ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੧)

ਲਿਖੀ ਸੀ ਅਤੇ ਇਕ ਲੀਹਾਂ ਸਣੇ ਹੱਥ ਦੇ ਪੰਜੇ ਦਾ ਨਕਸ਼ਾ ਖਿਚਿਆ ਹੋਇਆ ਸੀ। ਉਸ ਨੂੰ ਵੇਖਣ ਉਪਰੰਤ ਕੁਮਾਰੀ ਅਸਚਰਜਤਾ ਦੀ ਨਜ਼ਰ ਨਾਲ ਕਦੇ ਬਾਦਸ਼ਾਹ ਵੱਲ ਵੇਖਦੀ ਅਤੇ ਕਦੀ ਕਾਗਜ਼ ਵੱਲ। ਮਾਨੇ ਉਹ ਬਹੁਤ ਕੁਝ ਕਹਿਣਾ ਚਾਹੁੰਦੀਸੀ, ਪਰ ਸੰਕੋਚ-ਵਸ ਨਹੀਂ ਕਹਿ ਸਕਦੀ ਸੀ। ਇਤਨੇ ਨੂੰ ਉਸਨੇ ਮਹੱਲ ਵੱਲ ਮੂੰਹ ਕਰਕੇ ਕਿਸੇ ਨੂੰ ਬੁਲਾਇਆ। ਝੱਟ ਹੀ ਇਕ ਬਿਰਧ ਮਾਈ ਆ ਖੜੋਤੀ। ਉਥਨੂੰ ਵੇਖਣ ਤੋਂ ਸ਼ਰਧਾ ਹੁੰਦੀ ਸੀ। ਉਸਦੇ ਚੇਹਰੇ ਤੋਂ ਗੰਭੀਰਤਾ ਪਰਗਟ ਹੋ ਰਹੀ ਸੀ। ਉਸ ਨੂੰ ਆਉਂਦਿਆਂ ਵੇਖਕੇ ਬਾਦਸ਼ਾਹ ਨੇ ਨਿਮਰਤਾ ਸਹਿਤ ਸਲਾਮ ਕੀਤਾ। ਬਨ-ਵਾਸਨੀ ਬੁੱਢੀ ਮਾਈ ਨੇ ਅਸ਼ੀਰਵਾਦ ਦੇਕੇ ਕੁਮਾਰੀ ਤੋਂ ਪੁਛਿਆ -"ਕੀ ਹੈ ਪੁੱਤਰ?" ਕੁਮਾਰੀ ਨੇ ਕੋਲ ਜਾਂ ਕੇ ਹੌਲੀ ਜਹੀ ਕਿਹਾ- "ਮਾਂ ! ਸਮੇਂ ਅਤੇ ਲੱਛਣਾਂ ਤੋਂ ਇਹ ਓਪਰਾ ਮਨੁੱਖ ਓਹੀ ਭਾਗਵਾਨ ਮਲੂਮ ਹੁੰਦਾ ਹੈ, ਜਿਸ ਦੇ ਆਉਣ ਦੀ ਭਵਿਖ-ਬਾਣੀ ਸ੍ਵਰਗਵਾਸੀ ਪਿਤਾ ਜੀ ਕਹਿ ਗਏ ਸਨ। ਉਹ ਇਸ ਨੂੰ ਮਿਲਣ ਦੇ ਭੀ ਚਾਹਵਾਨ ਸਨ, ਪਰ ਦੁਖ ਦੀ ਗਲ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਦਿਨ ਬਹੁਤ ਨਹੀਂ ਸਨ। ਉਨ੍ਹਾਂ ਦੀ ਇਛਾ ਮਨ ਦੀ ਮਨ ਵਿਚ ਹੀ ਰਹਿ ਗਈ ਅਤੇ ਉਹ ਸ੍ਵਰਗਵਾਸੀ ਹੋ ਗਏ।

ਪਿਤਾ ਜੀ ਆਪਣੀ ਜ਼ਿੰਦਗੀ ਦੇ ਅੰਤਲੇ ਦਿਨੀਂ ਇੱਕ ਮੋਹਰਾਂ ਨਾਲ ਬੰਦ ਕੀਤਾ ਹੋਇਆ ਲਫ਼ਾਫ਼ਾ