ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੁੰਨ ਕਰਨ ਦੀ ਮੈਂ ਕੋਈ ਕਸਰ ਨਹੀਂ ਛੱਡੀ । ਦਰ ਆਏ ਮੰਗਤੇ ਨੂੰ ਕਦੇ ਖਾਲੀ ਨਹੀਂ ਮੋੜਿਆ | ਪੂਜਾ ਪਾਠ, ਹਵਨ ਯੱਗ ਜੋ ਕਿਸੇ ਦਸਿਆ ਏ ਘਟ ਨਹੀਂ ਕੀਤੀ । ਪਰ......

“ਫੇਰ ਵੀ ਹੌਸਲਾ ਨਹੀਂ ਹਾਰੀਦਾ, ਯਾਰ । ਰੱਬ ਦੇ ਰੰਗਾਂ ਦਾ ਕੀ ਪਤਾ ਏ | ਸ਼ਾਇਦ ਹੁਣ ਤਰੁੱਠ ਹੀ ਪਵੇ । ਅਜੋ ਕਿਹੜੀ ਬੀਤ ਗਈ ਏ ।" "ਪਰ ਹੁਣ ਤੇ .... ਗੱਲ ਮਲਕ ਦੇ ਮੂੰਹ ਵਿਚ ਰਹਿ ਗਈ । ਅਰਦਲੀ ਕੋਈ ਸੰਦੇਸ਼ ਲੈ ਕੇ ਆਇਆ ਸੀ । ਦਹਿਲੀਜ਼ ਵਿਚ ਖੜੋ ਅਰਦਲੀ ਨੇ ਝੁੱਕ ਕੇ ਪ੍ਰਨਾਮ ਕੀਤਾ ਤੇ ਫੇਰ ਅੰਦਰ ਲੰਘ ਬੜੀ ਨਿਮਰ ਅਵਾਜ਼ ਵਿਚ ਬੋਲਿਆ: “ਹਜ਼ੂਰ ਆਪਣੇ ਮੁਰਬਿਆਂ ਤੋਂ ਲੰਬੜ ਆਇਆ ਏ, ਇਕ ਦੋ ਬੰਦੇ ਨਾਲ ਹੋਰ ਵੀ ਨੇ।

"ਹੋਰ ਕੌਣ ਨੇ ?

"ਆਪਣੇ ਹੀ ਬੰਦੇ ਲਗਦੇ ਨੇ ਹਜ਼ੂਰ ਪਰ ਇਕ ਦੀਆਂ ਮੁਸ਼ਕਾਂ ਬੰਨ੍ਹੀਆਂ ਹੋਈਆਂ ਨੇ । ਕਾਫ਼ੀ ਦੂਰੋਂ ਆਏ ਲਗਦੇ ਨੇ, ਹਜ਼ੂਰ । ਉਹਨਾਂ ਦੇ ਘੋੜੇ ਬੁਰੀ ਤਰ੍ਹਾਂ ਹੌਂਕ ਰਹੇ ਨੇ । ਆਗਿਆ ਹੋਵੇ ਤਾਂ......।"

"ਭੇਜ ਦੇ ।" ਕਹਿ ਮਿਸਰ ਨੇ ਅਰਦਲੀ ਨੂੰ ਭੇਜ ਦਿਤਾ ਤੇ ਆਪ ਕੁੱਝ ਸੋਚਣ ਲਗ ਪਿਆ ।

ਕੁੱਝ ਦੇਰ ਬਾਅਦ ਲੰਬੜ ਤੇ ਉਹਦੇ ਨਾਲ ਦੇ ਬੰਦੇ ਮੁਸ਼ੱਕਾਂ ਬੱਝ ਬੰਦੇ ਨੂੰ ਚੁੱਕੀ ਦੀਵਾਨਖ਼ਾਨੇ ਵਿਚ ਦਾਖਲ ਹੋਏ । ਦਰਵਾਜ਼ੇ ਦੇ ਕੋਲ ਹੀ ਉਸ ਬੰਦੇ ਨੂੰ ਭਾਰੀ ਪੰਡ ਵਾਂਗ ਸਟ ਉਹਨਾਂ ਮੁਲਕ ਦੇ ਚਰਨਾਂ ਵੱਲ ਸਿਰ ਉਕਾ ਮੱਥਾ ਟੇਕਿਆ । ਤੇ ਫੇਰ ਲੰਬੜ ਦਾ ਇਸ਼ਾਰਾ ਪਾ ਉਹ ਸਾਰੇ ਬਾਹਰ ਚਲੇ ਗਏ ।

"ਹਾਂ ਲੰਬੜ ਜੀ ਮਿਲ ਗਿਆ ਧੰਨਾ ? ਮਲਕ ਨੇ ਅੱਖਾਂ ਲਾਲ ਕਰਦਿਆਂ ਪੁਛਿਆ।

“ਹਾਂ ਹਜ਼ੂਰ ਧੰਨਾ ਹਾਜ਼ਰ ਏ । ਮੁਸ਼ਕਾਂ ਬੱਝਾ ਬਾਹਰ ਦਰਵਾਜ਼ੇ ਕੋਲ ਪਿਆ ਏ ।

"ਕਿਥੋਂ ਫੜਿਐ ਇਸ ਹਰਾਮੀ ਨੂੰ ?

"ਹਜ਼ੂਰ ਬੰਦੋਕੀ ਗੁਸਾਈਆਂ ਤੋਂ । ਬਾਬਾ ਸੇਨ ਦਾਸ ਦੀ ਸਮਾਧ ਦੇ

ਬਾਹਰ ਬੈਠਾ ਸੀ।”

੮੭