ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯)

ਹੈ, ਪਰ ਇਸ ਦੇ ਕਾਰਣ ਨੂੰ ਜਾਣਨ ਲਈ ਕਦੇ ਤੁਸੀਂ ਯਤਨ ਭੀ ਕੀਤਾ ਹੈ ? ਮੈਂ ਸਮਝਦੀ ਹਾਂ ਨਹੀਂ। ਸ਼ਾਇਦ ਯਤਨ ਕਰਕੇ ਭੀ ਨਾ ਸਮਝ ਸਕਦੇ । ਮੈਂ ਦਸਦੀ ਹਾਂ, ਸੁਣੋ।

ਤੁਹਾਡੇ ਪੁਰ, ਉਨ੍ਹਾਂ ਦਾ ਪੂਰਨ ਅਧਿਕਾਰ ਸੀ, ਤੁਸੀ ਸਭ ਤਰ੍ਹਾਂ ਉਨ੍ਹਾਂ ਦੇ ਹੀ ਸਉ। ਕੇਵਲ ਸੰਤਾਨ ਨ ਹੋਣ ਦੇ ਕਾਰਣ ਤੁਸੀ, ਉਨ੍ਹਾਂ ਦੀਆਂ ਆਸਾਂ, ਉਨ੍ਹਾਂ ਦੀਆਂ ਭਾਵਨਾਂ ਅਤੇ ਉਨਾਂ ਦੇ ਪ੍ਰੇਮ ਤਕ ਨੂੰ ਠੁਕਰਾ ਦਿਤਾ, ਮੇਰੇ ਨਾਲ ਵਿਆਹ ਕਰਕੇ ਉਨ੍ਹਾਂ ਦਾ ਸਾਰਾ ਹਿੱਸਾ, ਸਾਰਾ ਅਧਿਕਾਰ ਖੋਹ ਲਿਆ। ਕੌਣ ਹੋਵੇਗਾ, ਜੋ ਇਸਤਰਾਂ ਅਧਿਕਾਰ ਖੋਹੇ ਜਾਣ ਪੁਰ ਚਪ ਚਾਪ ਬੈਠਾ ਰਹੇਗਾ? ਉਹ ਕੇਵਲ ਨਾਰੀ ਦਾ ਹੀ ਹਿਰਦਾ ਹੈ, ਜੋ ਇਹ ਮੌਤ ਵਰਗੀ ਸਟ ਸਹਿਕੇ ਭੀ ਪਤੀ ਦਾ ਸੁਖ ਚਾਹੁੰਦਾ ਹੈ। ਤੁਸੀਂ ਇਸ ਗੱਲ ਨੂੰ ਖਿਆਲ ਵਿਚ ਨਹੀਂ ਲਿਆਂਦਾ ਹੋਵੇਗਾ, ਪਰ ਮੈਂ, ਚੰਗੀ ਤਰਾਂ ਸਮਝਦੀ ਹਾਂ! ਇਤਨਾ ਕਰਕੇ ਕੀ ਤੁਸੀਂ ਉਨ੍ਹਾਂ ਨੂੰ ਬੁਲਾਣ ਗਏ। ਸੰਭਵ ਹੈ ਉਨਾਂ ਦੇ ਮਨ ਵਿਚ ਇਹ ਖਿਆਲ ਉਠਿਆ ਹੋਵੇ ਕਿ ਆਪਣਾ ਧਨ, ਆਪਣਾ ਸੁਖ ਵਿਖਾਕੇ ਉਨਾਂ ਨੂੰ ਕੁੜ੍ਹਾਣ ਵਾਸਤੇ ਹੀ ਤੁਸੀ ਉਨ੍ਹਾਂ ਨੂੰ ਘਰ ਲੈ ਚਲਣ ਲਈ ਤਿਆਰ ਹੋ ਰਹੇ ਹੋ ਅਤੇ ਉਨ੍ਹਾਂ ਦਾ ਅਜੇਹਾ ਸੋਚਣਾ ਕੁਝ ਅਨੁਚਿਤ ਭੀ ਨਹੀਂ ਸੀ। ਇਹ ਤਾਂ ਮਨੁੱਖੀ ਸੁਭਾ ਹੈ। ਇਸੇ ਕਰਕੇ ਉਹ ਨਹੀਂ ਆਏ ਹੋਣਗੇ। ਉਸ ਸਮੇਂ ਉਨ੍ਹਾਂ ਨੂੰ ਆਉਣਾ ਵੀ ਨਹੀਂ ਚਾਹੀਦਾ ਸੀ।

ਪਰ ਹੁਣ ਤਾਂ ਉਹ ਆਪ ਆਉਣ ਲਈ ਤਿਆਰ ਹੋ ਪਏ ਹਨ। ਆਪਣੇ ਨੂੰ ਆਪਣਾ ਕਹਿਕੇ ਬੁਲਾਣ ਦੇ