ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੂਜਾ ਕਰਨ, ਕੋਈ ਵਿਘਨ ਪਏ ਹੀ ਨਾ । ਜੋ ਦੱਛਣਾ ਮੰਗਣਗੇ, ਮੈਂ ਦੇ ਦਿਆਂਗਾ।”

“ਇਹ ਮੈਂ ਉਹਨਾਂ ਨੂੰ ਕਹਿ ਦਿਤਾ ਸੀ ਕਿ ਅਗਰ ਸਾਡੀ ਘਾਲ ਥਾਂਏ ਪਈ ਤਾਂ ਅਸੀਂ ਤੁਹਾਨੂੰ ਖੁਸ਼ ਕਰ ਦਿਆਂਗੇ ਪਰ ਸ੍ਵਾਮੀ...ਸੱਚ ਯਾਦ ਆ ਗਿਆ ਪੁਜਾਰੀ ਜੀ ਕਹਿੰਦੇ ਸਨ ਕਿ ਪੂਜਾ ਦੀ ਸਮਾਪਤੀ ਤੋਂ ਬਾਅਦ ਬ੍ਰਹਮਭੋਜ ਹੋਣਾ ਜ਼ਰੂਰੀ ਏ । ਇੰਦਰ ਦੇਵਤਿਆਂ ਦਾ ਦੇਵਤਾ ਏ ਉਹਦੀ ਪੂਜਾ ਸਮੇਂ ਸਾਰੇ ਦੇਵੀ ਦੇਵਤਿਆ ਤੇ ਬਾਹਮਣਾ ਨੂੰ ਖੁਸ਼ ਕਰਨਾ ਚਾਹੀਦਾ ਏ।"

"ਇਹਦੇ ਵਿਚ ਕਿਹੜੀ ਗੱਲ ਏ । ਬ੍ਰਹਮ ਭੋਜ ਲਈ ਜੋ ਜੋ ਵਸਤ ਚਾਹੀਦੀ ਹੈ ਮਿਸਰ ਨੂੰ ਦਸ ਦਿਉ । ਆਪੇ ਬੰਦੋਬਸਤ ਕਰ ਦੇਵੇਗਾ । ਪਰੋਹਿਤ ਜੀ ਨੂੰ ਕਹਿ ਦੇਣਾ ਕਿ ਜਿਹੋ ਜਿਹਾ ਬ੍ਰਹਮਭੋਜ ਉਹ ਚਾਹੁਣਗੇ ਉਹੋ ਜਿਹਾ ਹੀ ਹੋਵੇਗਾ।"

“ਤੁਸੀਂ ਹੀ ਕਹਿ ਦੇਣਾ ਸ੍ਵਾਮੀ । ਹੁਣ ਪੂਜਾ ਲਈ ਜਾਨਾ ਤੇ ਹੈ ਹੀ ਏ । ਨਾਲੇ ਚਲੋ ਇਸ਼ਨਾਨ ਕਰੋ ਪੂਜਾ ਨੂੰ ਦੇਰ ਹੋ ਰਹੀ ਏ ।"

ਤੇ ਉਹ ਦੋਵੇਂ ਉਠਕੇ ਹਵੇਲੀ ਦੇ ਅੰਦਰ ਚਲੇ ਗਏ ।

੧੩੪