ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਚੇ ਕੋ ਬਚਾ ਲੌ, ਔਲੀਆ . ..ਮੈਂ ਤੁਮੇਂ ਮੂੰਹ ਮਾਂਗਾ ਇਨਾਮ ਦੂੰਗਾ, ਉਮਰ ਭਰ ਤੁਮਾਰਾ ਅਹਿਸਾਨ ਮਾਨੂੰਗਾ, ਮੁੱਝ ਪਰ ਕਰਮ ਕਰੋ, ਮੇਰੇ ਬਚੇ ਕੀ ਜਾਨ ਬਚਾ ਲੌ ।..."

ਹਕੀਮ ਨੇ ਜ਼ਾਲਮਖ਼ਾਨ ਨੂੰ ਬਾਹਾਂ ਤੋਂ ਫੜ ਉਠਾਇਆ ਤੇ ਫੇਰ ਉਸ ਦੇ ਮੋਢੇ ਤੇ ਹਥ ਧਰ ਉਸ ਨੂੰ ਦਿਲਾਸਾ ਦੇਂਦਿਆਂ ਬੋਲਿਆ : ਖੁੱਦਾ ਹਾਫ਼ਜ਼, ਖੁੱਦਾ ਹਾਫ਼ਜ਼ ..ਅੱਲਾ ਮੀਆਂ ਦੇ ਘਰ ਕਿਸੀ ਬਾਤ ਕੀ ਕੱਮੀ ਨਹੀਂ ਖ਼ਾਨ, ਉਸ ਦੇ ਦਰ ਸ ਕੋਈ ਖਾਲੀ ਨਹੀਂ ਲੌਟਤਾ, ਤੁਮ ਦੁਆ ਕਰੋ ਮੈਂ ਦਵਾ ਕਰਤਾ ਹੂੰ । ਅੱਲਾਹ ਤੱਾਲਾ ਰਹਿਮ ਕਰੇਗਾ।

ਨਵਾਬ ਦੇ ਢਹਿੰਦੇ ਮਨ ਨੂੰ ਆਸਰਾ ਮਿਲ ਗਿਆ। ਉਹਦੇ ਮਨ ਦਾ ਸਹਿਮ ਜਾਂਦਾ ਰਿਹਾ, ਪਰ ਸ਼ਹਿਜ਼ਾਦੇ ਤੇ ਨਜ਼ਰ ਪੈਂਦਿਆਂ ਹੀ ਉਹ ਫਿਰ ਬੇਚੈਨ ਹੋ ਉਠਿਆ, “ਦੇਖੀਏ ਬਚੇ ਕੀ ਹਾਲਤ ਬਹੁਤ ਨਾਜ਼ੁਕ ਹੈ ਜਲਦੀ ਸੇ ਕੋਈ ਹੀਲਾ ਕੀਜੀਏ, ਮੈਂ ਤੁਮੇਂ ਮੂੰਹ ਮਾਂਗਾ ਇਨਾਮ ਦੂੰਗਾ ।

ਹਕੀਮ ਨੇ ਹੁੰਗਾਰਾ ਨਹੀਂ ਭਰਿਆ | ਚੁਪ ਚਾਪ ਅਗੇ ਵਧ ਸ਼ਹਿਜ਼ਾਦੇ ਦੇ ਪਲੰਘ ਤੇ ਬੈਠ ਉਸ ਦੀ ਨਬਜ਼ ਵੇਖਣ ਲਗ ਪਿਆ । ਨਬਜ਼ ਵੇਖਣ ਤੋਂ ਬਾਅਦ ਉਸ ਨੇ ਸ਼ਹਿਜ਼ਾਦੇ ਦੀਆਂ ਅੱਖਾਂ ਦੀਆਂ ਝਿਮਣੀਆਂ ਨੂੰ ਚੁਕ ਕੇ ਵੇਖਿਆ, ਕੁੱਝ ਦੇਰ ਛਾਤੀ ਤੇ ਹਥ ਧਰ ਮੂੰਹ ਵਿਚ ਕੁੱਝ ਗਿਣਦਾ ਰਿਹਾ | ਤੇ ਫੇਰ ਉਸ ਆਪਣਾ ਥੈਲਾ ਫੋਲ ਦੋ ਤਿੰਨ ਸ਼ੀਸ਼ੀਆਂ 'ਚੋਂ ਦਵਾ ਮਿਲਾ ਇਕ ਪੁੜੀ ਬਣਾਈ ਤੇ ਅੱਲਾਹ ਦਾ ਨਾਂ ਲੈ ਉਹ ਪੁੜੀ ਸ਼ਹਿਜ਼ਾਦੇ ਦੇ ਮੂੰਹ ਵਿਚ ਉਲੱਦ ਦਿਤੀ ।

ਦਵਾ ਖਾਣ ਤੋਂ ਕੁੱਝ ਦੇਰ ਬਾਅਦ ਹੀ ਸ਼ਹਿਜ਼ਾਦੇ ਦੀ ਹਾਲਤ ਬਦਲਣ ਲਗ ਪਈ ਤੇ ਛੇਤੀ ਹੀ ਉਸ ਦੀ ਅੱਖ ਲਗ ਗਈ ।

੩੭