ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੬)

ਲੱਗੀ ਮੈਂ ਸੁਹਾਵਣੀ ਦੁਨੀਆਂ ਵਿੱਚ ਮੁਹੱਬਤ ਦਾ ਕਿੱਸਾ ਸੁਨਾਣ ਲੱਗਾ; ਅਰ ਕਦੀ ਕਦੀ ਕਿਸੇ ਵੇਲੇ ਮੈਂ ਆਹ ਭੀ ਭਰਨ ਲਗਾ ਪੈਂਦਾ, ਤੇ ਰੋ ਭੀ ਪੈਂਦਾ।

ਇਸੇ ਉਦਾਸੀਨਤਾ ਦੇ ਜ਼ਮਾਨੇ ਵਿਚ ਮੈਂ ਅਰ ਗਰੀਬਾਂ ਦੋਵੇਂ ਖੇਡ ਰਹੇ ਸਾਂ, ਲੋਹੜੀ ਦੀ ਰਾਤ ਸੀ, ਮਾਂ ਨੇ ਆਤਸ਼ਬਾਜ਼ੀ ਦਾ ਸਾਮਾਨ ਮੰਗਵਾਇਆ ਸੀ, ਪਟਾਖੇ ਤੇ ਫੁਲ-ਝੜੀਆਂ ਚਲ ਰਹੀਆਂ ਸਨ, ਅਤੇ ਰਾਤ ਨੂੰ ਦਿਨ ਦਾ ਸਮਾ, ਨਜ਼ਰ ਆ ਰਿਹਾ ਸੀ। ਗਰੀਬਾਂ ਨੇ ਕੰਨ ਵਿਚ ਮੈਨੂੰ ਕਿਹਾ:- 'ਅੱਜ ਦੀ ਦਾਤ ਮੇਹਰਾਂ ਦੀ ਰਾਤ, ਹੈ, ਰਬ ਸੁਣਦਾ ਹੈ, ਅਰੁ ਬਖਸ਼ਦਾ ਹੈ। ਭਲਾ ਜੇ ਤੁਹਾਨੂੰ ਕਈ ਕਹੇ ਕਿ ਤੁਸੀ ਭੀ ਆਪਣੇ ਦਿਲ ਦੀ ਪਿਆਰੀ ਲਾਲਸਾ ਖ਼ੁਦਾੱ ਤੋਂ ਮੰਗੋ; ਤਾਂ ਤੁਸੀਂ ਕੀ ਕਹੋਗੇ?"

ਮੈਂ ਕਿਹਾ:- "ਗਰੀਬਾਂ, ਮੈਨੂੰ ਦੁਨੀਆਂ ਵਿਚ ਸਭ ਤੋਂ ਵੱਧ ਤੂੰ ਹੀ ਪਿਆਰੀ ਹੈਂ; ਮੇਰੀ ਖਾਹਸ਼, ਮੇਰੀ ਲਾਲਸਾ, ਮੇਰਾ ਨਿਸ਼ਾਨਾ ਤੂੰ ਹੀ ਹੈਂ। ਜੇ ਖ਼ੁਦਾੱ ਦਾ ਹੱਥ ਮੇਰੀ ਮੰਗ ਵੱਲ ਹੈ ਤਾਂ ਮੈਂ ਅੱਜ ਦੀ ਸੁਭਾਗੀ ਰਾਤ ਨੂੰ ਆਪਣੀ ਬੇਨਤੀ ਦਾ ਸਹਾਰਾ ਤੈਨੂੰ ਹੀ ਬਣਉਂਦਾ ਹੈ ਅਰ ਰੱਬ ਤੋਂ ਤੈਨੂੰ ਹੀ ਮੰਗਦਾ ਹਾਂ?"

ਸ਼ਰਮ, ਲੱਜਾ ਦੀ ਸੁਰਖੀ ਉਸਦੇ ਮੁਖੜੇ ਉਤੇ ਫੁਟ ਨਿਕਲੀ, ਉਸਨੇ ਸਿਰ ਨੀਵਾਂ ਕਰ ਲਿਆ, ਪੱਲੇ ਨਾਲ ਆਮਣਾ ਮੂੰਹ ਛਪਾ ਲਿਆ ਤੇ ਫਿਰ ਉਥੇ ਠਹਿਰੀ।

ਇਸਤੀ-ਪੁਣੇ ਦੀ ਲਜਿਆ ਤੇ ਇਨ੍ਹਾਂ ਵਲਵਲਿਆਂ ਵਲ ਮੈਂ ਪਿਆਰ ਭਰੀਆਂ ਨਿਗਾਹਾਂ ਨਾਲ ਵੇਖਦਾ ਰਿਹਾ,