ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਲਕ ਪਾਗਲ ਹੋ ਗਿਆ ਸੀ, ਪਰਤਕੇ ਉਹ ਹਵੇਲੀ ਨਹੀਂ ਵੜਿਆ। ਜੇ ਕਰ ਉਹਨੂੰ ਫੜਕੇ ਹਵੇਲੀ ਵਿਚ ਲੈ ਜਾਂਦੇ ਤਾਂ ਉਹ ਖ਼ੂਨ ਖ਼ੂਨ ਕਰਦਾ ਬਾਹਰ ਨੂੰ ਭੱਜ ਉਠਦਾ । ਉਹ ਨਾ ਕੁੱਝ ਖਾਂਦਾ ਨਾ ਪੀਂਦਾ। ਹਰ ਚੀਜ਼ ਵਿਚੋਂ ਉਸ ਨੂੰ ਖ਼ੂਨ ਹੀ ਖ਼ੂਨ ਨਜ਼ਰੀਂ ਆਉਂਦਾ । ਭੁਖਿਆਂ ਪਿਆਸਿਆਂ ਰਹਿਣ ਕਾਰਨ ਦਿਨਾਂ ਵਿਚ ਉਹਦਾ ਸਰੀਰ ਸੁੱਕ ਕੇ ਕੁਰੰਗ ਹੋ ਗਿਆ ਸੀ। ਉਸ ਤੋਂ ਚੰਗੀ ਤਰਾਂ ਤੁਰਿਆ ਨਾ ਜਾਂਦਾ । ਪਰ 'ਪਾਗਲ ਪਾਗਲ' ਕਰਕੇ ਉਸ ਦੇ ਪਿਛੇ ਭੱਜਦੇ ਬੱਚੇ ਉਸ ਨੂੰ ਕਿਤੇ ਇਕ ਪਲ ਬਹਿਣ ਨ ਦੇਂਦੇ । ਤੇ ਉਸ ਘਟਨਾ ਤੋਂ ਪੰਜਵੇਂ ਦਿਨ ਬਾਅਦ ਮਲਕ ਸੈਦਪੁਰ ਚ ਜਿਵੇਂ ਅਲੋਪ ਹੋ ਗਿਆ ਪਰਤ ਕੇ ਉਸ ਨੂੰ ਕਿਸੇ ਨਹੀਂ ਵੇਖਿਆ। o