ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੨)

ਬੂੰਦਾਂ ਕਿਰ ਪਈਆਂ। ਰਾਣੀ ਨੂੰ ਮੈਂ ਸਹਾਰਾ ਦੇਕੇ ਖੜਾ ਕੀਤਾ ਹੈ। ਉਸਦੀ ਦੂਹਰੀ ਦੇਹ ਅੱਜ ਕੇਵਲ ਹੱਡੀਆਂ ਦਾ ਪਿੰਜਰ ਮਾਤਰ ਰਹਿ ਗਈ ਸੀ। ਉਸ ਦੀਆਂ ਅੱਖਾਂ ਦੀ ਜੋਤ ਮੱਧਮ ਪੈ ਗਈ ਸੀ, ਅੱਖਾਂ ਦੇ ਪਰਵਾਰ ਧੁੰਧਲੇ ਪੈ ਗਏ ਸਨ, ਚੇਹਰਾ ਪੀਲਾ ਜ਼ਰਦ ਹੋ ਗਿਆ ਸੀ। ਸੰਧੂਰ ਦੀਆਂ ਭਰੀਆਂ ਜਿਨ੍ਹਾਂ ਮਾਂਗਾਂ ਨੂੰ ਕਦੇ ਨਹੀਂ ਵੇਖ ਸਕਿਆ ਸਾਂ, 'ਅੱਜ ਉਨਾਂ ਮਾਂਗਾਂ ਵਿਚ ਸੰਧੂਰ ਨਹੀਂ ਸੀ, ਉਹ ਅੱਜ ਉਲਝੀਆਂ ਤੇ ਖੁਲ੍ਹੀਆਂ ਪਈਆਂ ਸਨ। ਮਹੀਨਿਆਂ ਤੋਂ ਕੇਸਾਂ ਨੂੰ ਕਿਸੇ ਤੇਲ ਨਹੀਂ ਲਾਇਆ, ਮਹੀਨਿਆਂ ਤੋਂ ਇਨ੍ਹਾਂ ਨੂੰ ਕਿਸੇ ਧੋਤਾ ਤਕ ਨਹੀਂ। ਘਰ ਵਿਚ ਕੌਣ ਅਜਿਹਾ ਸੀ ਜੋ ਉਸਦਾ ਯਤਨ ਕਰਦਾ ਹੈ, ਜੂੜੇ ਦੇ ਖਿਲਰੇ ਹੋਏ ਕੇਸ ਕੰਨਾਂ ਉਤੇ ਉਲਝ ਰਹੇ ਸਨ। ਉਸਦੇ ਉਸ ਉਦਾਸ ਅਤੇ ਨਿਮੋਝਾਣ ਚੇਹਰੇ ਨੂੰ ਵੇਖਕੇ ਦਿਲ ਉਤੇ ਇਕ ਬੜੀ ਚੋਟ ਲੱਗੀ। ਮੈਂ ਪਲ ਭਰ ਦੇ ਲਈ ਭੀ ਉਸ ਨੂੰ ਆਪਣੇ ਤੋਂ ਅੱਡ ਨਹੀਂ ਕਰਨਾ ਚਾਹਿਆ, ਪਰ ਕੋਈ ਵੱਸ ਨਾ ਚਲਣ ਕਰਕੇ, ਜਦ ਉਸਦੇ ਪੋਉਕੇ ਘਰੋਂ ਉਸਦੀ ਵਿਧਵਾ ਮਾਂ ਲੈਣ ਆ ਗਈ, ਤਦ ਮੈਂ ਉਸ ਨੂੰ ਭੇਜ ਦਿਤਾ।

ਚਾਰ ਪੰਜ ਦਿਨਾਂ ਪਿਛੋਂ ਪਿੰਡੋਂ ਸੁਨੇਹਾ ਆਇਆ, ਰਾਣੀ ਰਾਜ਼ੀ ਹੋ ਰਹੀ ਹੈ-ਖਬਰ ਆਈ, ਰਾਣੀ ਨੇ ਮੈਨੂੰ ਮਿਲਣ ਵਾਸਤੇ ਬੁਲਾ ਭੇਜਿਆ ਹੈ। ਇਹ ਸੁਣਦਿਆਂ ਹੀ ਮੇਰਾ ਹਿਰਦਾ ਅਨੰਦ ਨਾਲ ਉਛਲ ਪਿਆ । ਦੁਨੀਆਂ ਦੇ ਸਾਰੇ ਝੰਭੇਲਿਆਂ ਅਤੇ ਕੰਮਾਂ ਨੂੰ ਛਡਕੇ, ਮੈਂ ਆਪਣੀ ਰਾਣੀ