ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜ ਮਲਕ ਕਚਹਿਰੀ ਨਹੀਂ ਗਿਆ। ਮਿਸਰ ਕਲ ਸਾਰੇ ਵਿਦਵਾਨ ਪੰਡਤਾਂ ਤੇ ਮੰਨੇ ਪ੍ਰਮੰਨੇ ਸਾਧਾਂ ਫ਼ਕੀਰਾਂ ਨੂੰ ਮੁਲਕ ਦਾ ਸੁਨੇਹਾ ਦੇ ਆਇਆ ਸੀ । ਅਜ ਦੁਪਹਿਰ ਤੋਂ ਪਹਿਲਾਂ ਉਹਨਾਂ ਸਾਰਿਆਂ ਹਵੇਲੀ ਇਕੱਠੇ ਹੋਣਾ ਸੀ । ਸਵੇਰ ਦੇ ਮਲਕ ਦੇ ਰਸੋਈ ਘਰ ਵਿਚ ਦੁਧਾਂ ਦੇ ਦਗੱਚੇ ਧਰੇ ਹੋਏ ਸਨ । ਕਿਉਂਕਿ ਅਲਗ ਅਲਗ ਮੱਤਾਂ ਦੇ ਸਾਧਾਂ ਸੰਤਾਂ ਨੇ ਔਣਾ ਸੀ ਇਸ ਲਈ ਕੋਈ ਪਕਵਾਨ ਤਿਆਰ ਨਹੀਂ ਕਰਵਾਇਆ ਗਿਆ । ਸਗੋਂ ਦੁਧ ਦੇ ਨਾਲ ਸੁੱਕੇ-ਮੇਵੇ ਹੀ ਮੰਗਵਾਏ ਗਏ ਸਨ । ਦੀਵਾਨਖ਼ਾਨੇ 'ਚੋਂ ਸਾਰਾ ਸਮਾਨ ਬਾਹਰ ਕਢ ਫਰਸ਼ ਤੇ ਹੀ ਆਸਨ ਲਾ ਦਿੱਤੇ ਗਏ ਸਨ। ਘਰ ਆਏ ਬ੍ਰਾਹਮਣਾਂ ਨੂੰ ਦੇਣ ਲਈ ਬਸਤਰ ਆਦਿ ਮੰਗਵਾਏ ਜਾ ਰਹੇ ਸਨ ।

ਇਹ ਸਾਰੀ ਤਿਆਰੀ ਮਲਕ ਸੋਚਦਾ ਸੀ ਕਿ ਇਕ ਦਿਨ ਪਹਿਲਾਂ ਹੋ ਜਾਣੀ ਚਾਹੀਦੀ ਸੀ, ਪਰ ਕਲ ਉਹ ਬੁਰੀ ਤਰ੍ਹਾਂ ਰੁੱਝਿਆ ਰਿਹਾ ਸੀ ਕਲ ਸੈਦਪੁਰ ਵਿਚ ਇਕ ਐਸੀ ਘਟਨਾ ਵਾਪਰ ਗਈ ਸੀ, ਕਿ ਸਾਰੇ ਹਿੰਦੂ ਤ੍ਰਾਹ ਤ੍ਰਾਹ ਕਰ ਉਠੇ ਸਨ। ਕਾਜ਼ੀ ਦੇ ਭੜਕਾਏ ਕੁਝ ਮੁਸਲਮਾਨ ਗੁੰਡਿਆਂ ਨੇ ਚਿੱਟੇ ਦਿਨ ਕਈ ਹਿੰਦੂ ਲੜਕੀਆਂ ਦੀ ਬੇਪਤੀ ਕੀਤੀ। ਮੰਦਰਾਂ ਵਿਚੋਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਾਹਰ ਸੁਟ ਦਿਤੀਆਂ । ਪੁਜਾਰੀਆਂ ਨੂੰ ਮਾਰਿਆ ਕੁਟਿਆ ਵਡੇ ਬਾਜ਼ਾਰ ਵਿਚਲੇ ਪਿਪਲ ਵਾਲੇ ਮੰਦਰ ਨੂੰ ਤਾਂ ਉਹਨਾਂ ਢਾਹ ਢੇਰੀ ਕਰ ਦਿਤਾ ਸੀ ਤੇ ਜਾਂਦੇ ਹੋਏ ਪੁਜਾਰੀ ਜੀ ਦੀ ਨੌਜਵਾਨ ਕੰਨਿਆਂ ਨੂੰ ਚੁੱਕ ਕੇ ਲੈ ਗਏ ਸਨ,ਬੜੇ ਬੜੇ ਕਸ਼ਤ੍ਰੀ ਵੀਰ ਮੂੰਹ ਵਿਚ ਉਂਗਲਾਂ ਪਾਈ ਵੇਖਦੇ ਰਹੇ ਪਰ ਕੋਈ ਕੁਸਕਿਆ ਨਾ। ਤੇ ਜਦੋਂ ਮੁਸਲਮਾਨ ਗੁੰਡੇ ਚਲੇ ਗਏ ਤਾਂ ਬਹੁਤ ਸਾਰੇ ਪੁਜਾਰੀ ਇਕੱਠੇ ਹੋ ਕੇ ਮਲਕ ਕੋਲ ਆ ਫਰਿਆਦੀ ਹੋਏ ।

ਮਲਕ ਕਰੇ ਤੇ ਕੀ ਕਰੇ ? ਮੁਸਲਮਾਨਾਂ ਨੇ ਜੋ ਕੀਤਾ ਸੀ ਉਹਦੇ ਵਿਰੁਧ ਉਹਨਾਂ ਨੂੰ ਕੁੱਝ ਆਖਿਆ ਨਹੀਂ ਸੀ ਜਾ ਸਕਦਾ। ਪਰ ਮੂੰਹ ਤੋੜ