ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੬)

ਦਿਤੀਆਂ, ਉਨ੍ਹਾਂ ਦਾ ਜਜ਼ੀਆ ਭੀ ਮਾਫ਼ ਕਰ ਦਿਤਾ। ਇਸ ਪਰਕਾਰ ਬਨਬਾਸਨੀ ਬ੍ਰਹਮਚਾਰਣੀ ਕੁਮਾਰ ਰੂਪ ਕਿਸ਼ੋਰੀ ਇਕ ਜਾਗੀਰ ਦੀ ਜਾਗੀਰਦਾਰਣ ਅਤੇ ਇਕ ਯੋਗ ਪਤੀ ਦੀ ਪਤਨੀ ਬਣ ਗਈ।

ਪਤਿ-ਝੜ ਦੇ ਪਛੋਂ ਬਸੰਤ ਰੁੱਤ ਵਿਚ ਜਿਸ ਤਰ੍ਹਾਂ ਬਨ-ਜੰਗਲ ਨਵੀਆਂ ਪਤੀਆਂ ਅਤੇ ਫੁੱਲਾਂ ਨਾਲ ਲਹਿਲਹਾ ਉਠਦੇ ਹਨ, ਉਸੇਤਰ੍ਹਾਂ ਰੂਪ ਕਿਸ਼ੋਰੀ, ਦੀਆਂ ਕੁਮਲਾਈਆਂ ਦਿਲੀ ਖ਼ਾਹਸ਼ਾਂ ਫਿਰ ਨਵੇਂ ਸਿਰਿਓਂ ਹਰੀਆਂ ਭਰੀਆਂ ਹੋ ਗਈਆਂ। ਪਰਮਾਤਮਾਂ ਦੀ ਕਿਰਪਾ ਨਾਲ ਦੁਖ ਦੇ ਦਿਨ ਸੁਖ ਵਿਚ ਬਦਲ ਗਏ।

ਰਿਆਸਤ ਤਾਲ ਕੋਟ ਇਕ ਪ੍ਰਸਿਧ ਇਤਹਾਸਕ ਜਗ੍ਹਾ ਹੈ। ਰਾਜ-ਕੁਲਭੂਸ਼ਣ ਜਹਾਂਗੀਰ ਦੀ ਦਿਤੀ ਹੋਈ ਉਹ ਲਾਲ ਯਾਕੂਤ ਦੀ ਅੰਗੂਠੀ ਅਜ ਤਕ ਰਾਜ ਦੇ ਖ਼ਜ਼ਾਨੇ ਵਿਚ ਰਖੀ ਹੋਈ ਹੈ। ਜਦ ਰਾਜ ਤਿਲਕ ਦਾ ਸਮਾਂ ਆਉਂਦਾ ਹੈ ਤਦ ਨਵੇਂ ਰਾਜਾ ਨੂੰ ਇਹ ਪਵਾਈ ਜਾਂਦੀ ਹੈ। ਉਪਰੰਤ ਉਤਾਰਕੇ ਖਜ਼ਾਨੇ ਵਿਚ ਸੰਭਾਲੀ ਜਾਂਦੀ ਹੈ।

ਪਰਮਾਤਮਾਂ ਕਰੇ ਸ਼ਾਂਤ ਹਿਰਦੇ ਵਾਲੀ ਕੁਮਾਰੀ ਰੂਪ ਕਿਸ਼ੋਰੀ ਦੀ ਇਹ ਧੂਪ-ਛਾਂ ਵਾਲੀ ਇਤਿਹਾਸਕ ਕਥਾ,ਹਿੰਦੂ ਮੁਸਲਮਾਨਾਂ ਦੀ ਖਿਚ-ਖਿਚੀ ਨੂੰ ਦੂਰ ਕਰਨ ਵਿਚ ਸਹਾਇਕ ਹੋਵੇ।