ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਲਕ ਸਾਹਿਬ ਆਪਣੀ ਪਤਨੀ ਸਮੇਤ ਜਦੋਂ ਸ਼ਿਵਦੁਆਰੇ ਪੁਜਾ ਕਰਨ ਉਪਰੰਤ ਹਰ ਰੋਜ਼ ਇਥੇ ਸੈਰ ਲਈ ਆਉਂਦੇ ਹਨ ਉਸ ਵੇਲੇ ਅਜੇ ਪੇਤਲਾ ਪੇਤਲਾ ਹਨੇਰਾ ਹੀ ਹੁੰਦਾ ਹੈ, ਪਰ ਉਦੋਂ ਤਕ ਸਾਰੇ ਬੰਦੇ ਆਪ ਆਪਣੀ ਕੰਮੀ ਕਾਰੀਂ ਲਗ ਚੁੱਕੇ ਹੁੰਦੇ ਹਨ ।

ਪਰ ਅਜ ! ਜਿਸ ਸਮੇਂ ਉਹ ਬਾਗ ਵਿਚ ਪੁੱਜੇ, ਸੂਰਜ ਦੀਆਂ ਰੂਪਹਿਰੀ ਕਿਰਨਾਂ ਧਰਤੀ ਦਾ ਮੱਥਾ ਚੁੰਮ ਰਹੀਆਂ ਸਨ ਤੇ ਪ੍ਰੇਮ-ਰਤੀ ਧਰਤ ਦਾ ਕਣ ਕਣ ਮੁਸਕਰਾ ਰਿਹਾ ਸੀ ।

"ਵੇਖੋ ਨ ਘਾਹ ਤੇ ਪਈ ਤਰੇਲ ਮੋਤੀਆਂ ਵਾਂਗ ਲਿਸ਼ਕ ਰਹੀ ਏ, ਇੰਝ ਲਗਦਾ ਏ, ਜਿਵੇਂ ਮੋਤੀਆਂ ਦਾ ਹੀ ਫ਼ਰਸ਼ ਲਗਾ ਹੋਵੇ ।

"ਹੂੰ।"

“ਵੇਖੋ ਤੇ ਸਹੀ, ਐਵੇਂ ਹੀ 'ਹੂੰ' ਕਰ ਦਿਤੀ ਜੇ ।"

ਮਲਕ ਨੇ ਨਜ਼ਰ ਭਰ ਜਨਕ ਦੇ ਚਿਹਰੇ ਵਲ ਤਕਿਆ । ਤੇ ਫੇਰ ਹਉਕਾ ਭਰ ਉਸ ਨਜ਼ਰਾਂ ਝੁਕਾ ਲਈਆਂ, ਬੋਲਿਆ ਨਹੀਂ।

“ਤੁਸੀਂ ਮੈਨੂੰ ਮਾਫ਼ ਨਹੀਂ ਕੀਤਾ ? ਜਨਕ ਨੇ ਬੜੀ ਅਧੀਨਗੀ ਨਾਲ ਆਖਿਆ | ਮਲਕ ਦੀਆਂ ਅੱਖਾਂ 'ਚੋਂ ਉਹਦੀ ਉਦਾਸੀ ਉਹ ਭਾਪ ਗਈ ਸੀ ।

ਮਲਕ ਨੇ ਹੁੰਗਾਰਾ ਨਹੀਂ ਭਰਿਆ ।

"ਹੁਣ ਮੈਨੂੰ ਮਾਫ਼ ਕਰ ਦਿਉ , ਪਰਤ ਕੇ ਅਜਿਹੀ ਗੁਸ...।

ਤੇ ਮਲਕ ਨੇ ਅਛੋਪਲੇ ਹੀ ਆਪਣਾ ਹੱਥ ਉਸ ਦੇ ਮੂੰਹ ਅੱਗੇ ਰਖ ਉਸ ਨੂੰ ਅੱਗੇ ਕੁਝ ਕਹਿਣ ਤੋਂ ਰੋਕ ਦਿਤਾ | ਪਰ ਬੋਲਿਆ ਉਹ ਫੇਰ ਵੀ ਨਹੀਂ ।

ਕੁੱਝ ਦੇਰ ਹੋਰ ਉਹ ਚੁਪਚਾਪ ਟਹਿਲਦੇ ਰਹੇ।

"ਤੁਸੀਂ ਬੋਲਦੇ ਕਿਉਂ ਨਹੀਂ ?’’ ਜਨਕ ਤੋਂ , ਪਤੀ ਦੀ ਖਾਮੋਸ਼ੀ ਸਹਿਣ ਨਹੀਂ ਸੀ ਹੋ ਰਹੀ ।

"ਮੇਰਾ ਜੀਅ......।"

ਮਰਦਾਂ ਦੇ ਤੇ ਪਹਾੜਾਂ ਵਰਗੇ ਜਿਗਰੇ ਹੁੰਦੇ ਹਨ । ਇਸ ਤਰ੍ਹਾਂ ਨਿੱਕੀ ਨਿਕੀ ਗੱਲੇ.....

ਤੈਨੂੰ ਨਿਕੀ ਜਿਹੀ ਗੱਲ ਲਗਦੀ ਏ ਜਨਕ ਪਰ ਮੈਂ...•••ਮਲਕ

੫੫