ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੂਰਬ ਵਿਚ ਸੂਰਜ ਦੀ ਲਾਲੀ ਫੈਲ ਚੁਕੀ ਸੀ ਜਦੋਂ ਮਲਕ ਮਹਲ ਵਿਚ ਦਾਖਲ ਹੋਇਆ । ਮਹੱਲ ਦਾ ਸਾਰਾ ਰੰਗ ਢੰਗ ਹੀ ਬਦਲਿਆ ਪਿਆ ਸੀ । ਘਬਰਾਏ ਹੋਏ ਅਹਿਲਕਾਰ ਏਧਰੋਂ ਓਧਰ ਕਾਹਲੀ ਕਾਹਲੀ ਆ ਜਾ ਰਹੇ ਸਨ । ਸਭ ਦੇ ਚਿਹਰੇ ਹਿਰਾਸੇ ਹੋਏ ਸਨ, ਮਲਕ ਦੀ ਖਾਨਿਓਂ ਗਈ 'ਜਾ ਜਾਂਦੀਏ ਇਥ ਤੇ ਭਾਣਾ ਵਰਤ ਗਿਆ ਜਾਪਦਾ ਏ ।' ਤੇ ਉਸ ਨੂੰ ਇੰਝ ਜਾਪਿਆ ਜਿਵੇਂ ਉਹਦੀਆਂ ਲੱਤਾਂ ਤੇ ਪੈਰ ਪਥਰ ਦੇ ਹੋ ਗਏ ਹੋਣ । ਉਹਨੂੰ ਕਦਮ ਚੁਕਣਾ ਬੜਾ ਔਖਾ ਭਾਸ ਰਿਹਾ ਸੀ। ਪਰ ਫੇਰ ਵੀ ਉਹ ਲੱਤਾਂ ਧਰੀਕਦਾ ਹੋਇਆ ਦੀਵਾਨਖ਼ਾਨੇ ਵਲ ਵਧਿਆ।

ਦੀਵਾਨਖ਼ਾਨੇ ਦੇ ਨਾਲ ਹੀ ਸ਼ਹਿਜ਼ਾਦੇ ਦਾ ਕਮਰਾ ਸੀ ਜੋ ਇਸ ਵੇਲੇ ਅਮੀਰਾਂ ਵਜ਼ੀਰਾਂ ਨਾਲ ਭਰਿਆ ਪਿਆ ਸੀ। ਸਾਰੇ ਦਰਬਾਰੀ ਤੇ ਅਹਿਲਕਾਰ ਉਥੇ ਮੌਜੂਦ ਸਨ । ਮੈਂ ਅਜ ਸਭ ਤੋਂ ਪਛੜ ਗਿਆ । ਸੋਚ ਮਲਕ ਦੇ ਕਦਮ ਦਰਵਾਜ਼ੇ ਕੋਲ ਹੀ ਠਿਠਕ ਗਏ । ਕੁੱਝ ਦੇਰ ਬਾਅਦ ਬੜੀ ਤੇਜ਼ੀ ਨਾਲ ਉਹ ਭੀੜ 'ਚੋਂ ਰਾਹ ਬਣਾਂਦਾ ਸਹਿਜ਼ਾਦੇ ਦੇ ਪਲੰਘ ਕੋਲ ਜਾ ਪੁੱਜਾ । ਪਲੰਘ ਦੀ ਆਂਦੀ ਬੈਠਾ ਨਵਾਬ ਜ਼ਾਲਮਖ਼ਾਨ ਅੱਖਾਂ ਮੀਟੀ ਦੋਵੇਂ ਹੱਥ ਜੋੜੀ ਪਰਵਰਦਗਾਰ ਖੁੱਦਾ ਪਾਸ ਅਰਜ਼ੋਈਆਂ ਕਰ ਰਿਹਾ ਸੀ। ਤੇ ਸਰਹੱਦੀ ਵਲ ਖੜਾ ਸ਼ਾਹੀ ਹਕੀਮ ਸ਼ਹਿਜ਼ਾਦੇ ਦੀ ਨਬਜ਼ ਤੋਂ ਹੱਥ ਰਖੀ ਸੋਚਾਂ ਵਿਚ ਡੱਬਾ ਹੋਇਆ ਸੀ ।

"ਹਜ਼ੂਰ ਬੰਦਾ ਪਰ......" ਮੁਲਕ ਦੇ ਮੂੰਹ 'ਚੋਂ ਅਜੇ ਇਹ ਸ਼ਬਦ ਹੀ ਨਿਕਲੇ ਸਨ ਕਿ ਹਕੀਮ ਜੀ ਨੇ ਉਸ ਨੂੰ ਇਸ਼ਾਰੇ ਨਾਲ ਚੁੱਪ ਕਰਾ ਦਿਤਾ ।

ਕੁਝ ਦੇਰ ਬਾਅਦ ਇਕ ਲੰਮਾ ਸਾਹ ਭਰਦਿਆਂ ਹਕੀਮ ਜੀ ਨੇ ਚੁਪ ਨੂੰ ਤੋੜਿਆ, "ਖ਼ਾਨ ਸਾਹਿਬ, ਅੱਲਾਹ ਤਾਲਾ ਕੇ ਰਹਿਮ, ਖਤਰੇ ਕਾ ਵਕਤ