ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦)

ਲਈ ਉਨਾਂ ਦੇ ਪਾਣ ਹਾ-ਹਾ-ਕਾਰ ਕਰ ਰਹੇ ਹਨ। ਤੁਸੀਂ ਦੇਰੀ ਨ ਕਰੋ ਤੇ ਛੇਤੀ ਹੀ ਉਨ੍ਹਾਂ ਨੂੰ ਬੁਲਾ ਲਵੋ । ਯਾਦ ਰੱਖੋ, ਜਦ ਤਕ ਉਹ ਉਸ ਘਰ ਵਿਚ ਨ ਆ ਜਾਣਗੇ, ਤਦ ਤਕ ਮੈਂ ਭੀ ਉਸ ਘਰ ਵਿਚ ਪੈਰ ਨਹੀਂ ਰੱਖਾਂਗੀ।

ਮੈਂ ਆਪਣੇ ਅੰਗ ਅੰਗ ਦ੍ਵਾਰਾ ਉਨਾਂ ਦੀ ਪੂਜਾ ਕਰਦੀ ਹਾਂ। ਜੇ ਉਹ ਮੇਰੇ ਪੁਰ ਕ੍ਰੋਧ ਕਰਨਗੇ ਤਾਂ ਮੈਂ ਉਨ੍ਹਾਂ ਨੂੰ ਮੰਨਾ ਲਵਾਂਗੀ, ਤੁਸੀ ਚਿੰਤਾ ਨਾ ਕਰਨੀ।

ਪੱਤਰ ਵੇਖਦਿਆਂ ਹੀ ਉਨ੍ਹਾਂ ਨੂੰ ਬੁਲਾਕੇ ਉਨ੍ਹਾਂ ਦੇ ਆਉਣ ਦਾ ਪਤਾ ਦਿਓ। ਤਦ ਮੈਂ ਆਕੇ ਤਸਾਂ ਦੋਹਾਂ ਦੇ ਚਰਨਾਂ ਦਾ ਇਕੱਠਾ ਹੀ ਦਰਸ਼ਨ ਕਰਾਂਗੀ।

ਚਰਨ-ਸਨੇਹੀ,

---ਦੇਵਕੀ

****

੩.

ਸਿਆਲ ਕੋਟ,

ਸਾਵਣ ਵਦੀ ੧੨

ਹਿਰਦੇ ਦੀ ਸੁੰਦਰ ਵੇਲ!

ਪ੍ਰਾਣਾਂ ਦਾ ਪਿਆਰ! ਤੁਹਾਡਾ ਅੰਮ੍ਰਿਤ ਭਿੰਨਾਂ ਪੱਤਰ ਸਮੇਂ ਅਨੁਸਾਰ ਮਿਲਿਆ ਸੀ। ਪੜ੍ਹ ਕੇ ਅਨੰਦ ਦੇ ਪੰਘੂੜੇ ਵਿਚ ਹੁਲਾਰੇ ਲੈਣ ਲਗ ਪਿਆ। ਇਹ ਪੜ੍ਹਕੇ ਪ੍ਰਸੰਨਤਾ ਹੋਈ ਕਿ ਮੇਰੇ ਤੋਂ ਅਡ ਰਹਿਕੇ ਭੀ ਕਦੀ ਕਦੀ ਯਾਦ ਕਰ ਲਿਆ ਕਰਦੇ ਹੋ। ਆਸ਼ਾ ਹੈ ਤੁਸੀ ਪਸੰਨ ਹੋਵੋਗੇ!

ਤੁਹਾਡੇ ਠੋਸ ਬਚਨ ਅਤੇ ਸਿਆਣਪ ਭਰੀ ਰਚਨਾਂ