ਜ਼੍ਹਿਦੀ ਦੁਆ ਖੁੱਦਾ ਕਬੂਲ ਕਰੇਗਾ।"
‘ਪਰ ਇਤਨੇ ਫਕੀਰੋਂ ਸੇ ਕਿਸੀ ਕਾਮਲ ਕੋ ਢੂੰਡਾ ਕੈਸੇ ਜਾਏ ।' ਨਵਾਬ ਦੇ ਇਸ ਸਵਾਲ ਦਾ ਜਵਾਬ ਕਿਸੇ ਨੂੰ ਨਹੀਂ ਔੜ੍ਹਿਆ, ਸਾਰੇ ਸੋਂਚੀ ਪੈ ਗਏ । ਆਖ਼ਰ ਮਲਕ ਨੇ ਖੜੇ ਹੋ ਨਵਾਬ ਦੇ ਸਾਹਵੇਂ ਸਿਰ ਝੁਕ ਦਿਆਂ ਆਖਿਆ :"ਹਜ਼ੂਰ ਯੇ ਕਈ ਮੁਸ਼ਕਲ ਬਾਤ ਨਹੀ, ਇਸਕਾ ਹਲ, ਆਗਿਆ ਹੋ ਤੋਂ ਮੈਂ ਬਤਾ ਦੇਤਾ ਹੂੰ ।"
"ਹਾਂ ਹਾਂ ਬਤਾਈਏ, ਮਲਕ ਸਾਹਿਬ ।" ਨਵਾਬ ਦੇ ਬੋਲਾਂ ਵਿੱਚ ਘਬਰਾਹਟ ਸੀ । "ਆਪ ਕੈਸੇ ਪਹਿਚਾਨ ਕਰ ਪਾਏਂਗੇ ?"
ਹਜ਼ੂਰ ਇਸ ਇਲਾਕੇ ਮੇਂ ਜਿਤਨੇ ਪੀਰ ਫ਼ਕੀਰ ਹੈਂ ਸਭ ਕੋ ਪਕੜ ਕਰ ਬੰਦੀਖਾਨੇ ਮੇਂ ਦੇ ਦੋ । ਔਰ ਜਬ ਤਕ ਵੁਹ ਸ਼ਹਿਜ਼ਾਦੇ ਕੇ ਤੰਦਰੁਸਤ ਨਹੀਂ ਕਰਤੇ, ਕਿਸੀ ਕੋ ਨ ਛੋੜ । ਜੋ ਕਾਮਲ ਹੋਗਾ ਖੁਦ ਬਖੁਦ ਸਾਹਮਨੇ ਆ ਜਾਏਗਾ।
“ਸ਼ਾਬਾਸ਼ ! ਹਮੇਂ ਤੁਮ ਸੇ ਯਹੀ ਉਮੀਦ ਥੀ, ਯੇ ਤੋਂ ਬਹੁਤ ਹੋਛ ਤਰੀਕਾ ਹੈ । ਜਾਉ ਜਾਕਰ ਕੋਤਵਾਲ ਕੋ ਕਹਿ ਦੋ ਕਿ ਸ਼ਮ ਤਕ ਸਭ ਪੀਰੋਂ ਫਕੀਰੋਂ ਕੋ ਬੰਦੀ ਬਨਾ ਕਰ ਲੈ ਆਉ ।: ਨਵਾਬ ਨੂੰ ਮਲਕ ਦਾ ਤਜਵੀਜ਼ ਪਸੰਦ ਆ ਗਈ ਸੀ ।
"ਯੇਹ ਏਕ ਤਰੀਕਾ ਹੈ ਹਜ਼ੂਰ ।" ਮਲਕ ਨੇ ਮਾਣ ਨਾਲ ਆਖਿਆ ਔਰ ਕਿਸੀ ਤਰੀਕੇ ਸੇ, ਅਸਲੀ ਨਕਲੀ ਫਕੀਰ ਕੀ ਪਹਿਚਾਨ ਨਹੀਂ ਹੋ ਸਕਤੀ ।
“ਸਹੀ ਕਹਾ ਹੈ ਤੁਮਨੇ ਮਲਕ, ਐਸੇ ਏਕ ਤੋਂ ਅਸਲੀ ਫ਼ਕੀਰ ਕਾ ਪਤਾ ਚਲ ਜਾਏਗਾ ਔਰ ਦੂਸਰਾ ਰਈਅਤ ਨਕਲੀ ਫ਼ਕੀਰੋਂ ਸੇ ਨਜਾਤ ਪਾ ਸਕੇਗੀ । ਆਪ ਜਾਈਏ ਔਰ ਕੋਤਵਾਲ ਸੇ ਕਹਿ ਦੀਜੀਏ ।"
'ਹੁਕਮ ਹਜ਼ੂਰ ' ਸਿਰ ਝਕਾ ਮਲਕ ਉਠਕੇ ਬਾਹਰ ਆ ਗਿਆ ਸਾਰੇ ਅਮੀਰ ਵਜ਼ੀਰ ਈਰਖਾ ਦੀ ਨਜ਼ਰੇ, ਜਾਂਦੇ ਮੁਲਕ ਦੀ ਪਿਠ ਨੂੰ ਯੂਰ ਰਹੇ ਸਨ ।
੧੦੨