ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬)

੨.

ਮੇਰੇ 'ਤੁਸੀ'!

ਅੰਮ੍ਰਿਤਸਰ,

ਸਾਵਣ ਵਦੀ ੭

ਇਧਰ ਕਿਤਨੇ ਦਿਨਾਂ ਤੋਂ ਤੁਸੀਂ ਮੈਨੂੰ ਕੋਈ ਪੱਤਰ ਨਹੀਂ ਲਿਖਿਆ, ਕਿਤਨੇ ਕਠੋਰ ਹੋ! ਤੁਸਾਂ ਤਾਂ ਰੋਜ਼ ਰੋਜ਼ ਪੱਤਰ ਲਿਖਣ ਦਾ ਇਕਰਾਰ ਕੀਤਾ ਸੀ। ਇਸੇ ਤਰ੍ਹਾਂ ਵਾਹਦਾ ਪੂਰਾ ਕਰੀਦਾ ਹੈ? ਜੇ ਮੈਂ ਭੀ ਤੁਹਾਨੂੰ ਪੱਤਰ ਨਾ ਲਿਖਾਂ, ਨਾਰਾਜ਼ ਹੋ ਜਾਵਾਂ, ਫਿਰ ਦਸੋ?

ਪਰ ਮਲੁਮ ਪੈਂਦਾ ਹੈ, ਤੁਸੀਂ ਕਿਸੇ ਮਾਨਸਕ ਚਿੰਤਾ ਵਿਚ ਪਏ ਹੋਏ ਹੋ। ਅਜੇਹਾ ਨਾ ਹੁੰਦਾ ਤਾਂ ਤੁਸੀ ਪੱਤਰ ਲਿਖਣ ਵਿਚ ਕਦੇ ਦੇਰੀ ਨ ਕਰਦੇ, ਕਿਉਂਕਿ ਅਜੇਹੀ ਤੁਹਾਡੀ ਆਦਤ ਨਹੀਂ ਹੈ ਅਤੇ ਇਸੇ ਲਈ ਤੁਹਾਨੂੰ ਪੱਤਰ ਲਿਖ ਰਹੀ ਹਾਂ।

ਚਿਰ ਤੋਂ ਸੋਚ ਰਹੀ ਸਾਂ, ਤੁਸੀਂ ਕੇਹੜੀ ਚਿੰਤਾ ਵਿਚ ਫਸ ਸਕਦੇ ਹੋ, ਗੱਲ ਕੁਝ ਸਮਝ ਵਿਚ ਨਹੀਂ ਆਉਂਦੀ ਸੀ। ਹੁਣ ਇਹ ਅਚਾਨਕ ਇਕ ਗਲ ਯਾਦ ਆ ਗਈ? ਸਭ ਗੱਲਾਂ ਸਮਝ ਵਿਚ ਆ ਗਈਆਂ। ਮੈਂ ਤੁਹਾਡੀ ਚਿੰਤਾ ਦਾ ਕਾਰਣ ਸਮਝ ਗਈ। ਕਹੋ ਤਾਂ ਦਸ ਦੇਵਾਂ? ਜਾਦਗਰਨੀ ਸਮਝੋਗੇ? ਤੁਸੀ ਭੈਣ ਹੋਰਾਂ ਵਾਸਤੇ ਚਿੰਤਾਵਾਨ ਹੋ। ਉਨ੍ਹਾਂ ਨੂੰ ਤੁਸੀਂ ਕਈ ਵਾਰ ਘਰ ਲਿਆਉਣਾ ਚਾਹਿਆ, ਓਹ ਨ ਆਏ। ਹੁਣ ਉਹ ਆਉਣਾ ਚਾਹੁੰਦੇ ਹਨ, ਤੁਸੀ ਸੋਚ ਰਹੇ ਹੋ, ਉਨਾਂ ਨੂੰ ਲਿਆਵਾਂ ਕਿ ਨਾਂਹ-ਹੈ ਨਾ ਇਹੋ ਗੱਲ? ਉਸ ਦਿਨ ਤੁਹਾਡੇ ਮੇਜ਼ ਦਾ ਦਰਾਜ਼ ਖੋਲ ਰਹੀ ਸਾਂ,