ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੰਮ ਖਤਮ ਤੇ ਫੇਰ ਉਹ ਮੁਲਕ ਨੂੰ ਛੱਡ ਕੇ ਪਰਾਂ ਤੁਰ ਗਿਆ ।

ਪਥਰ ਹੋਇਆ ਮਲਕ ਹਨੇਰੇ ਵਿਚ ਗਵਾਚਦੇ ਉਸ ਪਰਛਾਵੇਂ ਨੂੰ ਅੱਖਾਂ ਟੱਡੀ ਘੂਰਦਾ ਰਿਹਾ । ਤੇ ਜਦੋਂ ਉਹ ਦਿਸਣੋਂ ਹੱਟ ਗਿਆ ਉਹ ਵਾਹੋ ਦਾਹੀ ਘਰ ਵਲ ਭੱਜ ਉਠਿਆ।

ਜਨਕ ਅਜੇ ਜਾਗ ਰਹੀ ਸੀ ਜਦੋਂ ਘਬਰਾਇਆ ਹੋਇਆ ਮਲਕ ਉਹਦੇ ਨਾਲ ਦੇ ਪਲੰਘ ਤੇ ਧੜੱਮ ਕਰਕੇ ਜਾ ਡਿੱਗਾ। ਜਨਕ ਨੇ ਛੇਤੀ ਨਾਲ ਉਠ ਦੀਵਾ ਬਾਲਿਆ । ਦੀਵੇ ਦੀ ਰੌਸ਼ਨੀ ਵਿਚ ਮਲਕ ਦਾ ਵਿਗੜਿਆ ਹੁਲੀਆ ਵੇਖ ਉਹ ਘਬਰਾ ਗਈ । "ਸ੍ਵਾਮੀ ਸ੍ਵਾਮੀ ਕਰਦੀ ਉਹ ਮੁਲਕ ਦੇ ਉਤੇ ਢਹਿ ਪਈ । ਮਲਕ ਕੁਸਕਿਆ ਨਹੀਂ। ਉਹਦੇ ਵਿਚ ਬੋਲਣ ਦੀ ਤਾਕਤ ਨਹੀਂ ਸੀ । ਉਹ ਬੁਰੀ ਤਰ੍ਹਾਂ ਹੌਂਕ ਰਿਹਾ ਸੀ ।

"ਸ੍ਵਾਮੀ...... ਸ੍ਵਾਮੀ, ਹੋਸ਼ ਕਰੋ ਕੀ ਗੱਲ ਹੋਈ ਏ । ਮਲਕ ਦੀ ਖਾਮੋਸ਼ੀ ਤੋਂ ਜਨਕ ਘਬਰਾ ਗਈ, ਉਸ ਨੇ ਮਲਕ ਨੂੰ ਫੜਕੇ ਝੰਜੋੜਿਆ।"

‘‘ਭੂਤ...ਤ...ਨਹੀਂ ਧੰਨਾ |... ਮੇਰਾ ਗੱਲਾ ਘੁਟ ਦੇਣ ਲਗਾ ਸੀ । ਅਜ ਮੈਂ ਮਸਾਂ ਬਚਿਆ, ਪਾਣੀ...ਪਾਣੀ ।" ਘਬਰਾਹਟ ਨਾਲ ਮਲਕ ਦੇ ਮੰਹੋਂ ਗੱਲ ਨਹੀਂ ਸੀ ਨਿਕਲ ਰਹੀ ।

ਜਨਕ ਭੱਜਕੇ ਰਸੋਈ ਘਰ 'ਚੋਂ ਪਾਣੀ ਲੈ ਆਈ। ਪਾਣੀ ਪੀ ਮਲਕ ਨੇ ਇਕ ਲੰਮਾ ਸਾਹ ਲੈਂਦਿਆਂ ਆਖਿਆ : “ਅਜ ਤੇ ਰੱਬ ਹੀ ਰਖਿਆ, ਨਹੀਂ ਤੇ ਉਸ ਪਾਗਲ ਨੇ ਮੈਨੂੰ ਮਾਰ ਹੀ ਦੇਣਾ ਸੀ।

ਕੌਣ ਸੀ ਉਹ ?

“ਧੰਨਾ...ਆ ।

“ਕਿਹੜਾ ਆਪਣਾ ਕੱਮੀ?

“ਹਾਂ...ਆ ਕਹਿੰਦਾ ਸੀ ਤੂੰ ਮੇਰੇ ਮੁੰਡੇ ਦਾ ਕਾਤਲ ਏਂ.. ਮੈਂ ਤੇਰਾ ਗੱਲਾ ਘੁਟ ਦੇਣਾ।" ਪਾਗਲ ਏ.., ਪਾਗਲ, ਉਸ ਮੌਕੇ ਦੀ ਯਾਦ ਆਉਂਦਿਆਂ ਹੀ ਮਲਕ ਕੰਬ ਗਿਆ ।

"ਮੁੰਡੇ ਦਾ ਕਾਤਲ ? ਉਹ ਕਿਵੇਂ ?" ਅਸਾਂ ਤੇ ਉਹਦਾ ਮੁੰਡਾ ਵੇਖਿਆ ਤਕ ਨਹੀਂ। ਤੁਸਾਂ ਵੇਖਿਆ ਏ । ਕੀ ਤੁਸੀਂ......

“ਨਹੀਂ ਨਹੀਂ ਉਹ ਤੇ ਪਾਗਲ ਏ ਜੋ ਮੂੰਹ ਆਉਂਦਾ ਸੁ ਬੱਕੀ ਜਾਂਦਾ ਏ । ਮੈਂ ਅਜਿਹਾ ਕੋਈ ਕੰਮ ਨਹੀਂ ਕੀਤਾ। ਰੱਬ ਦੀ ਸਹੁੰ ।

੧੧੯