ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੪)

ਇਕ ਵੇਰ ਗਰਮੀਆਂ ਦੇ ਦਿਨ ਸਨ, ਮੈਂ ਗੋਲ ਕਮਰੇ ਵਿਚ ਲੇਟਿਆ ਹੋਇਆ ਸੀ, ਮੇਰੀ ਇਸਤ੍ਰੀ ਮੇਰੇ ਪਾਸ ਕੁਰਸੀ ਉਤੇ ਬੈਠੀ ਸੀ, ਪੱਖਾ ਹਿੱਲ ਰਿਹਾ ਸੀ, ਅਰ ਜ਼ਰਾ ਹੋਲੀ ਹੋ ਜਾਂਦਾ ਤਾਂ ਮੇਰੀ ਇਸਤ੍ਰੀ ਰੱਸੀ ਨੂੰ ਫੜਕੇ ਜ਼ੋਰ ਦਾ ਝਟਕਾ ਦਿੰਦੀ ਸੀ ਤਾਂਕਿ ਉਸਦੇ ਹਿਲਾਣ ਵਾਲੀ ਜੋ ਕਮਰੇ ਦੇ ਬਾਹਰ ਬਰਾਂਡੇ ਵਿਚ ਬੈਠੀ ਸੀ ਨੂੰ ਊਂਘ ਨਾ ਆ ਜਾਵੇ। ਥੋੜੇ ਚਿਰ ਬਾਦ ਮੈਂ ਸੌਂ ਰਿਹਾ। ਅਚਾਨਕ ਮੇਰੀ ਅੱਖ ਮਾਰ-ਕੁਟ ਦੀ ਚਿਲ-ਚਿਲਾਹਟ ਨਾਲ ਖੁੱਲ੍ਹ ਗਈ। ਮੇਰੀ ਇਸਤ੍ਰੀ ਕਿਸੇ ਨੂੰ ਸੋਟੀਆਂ ਨਾਲ ਝੰਬ ਰਹੀ ਸੀ, ਅਤੇ ਰੱਬ ਜਾਣੇ ਕਦੋਂ ਦੀ ਕੁਟਰਹੀ ਸੀ, ਪਰ ਸੋਟੀ ਨਾਲੋਂ ਜ਼ਿਆਦਾ ਉਹ ਦਿਲ-ਵਿੰਨ੍ਹਵੇਂ ਤੇ ਜਿਗਰ ਚੀਰਵੇਂ ਫਿਕਰੇ ਸਨ ਜੋ ਉਸਦੇ ਮੂੰਹ ਵਿਚੋਂ ਬਿਜਲੀ ਦੀ ਤੇਜ਼ੀ ਵਾਂਙ ਨਿਕਲ ਰਹੇ ਸਨ। ਉਨ੍ਹਾਂ ਫਿਕਰਿਆਂ ਵਿਚ ਗਜ਼ਬ ਦੇ ਹੰਕਾਰ ਦੀ ਤਲਖੀ ਸੀ। ਉਨ੍ਹਾਂ ਦੀ ਚਾਲ ਡਰਾਉਣੀ ਤੇ ਹੰਕਾਰ ਭਰੀ ਸੀ। ਉਹ ਪੱਖਾ ਹਲਾਣ ਵਾਲੀ ਨੌਕਰਾਣੀ ਨੂੰ ਆਲਸ ਤੇ ਗਫ਼ਲਤ ਦੀ ਸਜ਼ਾ ਦੇ ਰਹੀ ਸੀ, ਉਹ ਘੱਟਾਂ ਬਣਕੇ ਉੱਠੀ ਸੀ, ਬੱਦਲ ਬਣਕੇ ਛਾਈ ਸੀ, ਬਿਜਲੀ ਬਣਕੇ ਡਿੱਗੀ ਸੀ ਅਰ ਹਣ ਬਾਰਸ਼ ਬਣਕੇ ਬਰਸ ਰਹੀ ਸੀ।

ਇਸ ਜ਼ਲਮੀ ਕਾਰੇ ਨੂੰ ਵੇਖਕੇ ਮੈਂ ਉਠਿਆ, ਪਰ ਜੋ ਨਜ਼ਾਰਾ ਮੇਰੀਆਂ ਅੱਖਾਂ ਨੇ ਵੇਖਿਆ ਉਸ ਦੇ ਵਾਸਤੇ ਮੈਂ ਬਿਲਕੁਲ ਹੀ ਤਿਆਰ ਨਹੀਂ ਸਾਂ। ਮੌਤ ਮੇਰੇ ਵਾਸਤੇ ਇਤਨੀ ਡਰਾਉਣੀ ਚੀਜ਼ ਨਹੀਂ ਸੀ, ਜਿਤਨੀ ਗਰੀਬਾਂ