ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਇਹ ਨਾਨਕ ਫ਼ਕੀਰ ਹੈ ਕੌਣ ? ਐਡਾ ਬੇਖੌਫ਼ ਤੇ ਮੂੰਹ-ਜ਼ੋਰ ਫ਼ਕੀਰ ਮੈਂ ਅਜ ਤਕ ਨਹੀਂ ਵੇਖਿਆ। ਡਰ ਭਉ ਤੇ ਉਹਦੇ ਚੰਮ ਵਿਚ ਹੈ ਹੀ ਨਹੀਂ। ਵੇਖਿਆ, ਕਿਵੇਂ ਨਵਾਬ ਦੇ ਸਾਹਵੇਂ ਹੀ ਆ ਜਾਂਦਾ ਸੀ, "ਨਾਮ ਜਿਨਾ ਸੁਲਤਾਨ ਖਾਨ, ਹੁੰਦੇ ਡਿਠੇ ਖੇਹੁ ।" ਪਰ ਸ਼ਾਇਦ ਉਹ ਜਾਣਦਾ ਨਹੀਂ ਇਹ ਪਠਾਣ ਹਾਕਮ ਕਿੰਨੇ ਜ਼ਾਲਮ ਤੇ ਨਿਰਦਈ ਨੇ । ਕਾਫ਼ਰ ਤੇ ਕੀ, ਕਿਸੇ ਮੋਮਨ ਨੂੰ ਵੀ ਆਪਣੇ ਸਾਹਵੇਂ ਕੁਸਕਣ ਨਹੀਂ ਦੇਂਦੇ । ਪਰ...ਨਾਨਕ ਫ਼ਕੀਰ ਤਾਂ ਇਹਨਾਂ ਜ਼ੋਰਾਵਰ ਹਾਕਮਾਂ ਤੋਂ ਜ਼ਰਾ ਨਹੀਂ ਡਰਦਾ । ਕੋਤਵਾਲੇ ਦੱਸ ਰਿਹਾ ਸੀ ਕਿ ਉਹ ਸ਼ਰੇਆਮ ਆਖਦਾ ਫਿਰਦਾ ਏ, “ਰਾਜੇ ਸ਼ੀਹ ਮੁਕੱਦਮ ਕੁੱਤੇ ।" ਤਾਂ ਕੀ ਉਹ ਸਾਨੂੰ ਅਹਿਲਕਾਰਾਂ ਨੂੰ ਕੁੱਤੇ ਆਖਦਾ ਹੈ ? ਤੇ ਮਲਕ ਦੀ ਹਉਮੈ ਜਾਗ ਉਠੀ । ਮੈਂ ਇਸ ਨੂੰ ਇਸ ਗੁਸਤਾਖ਼ੀ ਦਾ ਉਹ ਮਜ਼ਾ ਚਖਾਵਾਂਗਾ ਕਿ ਸਾਰੀ ਉਮਰ ਯਾਦ ਰਖੇਗਾ। ਵੱਡਾ ਫ਼ਕੀਰ ਬਣਿਆ ਏ । ਫ਼ਕੀਰ ! ਪਰ ਮੇਰਾ ਦਿਲ ਆਖਦਾ ਏ ਨਾਨਕ ਫ਼ਕੀਰ ਨਹੀਂ, ਫ਼ਕੀਰੀ ਦੇ ਭੇਸ ਵਿਚ ਕੋਈ ਗੁਸਤਾਖ਼ ਬਾਗ਼ੀ ਏ । ਫ਼ਕੀਰ ਤੇ ਬੜੇ ਆਜਿਜ਼ ਹੁੰਦੇ ਨੇ । ਉਹਨਾਂ ਵਿਚ ਏਨਾ ਗ਼ਰੂਰ ਨਹੀਂ ਹੁੰਦਾ । ਭਿਖ ਮੰਗਿਆਂ ਨੂੰ ਗੁਮਾਨ ਕੀ ਆਂਹਦਾ ਏ ? ਪਰ ਕਹਿੰਦੇ ਨੇ ਨਾਨਕ ਕਿਸੇ ਤੋਂ ਮੰਗ ਕੇ ਨਹੀਂ ਖਾਂਦਾ। ਤਾਂ ਇਹ ਜ਼ਰੂਰ ਬਾਗ਼ੀ ਏ, ਫ਼ਕੀਰ ਨਹੀਂ । ਏਨੇ ਨਿਡੱਰ ਤੇ ਮੂੰਹ-ਜ਼ੋਰ ਸਿਰਫ਼ ਬਾਗੀ ਹੀ ਹੁੰਦੇ ਨੇ । ਮੇਰਾ ਦਿਲ ਸ਼ਾਹਦੀ ਦੇਂਦਾ ਏ, ਨਾਨਕ ਫ਼ਕੀਰ ਨਹੀਂ, ਬਾਗ਼ੀ ਏ । ਸੁਣਿਆ ਏ ਕਿ ਉਹ ਕਿਸੇ ਧਰਮ ਕਰਮ ਨੂੰ ਵੀ ਨਹੀਂ ਮੰਨਦਾ, ਧਰਮ ਕਰਮ ਨੂੰ ਪਾਖੰਡ ਦੱਸਦਾ ਏ । ਜ਼ਾਤ ਪਾਤ ਉਹਦੇ ਲਈ ਹੈ ਹੀ ਕੋਈ ਨਹੀਂ। ਹਿੰਦੂ ਹੋ ਕੇ ਮਰਾਸੀ ਨੂੰ ਨਾਲ ਲਈ ਫਿਰਦਾ ਏ । ਉਹਦੇ ਨਾਲ ਖਾ ਪੀ ਲੈਂਦਾ ਏ । ਜਿਹੜਾ ਧਰਮ ਕਰਮ ਨੂੰ ਨਹੀਂ ਮੰਨਦਾ, ਉਹ

ਖੱਬੇ

ਵਿਚਾਲੇ

ਸੱਜੇ