ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛੂਹ ਨੂੰ ਨਾ ਸਹਾਰਦੇ ਤਿਲਕ ਵਿਚ ਲਗੇ ਚੌਲਾਂ ਦੇ ਕੁੱਝ ਦਾਣੇ ਧਰਤੀ ਤੇ ਢਹਿ ਪੈਂਦੇ । ਤੇ ਉਹ ਹੋਰ ਵੀ ਖਿੱਝ ਜਾਂਦਾ।

ਦੁਪਹਿਰ ਹੋ ਗਈ । ਲੋਕਾਂ ਦੀ ਭੀੜ ਘਟਣੀ ਸ਼ੁਰੂ ਹੋ ਗਈ ਸੀ। ਇਹ ਵੇਖ ਚਰਨ ਦਾਸ ਭੜਕ ਉਠਿਆ। ਮਲਕ ਦੇ ਕੋਲ ਜਾ, ਉਸ ਰੋਹ ਬਰੌਹ ਹੁੰਦਿਆਂ ਆਖਿਆ “ਜਜਮਾਨ, ਵਹ ਤੋਂ ਆਇਆ ਹੀ ਨਹੀਂ। ਅਬ ਕਿਆ ਹੋਗਾ ? ਹਮ ਨੇ ਦੇਵਤੋਂ ਕੇ ਸਾਹਮਨੇ ਪ੍ਰਣ ਕੀਆ ਥਾਂ ਕਿ ਆਜ ਹਮ ਉਸ ਧੀ ਭਰਸ਼ਟ ਕੋ ਸੀਧੇ ਰਾਸਤੇ ਲੇ ਆਏਂਗੇ ਜਾਂ ਪ੍ਰਾਣ ਤਿਆਗ ਦੇਗ । ਉਸ ਕਾ ਪਤਾ ਕਰੋ ਨਹੀਂ ਤੇ ਹਮ......

“ਨਹੀਂ ਨਹੀਂ ਪਰੋਹਿਤ ਜੀ, ਐਸੀ ਗੱਲ ਨਾ ਕੱਢੋ, ਮਿਸਰ ਉਧਰ ਹੀ ਗਿਆ ਹੋਇਆ ਏ, ਅਸੀਂ ਉਸ ਨੂੰ ਇਸ ਤਰ੍ਹਾਂ ਨਹੀਂ ਛੱਡਦੇ ।" ਮਲਕ ਨੇ ਮੁੱਛਾਂ ਨੂੰ ਤਾਅ ਦੇਦਿਆਂ ਆਖਿਆ।

'ਅਬ ਤਕ ਤੋਂ ਉਸੇ ਯਹਾਂ ਹੋ ਚਾਹੀਏ ਥਾ ਅਬ ਤੋਂ ਖਾ ਪੀਕਰ ਲੋਕ ਚਲੇ ਜਾ ਰਹੇ ਹੈਂ। ਚਰਨ ਦਾਸ ਨੇ ਸ਼ਿਕਵਾ ਜਿਹਾ ਕੀਤਾ ।

ਅਜੇ ਉਹ ਗੱਲਾਂ ਕਰ ਹੀ ਰਹੇ ਸਨ ਕਿ ਮਿਸਰ ਆਉਂਦਾ ਦਿਸ ਪਿਆ । ਉਹ ਇਕੱਲਾ ਸੀ ।

"ਲਉ ਮਿਸਰ ਤੋਂ ਅਕੇਲਾ ਹੀ ਆ ਰਹਾ ਹੈ, ਕਹੀਂ ਵਹ ਭਾਗ ਤੋਂ ਨਹੀਂ ਗਿਆ, ਡਰਤਾ ਮਾਰਾ ; ਚਰਨ ਦਾਸ ਨੇ ਜ਼ਿਲਕਦੀ ਜਾਂਦੀ ਆਪਣੀ ਧੋਤੀ ਨੂੰ ਸੰਭਾਲਦਿਆਂ ਆਖਿਆ ।

"ਹੁਣੇ ਪਤਾ ਲਗ ਜਾਂਦਾ ਏ । ਕਿਉਂ ਮਿਸਰ ਆਇਆ ਨਹੀਂ ਉਹ ? ਮਲਕ ਨੇ ਮਿਸਰ ਨੂੰ ਸੰਬੋਧਨ ਕਰਕੇ ਪੁਛਿਆ।

"ਉਹ ਔਣ ਤੋਂ ਇਨਕਾਰੀ ਏ, ਮਹਾਰਾਜ । ਕਹਿੰਦਾ ਏ ਮੈਂ ਮਲਕ ਸਾਹਿਬ ਦੇ ਘਰ ਦਾ ਅੰਨ ਨਹੀਂ ਖਾਣਾ।

“ਕਿਉਂ ? ਮੇਰਾ ਅੰਨ ਉਹਦੇ ਲਈ ਜ਼ਹਿਰ ਤੇ ਨਹੀਂ। ਮਲਕ ਗੁੱਸੇ ਨਾਲ ਲਾਲ ਪੀਲਾ ਹੋ ਗਿਆ ।

"ਅਸਲ ਬਾਤ ਔਰ ਹੈ, ਜਜਮਾਨ । ਪਰੋਹਿਤ ਜੀ ਨੇ, ਜਿਹੜੇ ਮਲਕ ਤੇ ਚਰਨ ਦਾਸ ਨੂੰ ਇਕਠਿਆਂ ਖਲੋਤਾ ਵੇਖ, ਕੋਲ ਆ ਖਲੋਤੇ ਸਨ ਕੁੱਝ ਇਸ ਅੰਦਾਜ਼ ਨਾਲ ਆਖਿਆ ਕਿ ਮਲਕ ਅਸਲ ਗੱਲ ਜਾਣਨ ਲਈ ਉਤਾਵਲਾ ਹੋ ਗਿਆ ।

੧੪੨