ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬o)

ਨੱਕ ਭਰ ਗਿਆ ਸੀ। ਵੇਦਨਾਂ, ਦੁਖ ਅਰ, ਕਸ਼ਟ ਦੇ ਪੂਰਨ ਚਿੱਨ੍ਹ ਉਸਦੇ ਚੌੜੇ ਮੱਥੇ ਪੁਰ ਸਦਾ ਪਰਗਟ ਰਹੇ, ਪਰ ਰਾਣੀ ਨੇ ਆਪਣੀ ਵੇਦਨਾਂ ਦਾ ਭੇਦ ਕਿਸੇ ਅੱਗੇ ਆਪਣੇ ਮੂੰਹੋਂ ਨਹੀਂ ਫੋਲਿਆ। ਸਗੋਂ ਆਪਣੇ ਦਿਲ ਵਿਚ ਹੀ ਦੱਬੀ ਰਖਿਆ। ਇਹ ਮੈਂ ਇਨ੍ਹਾਂ ਅੱਖਾਂ ਨਾਲ ਵੇਖਿਆ ਕਰਦਾ ਸਾਂ, ਚਵ੍ਹੀ ਘੰਟੇ ਵੇਖਿਆ ਕਰਦਾ ਸਾਂ, ਪਰ ਇਹ ਸਭ ਕੁਝ ਹੁੰਦਿਆਂ ਹੋਇਆਂ ਵੀ ਕੁਝ ਨਹੀਂ ਕਰ ਸਕਦਾ ਸਾਂ। ਰਾਣੀ ਦੇ ਛੁਟਕਾਰੇ ਵਾਸਤੇ ਇਸ ਨੀਚ, ਨਿਕਾਰੀ, ਆਤਮਾ ਨੇ ਕੁਝ ਨਹੀਂ ਕੀਤਾ-ਇਸ ਦੀ ਕੰਡਿਆਲੀ ਯਾਦ ਆਕੇ ਮੇਰੇ ਹਿਰਦੇ ਨੂੰ ਅੱਜ ਵੀ ਵਿਨ੍ਹ ਦੇਂਦੀ ਹੈ।

ਅਚਰਜ ਦੀ ਗੱਲ ਹੈ, ਇਤਨੀ ਵੱਡੀ ਆਪਣੀ ਦਖ-ਕਹਾਣੀ ਨੂੰ ਲੈਕੇ ਭੀ ਰਾਣੀ ਨੇ ਮਾਂ ਦੀ ਕਿਸੇ ਤਰ੍ਹਾਂ ਦੀ ਸ਼ਕਾਇਤ, ਕਿਸੇ ਤਰਾਂ ਦਾ ਉਲਾਂਭਾ, ਅਰ ਕਿਸੇਤਰਾਂ ਦਾ ਦੁੱਖੜਾ ਨਹੀਂ ਹੋਇਆ। ਉਸਨੇ ਇਕੱਲਿਆਂ ਛਿਪਕੇ ਹੰਝੂਆਂ ਦੇ ਕਿਤਨੇ ਘੁੱਟ ਪੀ ਲਏ, ਤਾਂ ਇਸਨੂੰ ਕੌਣ ਨਹੀਂ ਜਾਣਦਾ? ਪਰ, ਮਾਂ ਦੇ ਮਰਨ ਪਿਛੋਂ ਭੀ ਉਸਨੇ ਮਾਂ ਦੇ ਵਿਰੁੱਧ ਇਕ ਅੱਖਰ ਤਕ ਭੀ ਨਹੀਂ ਕਿਹਾ। ਜੋ ਗੱਲਾਂ ਜੀਵਨ ਵਿੱਚ ਕਦੀ ਸੱਚ ਨਹੀਂ ਹੋਈਆਂ, ਜਿਨ੍ਹਾਂ ਦੀ ਹੁਣ ਬਾਕੀ ਜੀਵਨ ਵਿਚ ਸੱਚ ਹੋਣ ਦੀ ਆਸ਼ਾ ਨਹੀਂ-ਆਸ਼ਾ ਹੀ ਕਿਉਂ, ਉਨ੍ਹਾਂ ਦਾ ਕੋਈ ਚਿਤ-ਚੇਤਾ ਭੀ ਨਹੀਂ ਹੋ ਸਕਦਾ-ਅੱਜ ਉਹੋ ਸੁਪਨੇ ਵਿਚ ਸੱਚੀਆਂ ਹੋਕੇ ਦਿੱਸਣ ਵਿਚ ਆਈਆਂ। ਇਸੇ