ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੮)

ਤੋਂ ਅਖ਼ੀੀਰ ਤੱਕ ਆਪਣੇ ਫ਼ਰੇਬ ਅਰ ਮੱਕਰ ਨੂੰ ਨਿਬਾਹ ਰਿਹਾ ਹੈ ।

ਕਾਸ਼! ਸਾਡਾ ਬਚਪਨ ਫਿਰ ਮੁੜ ਆਉਂਦਾ! ਅਫ਼ਸੋਸ! ਗਰੀਬਾਂ ਫਿਰ ਉਜੇਹੀ ਭੋਲੀ ਭਾਲੀ ਲੜਕੀ ਬਣ ਜਾਂਦੀ ਜੋ ਉਸਤਾਦਨੀ ਦੇ ਹੱਥੋਂ ਕਾਇਦਾ ਪੜ੍ਹਿਆ ਕਰਦੀ ਸੀ। ਸ਼ੋਕ! ਮੈਨੂੰ ਇਕ ਵਾਰ ਫਿਰ ਉਮੰਗਾਂ ਦੇ ਖੂਨ ਤੇ ਦੁਨਿਆਵੀ ਦਲੀਲਾਂ ਵਿਚਕਾਰ ਫੈਸਲਾ ਕਰਨ ਦਾ ਮੌਕਾ ਦਿਤਾ ਜਾਂਦਾ।

ਜੇ ਕਿਸਮਤ ਦੀ ਤਬਦੀਲੀ ਅਤੇ ਸਮੇਂ ਦਾ ਗੇੜ ਆਪਣੇ ਵਸ ਵਿਚ ਹੁੰਦਾ ਤਾਂ ਮੈਂ ਉਸ ਬਚਪਨ ਦੀ ਚਾਹ ਕਰਦਾ ਜੋ ਗਰੀਬਾਂ ਨਾਲ ਸਹਿ-ਪਾਠੀ ਹੋਣ ਵਿਚ ਬੀਤਆ। ਕਿਉਂਕਿ ਉਨ੍ਹਾਂ ਦਿਨਾਂ ਦੀ ਖੁਸ਼ੀ ਦਾ ਸਰੂਰ ਦੇਣ ਵਾਲੀ ਪਵਿਤ ਮੁਹੱਬਤ ਨੂੰ ਦੁਨੀਆਂ ਦੀ ਕੋਈ ਖੁਸ਼ੀ ਨਹੀਂ ਪਹੁੰਚ ਸਕਦੀ।