ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਦਾ ਹੁੰਗਾਰਾ ਭਰ ਬਗੇਰ ਤੇ ਪਰੋਹਿਤ ਜੀ ਨੇ ਜਨਕ ਨੂੰ ਸੰਬੋਧਨ ਕਰਕੇ ਪੁਛਿਆ |
“ਨਹੀਂ ਮਹਾਰਾਜ |" ਜਨਕ ਨੇ ਸਿਰ ਫੇਰਿਆ ?
“ਇੰਦਰ ਹੀ ਤੋਂ ਪੁਤਰ-ਵਰ ਕਾ ਦਾਤਾ ਹੈ, ਉਸਕੀ ਪੂਜਾ ਕਰਵਾਉ । ਇੰਦਰ ਦੇਵਤਾ ਖੁਸ਼ ਹੋ ਕਰ ਦ ਪੂਰੀ ਕਰੇਗਾ।"
"ਮੁਰਾਦ ਪੂਰੀ ਹੋ ਜਾਏ ਤਾਂ ਹੋਰ ਕੀ ਚਾਹੀਦਾ ਏ, ਮਹਾਰਾਜ ।
“ਅਵੱਸ਼ ਹੋ ਗੀ ਬੇਟਾ । ਮੈਂ ਪੂਜਾ ਕਰੂੰਗਾ ਤੋਂ ਅਵੱਸ਼ ਹੋ ਗੀ । ਤੁਮ ਮੁਝੇ ਆਵਸ਼ਕ ਸਾਮਗਰੀ ਲੇ ਦੋ ਮੈਂ ਤੁਮਾਰੇ ਨਾਂ ਕੀ ਪੂਜਾ ਕਰੂੰਗਾ।
“ਸਾਮਗਰੀ ਦਸ ਦਿਓ ਮਹਾਰਾਜ !ਆਸ ਨਾਲ ਜਨਕ ਦਾ ਚਿਹਰਾ ਲਿਸ਼ਕ ਆਇਆ ਸੀ ।
"ਮੈਂ ਲਿਖ ਭੇਜੂੰਗਾ ਬੇਟਾ । ਹੱਛਾ ਮੈਂ ਚਲੂੰ, ਪ੍ਰਭੁ ਸਹਾਈ ਹੋ, ਸਾਮਗਰੀ ਅਵੱਸ਼ ਭੇਜ ਦੇਨਾ। ਕਹਿ ਪਰੋਹਿਤ ਜੀ ਉਠ ਖਲੋਤੇ । ਜਨਕ ਨੇ ਵਿਦਾਇਗੀ ਦਾ ਜੋੜਾ ਉਹਨਾਂ ਦੇ ਚਰਨਾਂ ਤੇ ਧਰ ਮਥਾ ਟੇਕਿਆ ।
ਉਹਦੇ ਸਿਰ ਤੇ ਹਥ ਰਖ ਪਰੋਹਿਤ ਜੀ ਨੇ ਖੁਸ਼ੀ ਹੋ ‘ਮਨੋ-ਕਾਮਨਾ ਪੂਰਨ ਹੈ' ਦੀ ਅਸੀਸ ਦਿਤੀ ਤੇ ਫਿਰ ਰਾਮ ਰਾਮ ਕਰਦੇ ਚਲੇ ਗਏ !
੭੯