“ਨਹੀਂ ਮਹਾਰਾਜ, ਵੈਦ ਜੀ ਕਹਿੰਦੇ ਸਨ, ਤੁਹਾਨੂੰ ਅਜ ਦਾ ਦਿਨ ਪੂਰਾ ਅਰਾਮ ਕਰਨਾ ਚਾਹੀਦਾ ਏ ।"
“ਕਿਹੜਾ ਵੈਦ ?
"ਜੀ ਦੁਨੀ ਚੰਦ...ਆਪਣਾ ਘਰੇਲੂ ਵੈਦ ।
“ਪਰ ਮੈਨੂੰ ਤੇ ਕੁੱਝ ਵੀ ਨਹੀਂ। ਕਹਿ ਮਲਕ ਉਠ ਖਲੋਤਾ। ਪਰ ਉਠ ਕੇ ਖਲੋਤਿਆ ਹੀ ਉਸ ਨੂੰ ਐਸੀ ਘੇਰ ਜਿਹੀ ਆਈ ਕਿ ਚੱਕਰ ਖਾਕੇ ਉਹ ਮੁੜ ਬਿਸਤਰੇ ਤੇ ਡਿੱਗ ਪਿਆ ।
"ਮਿਸਰ... ਮਿਸਰ ਵੇਖ ਭੁਚਾਲ ਆ ਗਿਆ' ਏ, ਮੈਨੂੰ ਫੜੀ।" ਘਬਰਾ ਕੇ ਮਲਕ ਚੀਕਿਆ।
“ਨਹੀਂ ਹਜ਼ੂਰ ਭੁਚਾਲ ਤੇ ਨਹੀਂ ਆਇਆ ਤੁਹਾਨੂੰ ਚੱਕਰ ਆ ਰਹੇ ਨੇ।......"ਤੁਸਾਂ ਸੋਮਰਸ ਜ਼ਰਾ ਜ਼ਿਆਦਾ ਲੈ ਲਈ ਹੈ।" ਮਿਸਰ ਜਿਸ ਗੱਲ ਨੂੰ ਲੁਕਾਣ ਦਾ ਯਤਨ ਕਰ ਰਿਹਾ ਸੀ, ਆਖ਼ਰ ਉਸ ਨੂੰ ਕਹਿਣੀ ਹੀ ਪਈ ।
"ਪਰ ਮੈਨੂੰ ਨਸ਼ਾ ਤੇ ਕੋਈ ਨਹੀਂ। ਮੈਂ ਪੂਰੀ ਸੂਰਤ ਵਿਚ ਹਾਂ । ਸਿਰਫ਼ ਚੱਕਰ ਆ ਰਹੇ ਨੇ। ਮੈਨੂੰ ਇੰਝ ਜਾਪਦਾ ਏ ਜਿਵੇਂ ਸਾਰੀ ਦੁਨੀਆਂ ਘੁੰਮ ਰਹੀ ਹੋਵੇ । ਸ਼ਰਾਬ ਦੇ ਨਸ਼ ਨਾਲ ਤੇ ਬੰਦੇ ਨੂੰ ਆਪਣੀ ਹੋਸ਼ ਹੀ ਨਹੀਂ ਰਹਿੰਦੀ।
“ਫੇਰ ਮਹਾਰਾਜ, ਵੈਦ ਨੂੰ ਬੁਲਾ ਲਿਆਵਾਂ।
"ਵੈਦ ਨੂੰ ਅਗੇ ਨਹੀਂ ਬੁਲਾਇਆ ?"
"ਬੁਲਾਇਆ ਸੀ ਮਹਾਰਾਜ ! ਉਹ ਵੇਖ ਚਾਖ ਕੇ ਦਵਾਈ ਦੇ ਗਏ ਸਨ ।"
'‘ਫੇਰ ਉਹਨੂੰ ਰਹਿਣ ਦੇ । ਕਿਸੇ ਹੋਰ ਨੂੰ...... ਨਹੀਂ ਨਹੀਂ... ਹਸਨ ਨੂੰ ਹੀ ਬੁਲਾ ਲਿਆ। ਉਹ ਨੂੰ ਮਿਲਿਆਂ ਵੀ ਕਾਫੀ ਦਿਨ ਹੋ ਗਏ ਨੇ ।
੮੩