ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛੱਡਕੇ ਗਿਆ ਸਾਂ । ਤਾਂ ਕੀ ਅੰਦਰ ਨਹੀਂ ਆਏ ?

“ਹਾਏ ਮੈਂ ਮਰ ਗਈ । ਤਸੀਂ ਮੈਨੂੰ ਉਦੋਂ ਕਿਉਂ ਨ ਦਸਿਆ। 'ਜਨਕ ਦੇ ਚਿਹਰੇ ਦਾ ਰੰਗ ਉਡ ਗਿਆ ਸੀ । ਉਹਦੀ ਅਵਾਜ਼ ਕੰਬ ਰਹੀ ਸੀ । ਆਟੇ ਨਾਲ ਭਰੇ ਹਥਾਂ ਨਾਲ ਆਪਣਾ ਸੀਨਾ ਥੰਮ੍ਹਦਿਆ ਬੋਲੀ : "ਮੈਂ ਤੱਤੀ ਨੂੰ ਪਤਾ ਤੱਕ ਨਹੀਂ ਲੱਗਾ। ਪਤਾ ਨਹੀਂ ਉਹਨਾਂ ਦੀ ਕੀ ਹਾਲਤ ਹੋਈ ਏ ? ਤੇ ਫੇਰ ਉਹ ਤੇਜ਼ ਤੇਜ਼ ਕਦਮ ਪੁਟਦੀ ਦੀਵਾਨਖ਼ਾਨੇ ਵਲ ਤੁਰ ਗਈ ।

ਮਿਸਰ ਵੀ ਉਹਦੇ ਪਿਛੇ ਪਿਛੇ ਦੀਵਾਨਖ਼ਾਨੇ ਵਲ ਵਧਿਆ। ਜਨਕ ਨੇ ਦੀਵਾਨਖ਼ਾਨੇ ਦਾ ਵਿਹੜੇ ਵਲ ਖੁਲ੍ਹਦਾ ਦਰਵਾਜ਼ਾ ਖੜਕਾਂਦਿਆਂ ਪੁਕਾਰਿਆ : ਸ੍ਵਾਮੀ ਜੀ, ਸ੍ਵਾਮੀ ਜੀ !"

ਅੰਦਰੋਂ ਕੋਈ ਉਤਰ ਨਹੀਂ ਆਇਆ ।

ਜਨਕ ਬੇਚੈਨ ਹੋ ਉਠੀ । “ਚਾਚਾ ਜੀ ਏਹ ਦਰਵਾਜ਼ਾ ਅੰਦਰੋਂ ਬੰਦ ਏ, ਬਾਹਰਲਾ ਦਰਵਾਜ਼ਾ ਵੇਖੋ ਜੇ ਖੁਲ੍ਹਾ ਏ ਤਾਂ..... ਛੇਤੀ ਕਰੋ । ਪਤਾ ਨਹੀਂ ਕੀ ਭਾਣਾ ਵਰਤ ਗਿਆ ਜੇ... ..ਹੋਇਆ ਕੀ ਸਾਨੇ ?"

“ਬੇਟੀ ਏਨੀ ਘਬਰਾਣ ਵਾਲੀ ਗੱਲ ਨਹੀਂ। ਮਲਕ ਸਾਹਿਬ ਨੂੰ ਕੋਈ ਖਾਸ ਤਕਲੀਫ਼ ਨਹੀਂ ਉਹ ਹੀ......

“ਉਹ ਹੀ ਕੀ ?"

ਸਵੇਰੇ ਮੇਰੇ ਨਾਲ ਬਚਿਆਂ ਦੀਆਂ ਗੱਲਾਂ ਕਰਦੇ ਕਰਦੇ ਇਕ ਦਮ ਉਦਾਸ ਹੋ ਗਏ ਸਨ ।’’ ਕਹਿ ਮਿਸਰ ਡਿਉਢੀ ਵਲ ਚਲਾ ਗਿਆ ।

ਅਗੇ ਵੀ ਕਈ ਵਾਰ ਮਲਕ ਇਸੇ ਤਰ੍ਹਾਂ ਉਦਾਸ ਹੋ ਦੀਵਾਨਖਾਨੇ ਵਿਚ ਕਿੰਨਾ ਚਿਰ ਪਿਆ ਰਹਿੰਦਾ ਸੀ । ਇਸ ਕਰਕੇ ਇਹ ਸੁਣ ਜਨਕ ਦੀ ਧੜਕੜ ਕੁੱਝ ਮੱਠੀ ਪੈ ਗਈ।

ਬਾਹਰਲਾ ਦਰਵਾਜ਼ਾ ਅੰਦਰੋਂ ਬੰਦ ਨਹੀਂ ਸੀ, ਸਿਰਫ ਢੁਕਾ ਹੋਇਆ ਸੀ । ਅੰਦਰ ਲੰਘ ਮਿਸਰ ਨੇ ਵਿਹੜੇ ਵਲ ਦਾ ਦਰਵਾਜ਼ਾ ਖੋਲ੍ਹ ਦਿਤਾ । ਘਬਰਾਈ ਹੋਈ ਜਨਕ ਬੜੀ ਕਾਹਲੀ ਨਾਲ ਅੰਦਰ ਦਾਖਲ ਹੋਈ ।

ਸਾਹਮਣੇ ਪਲੰਘ ਤੇ ਮਲਕ ਬੇਸੁਧ ਪਿਆ ਸੀ । ਕੋਲ ਤਿਪਾਈ ਤੇ ਸ਼ਰਾਬ ਵਾਲੀ ਸੁਰਾਹੀ ਮੂਧੀ ਹੋਈ ਪਈ ਸੀ, ਤਪਾਈ ਦੇ ਪੈਰਾਂ ਕੋਲ ਟੁੱਟੇ ਪਿਆਲੇ ਦੇ ਅਣਗਿਣਤ ਟੁਕੜੇ ਸਨ । ਮਿਸਰ ਨੇ ਛੇਤੀ ਨਾਲ

੭੧