ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੫)

ਦੀਆਂ ਅੰਨੀਆਂ ਅੱਖੀਆਂ ਚੋਂ ਹੰਝੂ ਵਗਦੇ ਵੇਖਦਾ। ਆਹ!ਇਨ੍ਹਾਂ ਅੱਖਾਂ ਨੇ ਹੀ ਮੇਰਾ ਦਿਲ ਖਸਿਆ ਸੀ?

ਗਰੀਬਾਂ ਦੀ ਇਕ ਇਕ ਆਹ! ਮੇਰੇ ਪਿਤਾ ਦੇ ਮੁਹੱਲ ਦੀ ਇਟ ਨਾਲ ਇਟ ਭਿੜਾ ਦੇਣ ਲਈ ਕਾਫ਼ੀ ਸੀ।

ਕੀ ਇਸ ਪੱਖੇ ਹੇਠਾਂ ਅਰਾਮ ਕਰਨਾ ਯੋਗ ਸੀ ਜਿਸ ਨੂੰ ਗਰੀਬਾਂ ਇਕ ਨੌਕਰਾਣੀ ਦੀ ਹਾਲਤ ਵਿਚ ਹਿਲਾ ਰਹੀ ਹੋਵੇ?

ਹੁਣ ਇਸ ਸ਼ਰਮਨਾਕ ਚੁਪ, ਅਰ ਬੇ-ਗੈਰਤੀ ਦੀ ਹੱਦ ਹੋ ਚੁਕੀ ਸੀ। ਐਸੀ ਦੌਲਤ ਉਤੇ ਲਾਨ੍ਹਤ! ਜੋ ਮਹੱਬਤ ਦੇ ਰਾਹ ਵਿਚ ਰੁਕਾਵਟ ਹੋਵੇ। ਐਸੀ ਸ਼ਾਨ-ਸ਼ੌਕਤ ਉਤੇ ਫਿਟਕਾਰਾਂ, ਜੋ ਦੂਜਿਆਂ ਦੇ ਤੁਫੈਲ ਨਸੀਬ ਹੋਵੇ। ਐਸੀ ਖੁਸ਼ੀ ਅਰ ਅਰਾਮ ਉਤੇ ਧ੍ਰਿਕਾਰ, ਜਿਸ ਦੇ ਨਸ਼ੇ ਵਿਚ ਮਸਤ ਹੋਕੇ ਇਨਸਾਨ ਉਹ ਗੁਨਾਹ ਕਰੋ ਜਿਸ ਦਾ ਸਿਰਲੇਖ "ਜ਼ਲਮਅਰ ਬੇ-ਇਨਸਾਫ਼ੀ" ਹੋਵੇ।

ਮੈਂ ਦੁਖ ਨਾਲ ਵਹਿਸ਼ੀ ਹੋ ਰਿਹਾ ਸਾਂ, ਮੈਨੂੰ ਨਾਂ ਦਿਨੇ ਚੈਨ ਸੀ, ਨਾ ਰਾਤ ਨੂੰ ਆਰਾਮ! ਗਰੀਬਾਂ ਸੁਫ਼ਨੇ ਵਚ ਮੇਰਾ ਲੜ ਫੜਦੀ ਸੀ ਅਰ ਮੈਂ ਉਸ ਨੂੰ ਸ਼ੁਦਾਈਆਂ ਵਾਂਙ ਪਰ੍ਹਾਂ ਸੁਟ ਦਿੰਦਾ ਸੀ, ਪਰ ਅੱਖ ਖੁਲ੍ਹ ਜਾਂਦੀ ਸੀ।

੪.

ਇਸੇ ਸ਼ਦਾਈ-ਪੁਣੇ ਵਿਚ ਇਕ ਵਾਰ ਮੈਂ ਰਾਤ ਨੂੰ ਕੋਠੇ ਉਤੇ ਸੁੱਤਾ ਹੋਇਆ ਸਾਂ। ਰਾਤ ਬਹੁਤ ਜਾ ਚੁਕੀ ਸੀ, ਮੈਨੂੰ ਨਾਲ ਦੇ ਮਕਾਨ ਤੋਂ ਕਿਸੇ ਦੇ ਰੋਣ ਦੀ ਅਵਾਜ਼ ਆਈ; ਇਹ ਗਰੀਬਾਂ ਸੀ।