ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਬੰਦਾ ਹਾਜ਼ਰ ਏ, ਮਲਕ ਸਾਹਿਬ । ਦਸੋ ਕੀ ਹੁਕਮ ਏ ? ਹਸਨ ਨੇ ਦਰਵਾਜ਼ਾ ਲੰਘਦਿਆਂ ਹੀ ਆਖਿਆ ।

“ਆ ਭਈ ਹਸਨ ਮੀਆਂ । ਤੂੰ ਤੇ ਈਦ ਦਾ ਚੰਦ ਹੋ ਗਿਆ ਏ। ਕਦੇ ਦਿਸਿਆਂ ਹੀ ਨਹੀਂ।

“ਤੂੰ ਕਦੇ ਯਾਦ ਹੀ ਨਹੀਂ ਕੀਤਾ। ਤੇ ਵਡਿਆਂ ਘਰਾਂ ਵਿਚ ਬਿਨਾ ਬੁਲਾਏ ਜਾਣਾ ਮੈਂ ਸਮਝਨਾ ਠੀਕ ਨਹੀਂ ਹੁੰਦਾ ।

“ਹੱਛਾ ! ਬੜਾ ਸਿਆਣਾ ਹੋ ਗਿਐਂ । ਪਰ ਰੱਬ ਦੀ ਸਹੁੰ ਮੈਂ ਤੇ ਤੈਨੂੰ ਕਈ ਵਾਰ ਯਾਦ ਕੀਤਾ ।

"ਮੈਂ ਨਹੀਂ ਮੰਨਦਾ | ਦੇਖ ਅਜ ਤੂੰ ਯਾਦ ਕੀਤਾ ਏ, ਮੈਂ ਹਾਜ਼ਰ ਹੋ ਗਿਆ । ਦਸ ਸੁਖ ਤੇ ਹੈ ਨਾ ? ਵੈਸੇ ਸਾਨੂੰ ਲੋਕੀ ਸੁਖ ਵਿਚ ਘਟ ਹੀ ਯਾਦ ਕਰਦੇ ਨੇ । ਤੇ ਹਸਨ ਖਿੜ ਖਿੜਾਕੇ ਹਸ ਪਿਆ ?

"ਗੱਲ ਤੇ ਤੇਰੀ ਸੋਲ੍ਹਾਂ ਆਨੇ ਸੱਚ ਏ । ਤੁਹਾਡੀ ਲੋੜ ਹੀ ਦੁਖ ਤਕਲੀਫ਼ ਵੇਲੇ ਪੈਂਦੀ ਏ, ਤੁਹਾਨੂੰ ਸੁਖ ਵੇਲੇ ਸੱਦਕੇ ਕਿਸੇ ਦੁਖ ਸਹੇੜਨਾ ਏ, ਉਂਝ ਤੇ ਵਾਹ ਲੱਗਦੀ ਲੋਕ......

“ਸਾਨੂੰ ਦੂਰੋਂ ਹੀ ਮਥਾ ਟੇਕਣਾ ਚਾਹੁੰਦੇ ਨੇ । ਹਸਨ ਨੇ ਮਲਕ ਦਾ ਵਾਕ ਪੂਰਾ ਕਰ ਦਿਤਾ। ਤੇ ਫੇਰ ਮਲਕ ਦੇ ਪਾਸ ਬਹਿੰਦਾ ਹੋਇਆ ਬੋਲਿਆ : “ਐਨੇ ਦਿਨ ਕਿਥੇ ਰਿਹਾ ਏ ?

"ਸੁਲਤਾਨਪੁਰ ਗਿਆ ਸਾਂ । ਸ਼ਾਹੀ ਹਕੀਮ ਨੂੰ ਲੈਣ, ਕਲ ਹੀ ਪਰਤਿਆ ਹਾਂ ।

“ਚੰਗਾ ਹਕੀਮ ਲੈ ਕੇ ਆਇਆ ਏਂ ਆਪ ਮੰਜਾ ਮਲ ਬੈਠਾ ਏਂ । ਹੱਇਆ ਕੀ ਆ ?

“ਪਤਾ ਨਹੀਂ ਯਾਰ ਚੱਕਰ ਬੜੇ ਆਉਂਦੇ ਨੇ, ਉਠਕੇ ਖਲੋਤਾ ਤਕ