“ਤੁਸੀਂ ਸੁੱਤੇ ਨਹੀਂ ਹਾਲੇ ?"
"ਨਹੀਂ, ਨੀਂਦ ਹੀ ਨਹੀਂ ਆਉਂਦੀ ।
“ਮੈਂ ਘੱਟਾਂ ਜੇ ?
“ਨਹੀਂ, ਕੋਈ ਲੋੜ ਨਹੀਂ। ਐਵੇਂ ਨੀਂਦ ਨਹੀਂ ਆਉਂਦੀ । ਸੌਣ ਦਾ ਬੜਾ ਯਤਨ ਕੀਤਾ ਏ ਪਰ ਨੀਂਦਰ ਨੇੜੇ ਹੀ ਨਹੀਂ ਆਉਂਦੀ ਤਰ੍ਹਾਂ ਤਰ੍ਹਾਂ ਦੇ ਖਿਆਲ......
"ਬਹੁਤਾ ਸੋਚਿਆ ਨਾ ਕਰੋ ਸ੍ਵਾਮੀ ।"
“ਸੋਚਿਆ ਨਾ ਕਰਾਂ । ਮਲਕ ਹਉਕਾ ਭਰ ਚੁਪ ਕਰ ਗਿਆ ।
"ਚੁਪ ਕਿਉਂ ਕਰ ਗਏ ਹੋ, ਜੇ ਨੀਂਦਰ ਹੀ ਨਹੀਂ ਔਂਦੀ ਤਾਂ ਕੋਈ ਗੱਲ ਹੀ ਸੁਣਾਉ, ਸੁਲਤਾਨਪੁਰ ਦੀ......ਬੜਾ ਸੋਹਣਾ ਸ਼ਹਿਰ ਏ · · ਮੈਂ ਬਚਪਨ ਵਿਚ ਵੇਖਿਆ ਸੀ । ਪਰ ਮੈਂ ਉਦੋਂ ਬੜੀ ਛੋਟੀ ਜਿਹੀ ਸਾਂ, ਮੈਨੂੰ ਉਹਦੀ ਕੋਈ ਸੰਭਾਲ ਨਹੀਂ'
“ਹੱਛਾ । ਕਹਿ ਮਲਕ ਫੇਰ ਚੁਪ ਕਰ ਗਿਆ ।
“ਕੋਈ ਗੱਲ ਸੁਣਾਉ ਨਾ ਸੁਲਤਾਨਪੁਰ ਦੀ। ਮਲਕ ਨੂੰ ਚੁਪ ਵੇਖ ਜਨਕ ਨੇ ਫ਼ੇਰ ਆਖਿਆ।
"ਇਸ ਵੇਲੇ ਨਹੀਂ ਜਨਕ, ਫ਼ਿਰ ਕਦੇ ਸਹੀ । ਅਜੇ ਮੇਰਾ ਜੀ ਨਹੀਂ ਠੀਕ ।"
"ਜੀ ਨਹੀਂ ਠੀਕ !
ਜਨਕ, ਮੈਂ ਸੋਚਨਾਂ ਸਾਡੇ ਨਾਲ ਹੀ ਸਾਡਾ ਨਾਂ-ਨਿਸ਼ਾਨ ਮਿਟ ਜਾਏਗਾ । ਮਰਨ ਪਿਛੋਂ ਬੰਦੇ ਦੇ ਪੁਤਰ ਹੀ ਤੇ ਨਿਸ਼ਾਨ ਹੁੰਦੇ ਨੇ । ਸਾਡੇ ਪਿਛੋਂ ਤੇ ਦੁਨੀਆਂ ਵਿਚ ਸਾਡਾ ਨਾਂ ਲੈਣ ਵਾਲਾ ਹੀ ਕੋਈ ਨਹੀਂ ਹੋਣਾ । ਸਾਡੇ
ਸਾਡੇ ਕ੍ਰਿਆ ਕਰਮ ਤੇ ਸ਼ਰਾਧ ਕਿਨ੍ਹੇ ਕਰਨੇ ਨੇ !"