ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਮਰੀ ਜਾ ਰਹੇ ਸਨ ।

ਨਵਾਬ ਨਜ਼ਦੀਕ ਆਇਆ ਤਾਂ ਸਭ ਨੇ ਝੁਕ ਕੇ ਪ੍ਰਨਾਮ ਕੀਤਾ । ਕਈ ਫ਼ਕੀਰ ਤਾਂ ਨਵਾਬ ਦੇ ਚਰਨੀਂ ਢਹਿ ਆਪਣੀ ਬੇਗੁਨਾਹੀ ਦਾ ਇਜ਼ਹਾਰ ਕਰਨ ਲਗੇ । ਨਵਾਬ ਨੇ ਕਿਸੇ ਨੂੰ ਬਹੁਤਾ ਗੌਲਿਆ ਨਹੀਂ “ਵਹ ਨਾਨਕ ਫ਼ਕੀਰ ਕਹਾਂ ਹੈ ?" ਨਵਾਬ ਨੇ ਕੋਤਵਾਲ ਨੂੰ ਸੰਬੋਧਨ ਕਰਕੇ ਪੁਛਿਆ।

"ਹਜ਼ੂਰ ਔਹ ਬੈਠਾ ਗਾ ਰਿਹਾ ਹੈ", ਜਮਾਦਾਰ ਨੇ ਹੱਥ ਦਾ ਇਸ਼ਾਰਾ ਕਰਦਿਆਂ ਦਸਿਆ।

ਨਵਾਬ ਤੇ ਸਾਰੇ ਅਮੀਰ ਵਜ਼ੀਰ ਉਸੇ ਪਾਸੇ ਹੋ ਟੁਰੇ, ਜਿਥੇ ਮਸਤ ਬੈਠਾ ਨਾਨਕ ਮਧੁਰ ਸੁਰ ਵਿਚ ਗਾ ਰਿਹਾ ਸੀ : “ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਇਸੀ ਸੱਚ ਕੀ ਬੇਲਾ। ਨਵਾਬ ਨੇ ਹਥ ਦੇ ਇਸ਼ਾਰੇ ਨਾਲ ਸਭ ਨੂੰ ਖ਼ਾਮੋਸ਼ ਰਹਿਣ ਲਈ ਕਹਿ ਦਿਤਾ । ਉਹ ਚੁਪ ਚਾਪ ਉਹਦੇ ਦੁਆਲੇ ਘੇਰਾ ਘੱਤ ਖਲੋ ਗਏ । ਗਾਇਣ ਬੰਦ ਹੋਇਆ । ਫ਼ਕੀਰ ਨਾਨਕ ਨੇ ਅੱਖਾਂ ਖੋਲ੍ਹੀਆਂ । ਨਵਾਬ ਨੂੰ ਸਾਹਮਣੇ ਖੜਾ ਦੇਖ ਮੁਸਕਰਾ ਪਿਆ । ਨਵਾਬ ਨੇ ਹੱਥ ਜੋੜ ਲਏ ਤੇ ਫੇਰ ਬੜੀ ਆਜਿਜ਼ ਆਵਾਜ਼ ਵਿਚ ਬੋਲਿਆ ' "ਹੇ ਨਾਨਕ ਫ਼ਕੀਰ, ਮੈਂ ਨੇ ਆਪ ਕੀ ਬਹੁਤ ਤਾਰੀਫ਼ ਸਨੀ ਹੈ । ਆਪ ਅੱਲਾਹ ਪਾਕ ਕੇ ਨੂਰ ਹੈਂ। ਖ਼ੁਦਾ ਸੇ ਦੁਆ ਕਰੇਂ ਕਿ ਮੇਰਾ ਬੇਟਾ ਤੰਦਰੁਸਤ ਹੋ ਜਾਏ ।

“ਜੋ ਖ਼ੁਦਾ ਦੀ ਖਲਕਤ ਤੇ ਰਹਿਮ ਨਹੀਂ ਕਰਦਾ, ਉਹ ਖ਼ੁਦਾ ਤੋਂ ਰਹਿਮ ਮੰਗ ਕਿਵੇਂ ਸਕਦਾ ਹੈ ?"

“ਮੈਂ ਸਮਝ ਨਹੀਂ ਸਕਾ ਫ਼ਕੀਰ ਸਾਈਂ। ਖ਼ੁਦਾ ਕੇ ਲੀਏ ਮੇਰੇ ਬਚੇ ਪਰ ਰਹਿਮ ਕਰੇਂ। ਉਸਕੀ ਜਾਨ-ਬਖਸ਼ੀ ਕੇ ਲੀਏ ਖ਼ਦਾ ਸੋ ਦੁਆ ਕਰੋ।"

"ਰਹਿਮ ਫਕੀਰ ਦਾ ਸੁਭਾ ਹੈ ਨਵਾਬ, ਫ਼ਕੀਰੀ ਨੂੰ ਡੰਨ ਨਹੀਂ ਜੋ ਜਜ਼ੀਏ ਵਾਂਗ ਜਬਰੀ ਲਿਆ ਜਾ ਸਕੇ ।

"ਗੁਸਤਾਖ ਫ਼ਕੀਰ ਜ਼ਰਾ ਅਦਬ ਨਾਲ ਗਲ ਕਰ, ਤੈਨੂੰ ਪਤਾ ਨਹੀਂ ਤੂੰ ਨਵਾਬ ਜ਼ਾਲਮਖ਼ਾਨ ਨੂੰ ਮੁਖਾਤਿਬ ਹੋ ਰਿਹਾ ਏਂ।" ਕੋਲ ਖਲੋਤਾ ਮਲਕ ਤੜਪ ਉਠਿਆ।

ਸੁਣ ਕੇ ਫ਼ਕੀਰ ਮੁਸਕਰਾਇਆ । ਤੇ ਫੇਰ ਅੱਖਾਂ ਮੀਟ ਅੰਤਰ

੧੧o