ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੦)

ਕੀ ਵਿਗਾੜ ਲੈਦਾ? ਇਨ੍ਹਾਂ ਸੋਚਾਂ ਪਿਛੋਂ ਹੇਠਾਂ ਵੇਖਿਆ ਤਾਂ ਅਜੇ ਦਰੱਖਤ ਅੱਧਾ ਪਾਣੀ ਵਿਚ ਖੜੋਤਾ ਸੀ ਅਰ ਰਸਤਾ ਕਿਧਰੇ ਵਿਖਾਈ ਨਹੀਂ ਦਿੰਦਾ ਸੀ, ਸੁਭਾਗੀ ਦੀਆਂ ਅੱਖਾਂ ਵਿਚੋਂ ਹੰਝੂਆਂ ਦੀਆਂ ਦੋ ਗਰਮ ਬੂੰਦਾਂ ਡਿੱਗੀਆਂ ਅਰ ਵਰਖਾ ਦੇ ਠੰਢੇ ਜਲ ਵਿਚ ਲੀਨ ਹੋ ਗਈਆਂ।

ਦੂਜੇ ਦਿਨ ਸਵੇਰੇ ਸੁਭਾਗੀ ਦਰੱਖ਼ਤ ਤੋਂ ਉਤਰਕੇ ਸ਼ੈਹਰ ਵਲ ਟੁਰ ਪਈ। ਪਾਣੀ ਵਸਨਾ ਬੰਦ ਹੋ ਚੁੱਕਾ ਸੀ ਪਰ ਅਸਮਾਨ ਅਜੇ ਵੀ ਬੱਦਲਾਂ ਨਾਲ ਢੱਕਿਆ ਪਿਆ ਸੀ। ਸੁਭਾਗੀ ਦਾ ਸਰੀਰ ਸਰਦੀ ਨਾਲ ਆਕੜਦਾ ਜਾਂਦਾ ਸੀ, ਅੱਖਾਂ ਵਿਚੋਂ ਅੱਗ ਜੇਹੀ ਨਿਕਲ ਰਹੀ ਸੀ, ਪੈਰਾਂ ਵਿਚ ਸ਼ਾਹ-ਸਤ ਨਹੀਂ ਸੀ, ਪਰ ਫਿਰ ਉਹ ਤ੍ਰਿਖੇ ਕਦਮ ਪੁਟ ਰਹੀ ਸੀ, ਇਸਤਰਾਂ ਜਿਵੇਂ ਸੰਧਿਆ ਸਮੇਂ ਲਵੇਰੀ ਗਾਂ ਆਪਣੇ ਭੁੱਖੇ ਵਛੜੇ ਵਲ ਭਜਦੀ ਹੈ। ਉੱਥੇ ਪੁੱਤਰ-ਸਨੇਹ ਦੀ ਖਿਚ ਹੁੰਦੀ ਹੈ, ਇਥੇ ਘਰ ਦਾ ਮੋਹ ਸੀ। ਮਿੱਟੀ ਵਿਚ ਭੀ ਮੋਹਿਣੀ ਹੈ ਪਰ ਉਸਨੂੰ ਵੇਖਣ ਲਈ ਦਿਬ-ਦ੍ਰਿਸ਼ਟੀ ਦੀ ਲੋੜ ਹੈ, ਸਖਣੀਆਂ ਅੱਖਾਂ ਨੂੰ ਇਹ ਦਿਖਾਈ ਨਹੀਂ ਦਿੰਦੀ।

ਸੁਭਾਗੀ ਜਦ ਚਾਂਦਨੀ ਚੌਕ ਵਿਚ ਪਹੁੰਚੀ ਤਾਂ ਉਸਦਾ ਦਿਲ ਬੈਠ ਗਿਆ। ਹੁਣ ਨ ਉਹ ਝੌਂਪੜੀ ਬਾਕੀ ਸੀ, ਨ ਭੱਠੀ। ਉਨ੍ਹਾਂ ਦੀ ਜਗ੍ਹਾ ਇਕ ਮਿੱਟੀ ਦਾ ਢੇਰ ਅਰ ਘਾਹ ਫੂਸ ਦੇ ਟੋਟੇ ਸਨ ਤੇ ਉਨ੍ਹਾਂ ਦੇ ਹੇਠ ਸੀ ਉਸਦਾ ਸਾਧਾਰਣ ਮਾਲ ਅਸਬਾਬ! ਸੁਭਾਗੀ ਦੇ ਦਿਲ ਪੁਰ ਮਾਨੋ,