ਜਾਨਕੀ ਦਾਸ ਕੁਝ ਚੁਪ ਰਿਹਾ, ਪਰ ਇਕਾ-ਇਕ ਪਤਾ ਨਹੀਂ ਦਿਲ ਵਿਚ ਫੁਰਿਆ ਜਿਸਤਰਾਂ ਨਿਰਾਸ਼ਾ ਦੇ ਅਨ੍ਹੇਰੇ