ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੫)

ਉਹ ਨਹੀਂ ਸਮਝ ਸਕੀ। ਹੌਲੀ ਹੌਲੀ ਉਹ ਸੰਭਲ ਬੈਠੀ ਕਦੀ ਕਦੀ, ਉਹ ਪੁੱਛਣ ਲਗ ਪੈਂਦੀ, "ਬੀਬੀ, ਉਹ ਹੋਂਦੇ ਤਾਂ ਚਿੱਠੀ ਜ਼ਰੂਰ ਪਾਉਂਦੇ, ਹੁਣ ਤਕ ਉਨ੍ਹਾਂ ਦੀ ਕੋਈ ਖ਼ਬਰ ਜੁ ਨਹੀਂ ਆਈ,ਇਸਦਾ ਕੀ ਸਿੱਟਾ ਕਢੀਏ?"

ਹੋ ਸਕਦਾ ਹੈ ਅਜੇ ਤਕ ਨੌਕਰੀ ਹੀ ਨਾ ਲੱਗੀ ਹੋਵੇ, ਤੇ ਆਪ ਹੀ ਛੇਤੀ ਘਰ ਮੁੜ ਆਵੇ। ਯਾ ਨੌਕਰੀ ਲੱਗ ਗਈ ਹੋਵੇ, ਤੇ ਸੋਚਦਾ ਹੋਵੇ, ਹਥ ਵਿਚ ਕੁਝ ਰੁਪਏ ਆ ਜਾਣ ਤਾਂ ਆਪ ਹੀ ਘਰ ਚਲੇ ਚਲੀਏ।"

ਉਸ ਦਿਨ ਸੁਸ਼ੀਲਾ ਨੂੰ ਕੁਝ ਢਾਰਸ ਹੋ ਗਈ, ਉਹ ਚੁੱਪ ਹੋ ਰਹੀ।

ਉਹ ਇਕ ਦਮ ਚੁਪ ਹੋ ਗਈ, ਉਸ ਦਿਨ ਤੋਂ ਉਹ ਘਰ ਦੇ ਇਕ ਕੋਨੇ, ਜੰਗਲੇ ਦੇ ਪਾਸ ਬਹਿਕੇ ਇਕੱਲੀ ਕਿਸੇਤਰ੍ਹਾਂ ਦਿਨ ਕਟਣ ਲੱਗੀ। ਕੋਈ ਮਿਲਣ ਆਉਂਦਾ ਤਾਂ ਉਸਨੂੰ ਮਿਲਣਾ ਨਹੀਂ ਚਾਹੁੰਦੀ, ਚੁਪ ਚਾਪ ਬੈਠ ਰਹਿੰਦੀ। ਦੇਹ ਦਿਨੋਂ ਦਿਨ ਨਿਹਬਲ ਹੋਣ ਲੱਗੀ। ਉਸਦੀ ਹਾਲਤ ਵੇਖਕੇ ਮੈਨੂੰ ਡਰ ਹੋਣ ਲੱਗਾ-ਇਹ ਦੇਹ ਰੂਪੀ ਦੀਵਾ ਇਸੇਤਰਾਂ ਹੌਲੀ ਹੌਲੀ ਬਲਦਿਆਂ ਇਕ ਦਿਨ ਬੁੱਝ ਹੀ ਨਾ ਜਾਵੇ।


"ਬੀਬੀ! ਓ ਬੀਬੀ!" ਬਹੁਤ ਦਿਨਾਂ ਪਿਛੋਂ ਸੁਸ਼ੀਲਾ ਦੇ ਮੂੰਹੋਂ : ਪ੍ਰਸੰਤਾ