ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਲ-ਚੱਕਰ

************

੧.

ਬਹਾਦਰ ਸ਼ਾਹ ਮੁਗ਼ਲ ਵੰਸ ਦਾ ਬੁਝਦਾ ਹੋਇਆ ਦੀਵਾ ਸਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਸਚੇ ਅਰਥਾਂ ਵਿਚ ਬਾਦਸ਼ਾਹ ਨਹੀਂ ਸਨ, ਉਨ੍ਹਾਂ ਦਾ ਅੱਧਾ ਸਮਾਂ ਪ੍ਰਮਾਤਮਾਂ ਦੀ ਭਜਨ ਬੰਦਗੀ ਵਿਚ ਬੀਤਦਾ ਸੀ ਤੇ ਅੱਧਾ ਗਜ਼ਲਾਂ ਪੜ੍ਹਨ ਵਿਚ। ਰਾਜਸੀ ਵਿਸ਼ਿਆਂ ਵਿਚ ਉਨ੍ਹਾਂ ਦੀ ਰਤੀ ਭਰ ਭੀ ਰੁਚੀ ਨਹੀਂ ਸੀ। ਉਹ ਇਸਨੂੰ ਵਿਅਰਥ ਸਮਾਂ ਬਿਤਾਣਾ ਹੀ ਸਮਝਦੇ ਸਨ। ਉਨ੍ਹਾਂ ਦਾ ਦਰਬਾਰ, ਦਰਬਾਰ ਨਹੀਂ ਸੀ ਅਸਲ ਵਿਚ ਕਵੀ-ਮੰਡਲੀ ਸੀ; ਜਿਸ ਵਿਚ ਉਨ੍ਹਾਂ ਦੀਆਂ ਗ਼ਜ਼ਲਾਂ ਦੇ ਸ਼ਬਦ ਸ਼ਬਦ ਪੁਰ 'ਸੁਬ੍ਹਾਨ ਅੱਲ੍ਹਾ' ਅਤੇ 'ਜਜ਼ਾਕ ਅੱਲ੍ਹਾ' ਦੀਆਂ ਧੁਨਾਂ ਉਠਦੀਆਂ ਸਨ। ਇਨ੍ਹਾਂ ਜੀ-ਪਰਚਾਵਿਆਂ ਤੋਂ ਜੋ ਸਮਾਂ ਬਚਦਾ ਸੀ, ਉਸਨੂੰ ਉਹ ਬਾਲਾਂ ਅਤੇ ਖਾਸ ਕਰ ਅਪਣੀ ਪੋਤ੍ਰੀ ਨਰਗਸ ਨਜ਼ਰ ਦੇ ਨਾਲ ਬਿਤਾਉਂਦੇ ਸਨ। ਇਸ ਖੇਡ ਵਿਚ ਉਨ੍ਹਾਂ ਨੂੰ ਆਤਮ-ਸੁਖ ਪ੍ਰਾਪਤ ਹੁੰਦਾ ਸੀ। ਉਹ ਅਕਸਰ ਕਿਹਾ ਕਰਦੇ ਸਨ ਕਿ ਬਾਲਕਾਂ ਦੇ ਰਾਜ ਵਿਚ ਜਾਕੇ ਮੇਰਾ ਮਨ ਲੋਟ-ਪੋਟ ਹੋ ਜਾਂਦਾ ਹੈ। ਉਨ੍ਹਾਂ ਦਾ ਭੋਲਾਪਨ, ਉਨਾਂ ਦੀ ਸਰਲਤਾ, ਨੂੰ ਵੇਖਕੇ ਉਹ ਅਨੰਦ ਵਿਚ ਮਤਵਾਲੇ ਹੋ ਜਾਂਦੇ ਸਨ। ਨਰਗਸ਼ ਨਜ਼ਰ