ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੭)

ਵਲ ਵੇਖਿਆ ਅਰ ਸਿਰ ਨੀਵਾਂ ਕਰ ਦਿਤਾ। ਬਚਪਨ ਤੋਂ ਲੈਕ ਇਸ ਵਕਤ ਤਕ ਦੀ ਮੇਰੀ ਸਾਰੀ ਜ਼ਿੰਦਗੀ ਦਾ ਨਜ਼ਾਰ ਮੇਰੀਆਂ ਅੱਖਾਂ ਅੱਗੇ ਫਿਰ ਗਿਆ, ਮੈਂ ਦੀਵਾਨਿਆਂ ਵਾਂਙ ਉਸ ਵਲ ਗਿਆ, ਪਰ ਆਹ! ਉਸ ਦੀ ਅਰਜ਼ ਕਬੂਲ ਹੋ ਚੁੱਕੀ ਸੀ, ਉਹ ਉਸ ਥਾਂ ਜਾ ਚੁਕੀ ਸੀ ਜਿਥੇ ਅਮੀਰ ਗਰੀਬ ਦਾ ਕੋਈ ਵਿਤਕਰਾ ਨਹੀਂ ਸੀ, ਜਿਥੇ ਗਰੀਬਾਂ ਅਤੇ ਅਮੀਰ ਜ਼ਾਦੀਆਂ ਇੱਕੋ ਜਹੀਆਂ ਸਨ।

ਉਸ ਦੀਆਂ ਅੱਖਾਂ ਵਿਚੋਂ ਹੰਝੂਆਂ ਦੀਆਂ ਦੋ ਬੂੰਦਾਂ ਡੁਲ੍ਹਕੇ ਗਲ੍ਹਾਂ ਉੱਤੇ ਸੁੱਕ ਗਈਆਂ ਸਨ। ਇਨ੍ਹਾਂ ਹੰਝੂਆਂ ਵਿਚ ਇਨ੍ਹਾਂ ਸਧਰਾਂ ਤੇ ਨਿਸਫਲਤਾ ਦਾ ਇਕ ਦਰਿਆ ਬੰਦ ਸੀ ਜਿਸ ਨੂੰ ਇਸ ਨੇ ਸਾਰੀ ਉਮਰ ਦਿਲ ਵਿਚ ਛਪਾ ਰਖਿਆ।

੫.

ਮੇਰੇ ਦੋਸਤ ! ਮੈਂ ਹੁਣ ਵੱਡਾ ਹੋਗਿਆ ਹਾਂ। ਗਰੀਬਾੰ ਸਭ ਨੂੰ ਭੁਲ ਚੁਕੀ ਹੈ, ਪਰ ਮੈਂ ਹਰ ਰੋਜ਼ ਵਸੋਂ ਤੋਂ ਦੂਰ-ਉਸ ਇਕਾਂਤ ਵਿਚ-ਜੋ ਦਰੱਖਤਾਂ ਦਾ ਝੁੰਡ ਹੈ ਅਤੇ ਜਿਥੇ ਗਰੀਬਾਂ ਸਦੀਵੀ ਅਨੰਦ ਦੇ ਮਜ਼ੇ ਲੁਟ ਰਹੀ ਹੈ ਜਾਂਦਾ ਹਾਂ ਅਤੇ ਉਸ ਨਿਸਫਲ ਲਾਲਸਾ ਦੀ ਯਾਦ ਵਿਚ ਦੋ ਹੰਝੂ ਡਲ੍ਹ ਆਉਂਦਾ ਹਾਂ, ਜਿਸ ਦਾ ਸ਼ੀਸ਼ਾ ਇਸ ਸਤਿਵੰਤੀ ਦੀ ਕਬਰ ਦਾ ਜ਼ੱਰਾ ਜ਼ੱਰਾ ਹੈ।

ਮੈਂ ਉਥੇ ਜਾਂਦਾ ਹਾਂ ਤਾਂ ਰੁੱਖਾਂ ਦੇ ਪੱਤੇ ਆਪੋ ਵਿਚ ਗੋਸ਼ੇ ਕਰਦੇ ਹਨ, ਜਾਣੀਦਾ ਮੇਰੀ ਹਾਸੀ ਉਡਾ ਰਹੇ ਹਨ, ਕਿ ਇਹ ਫ਼ਰੇਬੀ ਤੇ ਜ਼ਾਲਮ ਦੁਨੀਆਂਦਾਰ ਕਿਸਤਰ੍ਹਾਂ ਮੁੱਢ