ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦)

ਚੁਕਿਆ ਅਰ ਜ਼ਾਰ ਜ਼ਾਰ ਰੋ ਪਿਆ। ਮਨਮੋਹਨ ਨੇ ਇਤਨਾ ਗ਼ਮ ਖਾਧਾ ਕਿ ਉਸ ਨੂੰ ਭੀ ਜਿਉ ਬੁਖਾਰ ਚੜ੍ਹਿਆ, ਅੰਤ ਕਰਕੇ ਛਡਿਆ। ਇਕ ਦੁਜੇ ਪਿਛੋਂ ਬਾਬੂ ਬਲਬੀਰ ਸਿੰਘ ਦੇ ਦੋਵੇਂ ਲਾਲ ਆਰਾਮ ਦੀ ਮਿੱਠੀ ਨੀਂਦ ਸੌਂ ਗਏ।

ਮੁਸੀਬਤ ਪਰ ਮਸੀਬਤ, ਗ਼ਮ ਤੇ ਗ਼ਮ, ਬਰਦਾਸ਼ਤ ਕਰਨਾ ਮੁਸ਼ਕਲ ਹੋ ਗਿਆ। ਇਕ ਦਿਨ ਬਲਬੀਰ ਸਿੰਘ ਆਪਣੇ ਕਮਰੇ ਅੰਦਰ ਲੇਟਿਆ ਹੋਇਆ ਕਮਲਨੀ ਦੇ ਖਿਆਲ ਵਿਚ ਰੋ ਰਿਹਾ ਸੀ ਕਿ ਅੱਖ ਲਗ ਗਈ, ਵੇਖਿਆ ਕਿ ਕਮਲਨੀ ਹੱਥ ਬੰਨ੍ਹੀ ਖੜੋਤੀ ਹੈ। ਘਬਰਾਕੇ ਉਠਿਆ, ਚਾਹਿਆ ਕ ਪਕੜ ਲਵਾਂ, ਪਰ ਕੁਝ ਹੱਥ ਨ ਅਇਆ। ਸਾਮ੍ਹਣੇ ਅਲਮਾਰੀ ਵਿਚ ਇਕ ਕਾਗਜ਼ ਦਾ ਟੁਕੜਾ ਨਜ਼ਰ ਆਇਆ, ਉਸ ਨੂੰ ਚੁਕਿਆ ਵੇਖਿਆ ਤਾਂ ਕਮਲਨੀ ਦੇ ਹੱਥ ਦਾ ਲਿਖਿਆ ਹੋਇਆ ਸੀ। ਉਹ ਇਕ ਕਾਗਜ਼ ਦਾ ਟੁਕੜਾ ਸੀ ਪਰ ਉਹ ਅਸਲ ਵਿਚ ਕਿਸੇ ਦੁਖੇ ਹੋਏ ਦਿਲ ਵਿਚੋਂ ਨਿਕਲੀ ਹੋਈ ਆਹ ਸੀ ਜੋ ਉਹ ਅੰਤਲਾ ਸੰਦੇਸ਼ ਛਡ ਗਈ ਸੀ।

ਇਸ ਤੋਂ ਪਿਛੋਂ ਬਲਬੀਰ ਸਿੰਘ ਦਾ ਕੁਝ ਪਤਾ ਨਹੀਂ ਲਗਾ ਕਿ ਕਥੇ ਗਿਆ।