ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰ ਰਖਿਆ ਏ ।"

"ਠੀਕ ਏ, ਪਰ ਫੇਰ ਵੀ ਚੌਕੰਨਾ ਰਹਿਣ ਦੀ ਲੋੜ ਏ।

“ਬਹੁਤ ਹੱਛਾ ਹਜ਼ੂਰ। ਮੈਂ ਸਾਰੇ ਬੰਦਿਆਂ ਨੂੰ ਫਰ ਚੌਕਸ ਕਰ ਦੇਂਦਾ ਹਾਂ ।”

‘ਠੀਕ ਏ, "ਮੈਂ ਹੁਣੇ ਆਇਆ। ਕਹਿ ਕੋਤਵਾਲ ਸ਼ਾਹੀ ਮਹੱਲ ਵਲ ਚਲ ਪਿਆ ।

ਦੀਵਾਨਖ਼ਾਨੇ ਦੇ ਬਾਹਰ ਹੀ ਅਰਦਲੀ ਨੇ ਉਸ ਨੂੰ ਰੋਕ ਲਿਆ। ਇਸ ਵੇਲੇ ਉਹ ਅੰਦਰ ਨਹੀਂ ਸੀ ਜਾ ਸਕਦਾ । ਅੰਦਰ ਬੈਠੇ ਅਮੀਰ ਵਜ਼ੀਰ ਕਿਸੇ ਖਾਸ ਮਸਲੇ ਬਾਰੇ ਨਵਾਬ ਨਾਲ ਸਲਾਹ ਮਸ਼ਵਰਾ ਕਰ ਰਹੇ ਸਨ ।

ਅੱਧੇ ਪੌਣੇ ਘੰਟੇ ਬਾਅਦ ਜਦੋਂ ਅਰਦਲੀ ਨੇ ਉਸ ਨੂੰ ਅੰਦਰ ਚਲੇ ਜਾਣ ਲਈ ਆਖਿਆ ਤਾਂ, ਉਹ ਉਤਸ਼ਾਹ, ਜਿਸ ਨਾਲ ਉਹ ਨਵਾਬ ਨੂੰ ਇਤਲਾਹ ਦੇਣ ਆਇਆ ਸੀ ਠੰਢਾ ਪੈ ਚੁਕਾ ਸੀ । ਪਰ ਫੇਰ ਵੀ ਉਹ ਚੁਸਤੀ ਨਾਲ ਤੇਜ਼ ਤੇਜ਼ ਕਦਮ ਪੁਟਦਾ ਨਵਾਬ ਦੇ ਸਾਹਮਣੇ ਜਾ ਹਾਜ਼ਰ ਹੋਇਆ। ਸਿਰ ਝੁਕਾਕੇ ਪ੍ਰਨਾਮ ਕਰਨ ਉਪਰੰਤ ਉਸ ਬੜੇ ਮਾਣ ਨਾਲ ਆਖਿਆ :

"ਹਜ਼ੂਰ ਕਾ ਇਕਬਾਲ ਬੁਲੰਦ ਹੋ । ਹਜ਼ੂਰ ਕੋ ਹੁਕਮ ਕੀ ਤਾਮੀਲ ਹੋ ਚੁਕੀ ਹੈ। ਇਸ ਇਲਾਕੇ ਕੇ ਸਭ ਸਾਧ ਫ਼ਕੀਰ ਬੰਦੀ ਬਨਾ ਲੀਏ। ਗਏ ਹੈਂ।

“ਸਭ ਕੇ ਸਭ ! ਕੋਈ ਰਹਿ ਤੋਂ ਨਹੀਂ ਗਿਆ ?

“ਨਹੀਂ ਬੰਦਾ ਪਰਵਰ । ਆਪਕੇ ਸਿਪਾਹੀਓ ਕੀ ਨਜ਼ਰ ਸੇ ਕੌਨ ਬਚ ਸਕਤਾ ਹੈ । ਸਭ ਕੇ ਸਭ ਸਾਧ ਫ਼ਕੀਰ ਇਸ ਸਮੇਂ ਬੰਦੀ ਬਨੇ ਸਾਹਮਨੇ ਮੈਦਾਨ ਮੇਂ ਬੈਠੇ ਹੁਏ ਹੈਂ, ਉਨ ਕੇ ਚਾਰੋਂ ਓਰ ਹਮਨੇ ਸਖਤ ਪਹਿਰਾ ਲਗਾ ਰਖਾ ਹੈ ।”

"ਸ਼ਾਬਾਸ਼ ! ਹਮੇਂ ਤੁਮ ਸੇ ਯਹੀ ਉਮੀਦ ਥੀ :......ਲੇਕਿਨ ਏਕ ਬਾਤ ਬਤਾਓ, ਉਨ ਮੇਂ ਕੋਈ , ਕਾਮਲ ਫ਼ਕੀਰ ਭੀ ਹੈ ਕਿ ਸਭ ਭੀਖ ਮਾਂਗਨੇ ਵਾਲੇ ਹੀ ਹੈਂ।”

"ਹਰ ਕਿਸਮ ਕੇ ਫ਼ਕੀਰ ਹੈ ਆਲੀਜਾਹ,-ਜੱਟਾਧਾਰੀ, ਗੋਰਖ ਪੰਥੀਏ,

੧੦੪