ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਦਰ ਚਲੇ ਜਾਣ ਤੇ ਫ਼ੇਰ ਉਸਨੂੰ ਅਰਾਮ ਨਾਲ ਨਾ ਬਹਿਣ ਦੇਣ। ਸਰੇਵੜੇ ਸਾਧ ਨੇ ਆਪਣੀ ਕਰਨੀ ਦਾ ਦਮ ਭਰਦਿਆਂ ਆਖਿਆ।"

"ਪਰ ਇਸ ਤਰ੍ਹਾਂ ਜੇ ਉਹਨੂੰ ਕੁੱਝ ਹੋ ਵੀ ਗਿਆ ਤਾਂ ਲੋਕੀ ਆਖਣਗੇ ਕਿ ਉਹਨੂੰ ਕੋਈ ਰੋਗ ਲਗ ਗਿਆ ਏ, ਸਾਡੀ ਮਹਾਨਤਾ ਦਾ ਲੋਕਾਂ ਨੂੰ ਕਿਵੇਂ ਪਤਾ ਲਗੂ। ਕਈ ਜਣਿਆ ਇਹ, ਸ਼ੰਕਾ ਪ੍ਰਗਟ ਕੀਤਾ।

'ਦੇਖੀਏ ਮਹਾਰਾਜ, ਮੈਂ ਤੋ ਚਾਹਤਾ ਹੂੰ ਜੈਸੇ ਵਹ ਸ਼ਰੇਆਮ ਹਿੰਦੂ ਧਰਮ ਕਾ ਅਪਮਾਨ ਕਰ ਰਹਾ ਹੈ । ਐਸੇ ਹੀ ਉਸਕਾ ਅਪਮਾਨ ਹੋਣਾ ਚਾਹੀਏ । ਯੇਹ ਕਿਸੀ ਏਕ ਕਾ ਮਸਲਾ ਨਹੀਂ, ਨਾ ਸਿਰਫ਼ ਹਿੰਦੂ ਧਰਮ ਕਾ ਹੀ ਮਸਲਾ ਹੈ । ਨਾਨਕ ਤੋਂ ਸਭੀ ਧਰਮੋਂ ਕਾ ਹਾਲ ਕਰ ਰਹਾ ਹੈ । ਉਸ ਕਾ ਇਲਾਜ ਐਸਾ ਹੋਨਾ ਚਾਹੀਏ ਕਿ ਫ਼ਿਰ ਕਬੀ ਕੋਈ ਇਸ ਰਾਹ ਪਰ ਨਾਂਹ ਚਲੇ।

"ਨਾਨਕ ਕੋ ਭਗਾਨਾ ਤੋਂ ਮੇਰੇ ਬਾਂਏ ਹਾਥ ਕਾ ਕਾਮ ਹੈ ਉਸੋ ਸਭੀ ਲੋਗੋਂ ਕੇ ਸਾਹਮਣੇ ਐਸਾ ਜ਼ਲੀਲ ਕਰੁੰਗਾ ਕਿ ਉਸ ਕੋ ਭਾਗਨੇ ਕੇ ਲੀਏ ਰਾਸਤਾ ਨਹੀਂ ਮਿਲੇਗਾ |" ਚਰਨ ਦਾਸ ਨੇ ਆਪਣੀ ਛਾਤੀ ਤੇ ਹਥ ਮਾਰਦਿਆਂ ਆਖਿਆ ।

ਸਾਰੇ ਚੁੱਪ ਹੋ ਗਏ ।

"ਕੁੱਝ ਦੇਰ ਬਾਅਦ ਚਰਨ ਦਾਸ ਫਿਰ ਬੋਲਿਆ 'ਮੁੱਝੇ ਲੋਗ ਚਾਰ ਵੇਦੋਂ ਕਾ ਗਿਆਤਾ ਮਾਨਤੇ ਹੈ । ਮੇਰੀ ਵਿਦਵਤਾ ਕੇ ਸਾਹਮਣੇ ਵੋਹ ਠਹਿਰ ਨਹੀਂ ਸਕੇਗਾ ।"

"ਪਰ ਜ਼ਬਾਨ ਤੋਂ ਉਸਕੀ ਭੀ ਬਹੁਤ ਚਲਤੀ ਹੈ ਪਰੋਹਿਤ ਜੀ, ਉਸ ਰਾਤ ਸੁਨਾ ਨਹੀਂ ਕੈਸੇ ਸਭ ਸੇ ਟਰ ਟਰ ਕਰਤਾ ਰਹਾ !" ਕਿਸ਼ੋਰ ਨਾਥ ਨੇ ਈਰਖਾ ਭਰੀ ਨਿਗਾਹ ਨਾਲ ਚਰਨ ਦਾਸ ਵਲ ਤਕਦਿਆਂ ਆਖਿਆ |

"ਵੋਹ ਤੁਮ ਸਭ ਕੇ ਸਾਹਮਣੇ ਹੀ ਟਰ ਟਰ ਕਰ ਸਕਤਾ ਹੈ, ਮੇਰੇ ਸਾਹਮਨੇ ਤੋਂ ਉਸ ਕਾ ਮੂੰਹ ਭੀ ਨਹੀਂ ਖੁਲ੍ਹੇਗਾ | ਤੁਮ ਐਸਾ ਮੌਕਾ ਪੈਦਾ ਕਰੋ ਕਿ ਵੋਹ ਏਕ ਬਾਰ ਮੇਰੇ ਸਾਹਮਣੇ ਆ ਜਾਏ, ਫਿਰ ਦੇਖਨਾ ਕਿ ਹੋਤਾ ਕਿਆ ਹੈ । ਕਿਸੀ ਕੇ ਡੇਰੇ ਪਰ ਜਾ ਕਰ ਅਪਨੇ ਗਿਆਨ ਕਾ ਪ੍ਰਗਟਾਵ ਮੁਝੇ ਹੱਛਾ ਮਾਲੂਮ ਨਹੀਂ ਹੋਤਾ, ਤੁਮ ਉਸੇ ਏਕ ਬਾਰ ਮੇਰੇ ਸਾਹਮਨੇ ਲੇ ਆਉ ।" ਚਰਨ ਦਾਸ ਨੇ ਬੜੇ ਗ਼ਰੂਰ ਨਾਲ ਆਖ, ਬਾਕੀ ਸਾਰਿਆਂ ਵਲ

੧੩੮