ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੦)

ਉਤਸ਼ਵ ਦੇ ਸਾਜ ਨਾਲ ਸਜਾਕੇ ਰਖ ਦਿਤਾ ਹੈ। ਉਸ ਨੂੰ ਦੇਵਤਾ ਦੇ ਚਰਨਾਂ ਪੂਰ ਚੜ੍ਹਾਉਂਣ ਦੇ ਲਈ ਪਾਰਜਾਤ ਬਨ ਅਤੇ ਨੰਦਨ-ਨਿਕੁੰਜ ਦੇ ਦੇਵ ਫੁੱਲਾਂ ਦੀ ਲੋੜ ਸੀ। ਰਾਣੀ ਦੇਵ ਫੁੱਲ ਤਾਂ ਨਹੀਂ ਸੀ। ਪਰ ਇਸ ਅਧਖਿੜੀ ਕਲੀ ਨੂੰ ਕੋਮਲ ਟਹਣੀ ਨਾਲੋਂ ਤੋੜਕੇ ਦੇਵਤਾ ਦੇ ਚਰਨਾਂ ਕਿਉਂ ਚੜ੍ਹਾ ਦਿਤਾ ਗਿਆ? ਇਸ ਨੂੰ ਕੌਣ ਜਾਣੇ! ਤਦ ਭੀ ਕਵਿ-ਸੰਗੀਤ, ਜਿਸਦੇ ਚਰਨ ਛੂਹਣ ਦੇ ਲਈ ਉਤਸ਼ਾਹੀ ਹੋ ਰਿਹਾ ਸੀ, ਉਹ ਇਕਦਮ ਰੁਕ ਗਿਆ। ਜੋ ਅੰਤਮ ਭਾਵਨਾਂ,ਮੋਨ, ਅਸਚਰਜ ਜਨਕ ਦਿਲ ਦੀਆਂ ਖੁਤ-ਖੁਤੀਆਂ, ਬਸੰਤ ਦਾ ਹਿਲੋਰੇ ਲੈ ਰਿਹਾ ਪ੍ਰਭਾਵ ਅਮਰ ਮੰਜਰੀਆਂ ਦਾ ਪ੍ਰੀਤ ਪ੍ਰੇਮ ਵੇਧਿਆ ਦਿਲ-ਤਰੰਗ, ਪਰਕਿਰਤ ਦਾ ਨਵੀਨ ਸ਼ਿੰਗਾਰ ਜਿਸ ਅਣਛੋਹੀ ਕਲੀ-ਅਧ ਖਿੜੀ ਕਲੀ ਦੇ ਪ੍ਰੇਮ ਭਰੇ ਖੇੜੇ ਦੀ ਉਡੀਕ ਕਰ ਰਿਹਾ ਸੀ ਉਹ ਅਚਾਨਕ ਕਿਉਂ ਮੁਰਝਾ ਗਈ? ਪ੍ਰੇਮ ਬਾਣੀ ਦੀ ਮਧੁਰ ਧੁਨੀ, ਨਿਰਛਲ ਅਥਵਾ ਬੇਹਬਲ ਰਸ ਭਿੰਨੜੀ ਲ੍ਯ, ਸਮੇਂ ਤੋਂ ਪਹਿਲਾਂ ਈ ਕਿਉਂ ਸਮਾਪਤ ਹੋ ਗਈ? ਆਸਾਂ, ਭਾਵਨਾਂ ਮਿਟ ਗਈਆਂ, ਮੋਨ ਅਰ ਅਸਰਚਜ ਦਿਲ ਦੀਆਂ ਤਰੰਗਾਂ ਸਮਾਪਤ ਹੋ ਗਈਆਂ, ਦਿਲ ਦੇ ਤੇਜ ਘੋੜਿਆਂ ਦੀਆਂ ਵਾਗਾਂ ਟੁਟਕੇ ਉਨਾਂ ਦੇ ਅਮੋੜ ਸਰੀਰ ਖੱਡ ਵਿਚ ਡਿਗਕੇ ਬੱਸ ਹੋ ਗਏ। ਨਵ ਬਸੰਤ ਦਾ ਠੁਮਕ ਠੁਮਕ ਚਲਦਾ ਪੈਰ ਟੁਟਕੇ ਆਪਣੀ ਅਪੂਰਵ ਨਿਰਤ ਕਲਾ ਨੂੰ ਇਕ ਦਮ ਛਿਨ-ਭਿੰਨ ਕਰ ਗਿਆ। ਇਸ ਕੁਵੇਲੇ ਦੀ ਤ੍ਰੁਟ ਵਿਚ ਕੌਣ ਭੰਨ-ਤੋੜ ਕਰ ਰਿਹਾ ਹੈ? ਅਜਿਹੇ ਕਿਤਨੇ ਈ ਵਿਚਾਰ ਉਠਦੇ ਹਨ, ਪਰ ਉਨ੍ਹਾਂ ਦਾ