ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨)

ਨੂੰ ਉਹ 'ਸ਼ਾਹੀ ਮਹੱਲ ਦੀ ਮੈਨਾਂ' ਕਿਹਾ ਕਰਦੇ ਸਨ। ਉਹ ਉਨਾਂ ਦੇ ਪੁੱਤ ਦੀ ਇਕ ਦਾਸ ਦੇ ਪੇਟੋਂ ਸੀ, ਤਦਭੀ ਆਪ ਜਦੋਂ ਤਕ ਉਸਨੂੰ ਨ ਵੇਖ ਲੈਂਦੇ, ਚੈਨ ਨਹੀਂ ਆਉਂਦਾ ਸੀ। ਇਥੋਂ ਤਕ ਕਿ ਆਪ ਨੇ ਆਗਿਆ ਦਿੱਤੀ ਹੋਈ ਸੀ ਕਿ ਜਦ ਤਕ ਨਰਗਸ ਨਜ਼ਰ ਨਾ ਆਵੇ, ਤਦੋਂ ਤਕ ਖਾਣਾ ਨ ਪਰੋਸਿਆ ਜਾਇਆ ਕਰੇ। ਇਸ ਆਗਿਆ ਦਾ ਪੂਰੀ ਤਰ੍ਹਾਂ ਪਾਲਨ ਕੀਤਾ ਜਾਂਦਾ ਸੀ। ਇਕਵਾਰ ਨਰਗਸ ਨਜ਼ਰ ਦੇ ਬੀਮਾਰ ਹੋਣ ਪਰ ਬਹਾਦਰ ਸ਼ਾਹ ਦੋ ਰਾਤਾਂ ਉਸਦੇ ਸਰਹਾਣੇ ਬੈਠੇ ਰਹੇ ਸਨ। ਉਨ੍ਹਾਂ ਦਿਨਾਂ ਸ਼ਾਹੀ ਮਹੱਲ ਵਿਚ ਇਸ ਤਰਾਂ ਭੈ ਅਤੇ ਸਹਿਮ ਛਾਇਆ ਹੋਇਆ ਸੀ, ਮਾਨੋ ਕਿਸੇ ਬਾਦਸ਼ਾਹ ਨੇ ਇਨ੍ਹਾਂ ਪੁਰ ਧਾਵਾ ਬੋਲ ਦਿਤਾ ਹੋਵੇ।

੨.

ਜਦੋਂ ਸੰਨ ੧੮੫੭ ਦਾ ਗਦਰ ਹੋਇਆ ਤਦੋਂ ਵਿਦੋਹੀ ਸੈਨਾਂ ਨੇ ਨਰਗਸ ਨਜ਼ਰ ਦੇ ਪਿਤਾ ਮਿਰਜ਼ਾ ਮੁਗ਼ਲ ਨੂੰ ਆਪਣਾ ਜਰਨੈਲ ਬਣਾ ਲਿਆ ਅਤੇ ਉਸਦੇ ਨਾਉਂ ਪੁਰ ਮਨ-ਮੰਨੀਆਂ ਕਾਰਰਵਾਈਆਂ ਕਰਨ ਲਗ ਪਏ। ਮੀਰ ਮਿਰਜ਼ਾ ਮੁਗ਼ਲ ਇਹ ਕੁਝ ਵੇਖਦਾ ਸੀ ਅਤੇ ਕੁੜ੍ਹਦਾ ਸੀ। ਉਸਦੀ ਇਛਾ ਨਹੀਂ ਸੀ ਕਿ ਇਹ ਹਤਿਆ-ਕਾਂਡ ਹੋਵੇ। ਉਹ ਦਿਲੋਂ ਇਸ ਦੇ ਵਿਰੁੱਧ ਸੀ ਪਰ ਜਰਨੈਲ ਹੋਣ ਪੁਰ ਭੀ ਕੋਈ ਸਲਾਹ ਸੰਮਤੀ ਦੀ ਪਰਵਾਹ ਨਹੀਂ ਕਰਦਾ ਸੀ। ਵਿਦ੍ਰੋਹੀ ਸੈਨਾਂ ਇਸਤ੍ਰਾਂ ਨੂੰ ਫਿਰਦੀ ਸੀ, ਜਿਸ ਤਰ੍ਹਾਂ ਭੁੱਖੇ ਬਘਿਆੜ ਫਿਰਦੇ ਹਨ। ਮਿਰਜ਼ਾ ਮੁਗ਼ਲ ਨੇ